ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ, ਫ਼ੈਨਜ਼ ਨੇ ਇੰਜ ਕੀਤਾ ਰਿਐਕਟ

1040

ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਇਨ੍ਹਾਂ ਦੀ ਦੇਸ਼ ਵਿਦੇਸ਼ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਆਪਣੇ ਗਾਇਕੀ ਦੇ ਕਰੀਅਰ `ਚ ਬਿੱਟੀ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿੱਤੇ। ਪਰ ਇੰਨੀਂ ਦਿਨੀਂ ਗਾਇਕਾ ਇੰਡਸਟਰੀ `ਚ ਐਕਟਿਵ ਨਹੀਂ ਹੈ। ਪਰ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਐਕਟਿਵ ਹੈ। ਦਰਅਸਲ, ਬਿੱਟੀ ਨੇ ਵਿਆਹ ਤੋਂ ਬਾਅਦ ਇੰਡਸਟਰੀ `ਚ ਕੰਮ ਘਟਾ ਦਿਤਾ ਸੀ, ਤੇ ਹੌਲੀ ਹੌਲੀ ਉਹ ਪਰਿਵਾਰ ;ਚ ਬਿਜ਼ੀ ਹੋ ਗਈ।

ਹਾਲ ਹੀ `ਚ ਬਿੱਟੀ ਨੇ ਸੋਸ਼ਲ ਮੀਡੀਆ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਪਰ ਇੱਕ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹਨ। ਤਸਵੀਰਾਂ ਨਾਲ ਉਨ੍ਹਾਂ ਨੇ ਹਿੰਦੀ ਫ਼ਿਲਮ `ਹਮ ਆਪਕੇ ਹੈਂ ਕੌਨ` ਦਾ ਰੋਮਾਂਟਿਕ ਗਾਣਾ `ਮੁਜਸੇ ਜੁਦਾ ਹੋਕਰ` ਵੀ ਇਸਤੇਮਾਲ ਕੀਤਾ ਹੈ, ਜੋ ਕਿ ਤਸਵੀਰਾਂ ਤੇ ਕਾਫ਼ੀ ਸੂਟ ਕਰ ਰਿਹਾ ਹੈ।

ਸਤਵਿੰਦਰ ਬਿੱਟੀ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਸਤਵਿੰਦਰ ਬਿੱਟੀ ਦਾ ਵਿਆਹ ਸਾਲ 2007 ਵਿੱਚ ਕੁਲਰਾਜ ਸਿੰਘ ਗਰੇਵਾਲ ਨਾਲ ਹੋਇਆ ਸੀ। ਉਹ ਅਕਸਰ ਆਪਣੇ ਪਰਿਵਾਰ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੋਵਾਂ ਦਾ ਇੱਕ ਬੇਟਾ ਯੁਵਰਾਜ ਸਿੰਘ ਗਰੇਵਾਲ ਹੈ। ਜਿਸ ਨਾਲ ਸਤਵਿੰਦਰ ਬਿੱਟੀ ਆਪਣੇ ਪਿਆਰ ਭਰੇ ਪਲਾਂ ਦੀਆਂ ਝਲਕੀਆਂ ਸਾਂਝੀਆਂ ਕਰਦੀ ਰਹਿੰਦੀ ਹੈ।

ਸਤਵਿੰਦਰ ਬਿੱਟੀ ਇੱਕ ਮਸ਼ਹੂਰ ਪੰਜਾਬੀ ਗਾਇਕਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਦੇ ਨਾਲ ਹੀ ਉਹ ਰਾਸ਼ਟਰੀ ਪੱਧਰ ਦੀ ਹਾਕੀ ਖਿਡਾਰਨ ਸੀ। ਹਾਲਾਂਕਿ ਬਿੱਟੀ ਨੇ ਗਾਇਕੀ ਨੂੰ ਪੇਸ਼ੇ ਵਜੋਂ ਅਪਣਾ ਲਿਆ। ਸਤਵਿੰਦਰ ਨੂੰ ਸਭ ਤੋਂ ਮਸ਼ਹੂਰ ਵਿਸ਼ਵ ਸੰਗੀਤ ਗਾਇਕਾਂ ਦੀ ਸੂਚੀ ਵਿੱਚ ਦਰਜਾ ਪ੍ਰਾਪਤ ਹੈ।

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਗਾਇਕਾ ਦਾ ਗੀਤ ਮੇਲਾ ਭੈਣਾ ਦਾ ਗੀਤ ਰਿਲੀਜ਼ ਹੋਇਆ ਸੀ। ਜਿਸਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਸਤਵਿੰਦਰ ਸਟੇਜ ਸ਼ੋਅ ਕਰਦੇ ਹੋਏ ਵੀ ਨਜ਼ਰ ਆਉਂਦੀ ਹੈ। 46 ਸਾਲ ਵਿੱਚ ਵੀ ਸਤਵਿੰਦਰ ਦੀ ਆਵਾਜ਼ ਲੋਕਾਂ ਨੂੰ ਖੂਬ ਪ੍ਰਭਾਵਿਤ ਕਰਦੀ ਹੈ।

ਪੰਜਾਬੀ ਗਾਇਕਾ ਸਤਵਿੰਦਰ ਬਿੱਟੀ (Satwinder Bitti) ਦੇ ਨਾਂ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਆਪਣੇ ਸਮੇਂ ਵਿੱਚ ਸਤਵਿੰਦਰ ਬਿੱਟੀ ਨੇ ਦਰਸ਼ਕਾਂ ਨੂੰ ਇੱਕ ਤੋਂ ਵੱਧ ਇੱਕ ਸ਼ਾਨਦਾਰ ਗੀਤ ਦਿੱਤਾ। ਅੱਜ ਭਲੇ ਹੀ ਗਾਇਕਾ ਪੰਜਾਬੀ ਇੰਡਸਟਰੀ ਦੀ ਲਾਈਮ ਲਾਈਟ ਤੋਂ ਦੂਰ ਹੈ ਪਰ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਗਾਇਕਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਅਕਾਊਂਟ ਉੱਪਰ ਆਪਣੇ ਵਿਆਹ ਦੀਆਂ ਕੁਝ ਖਾਸ ਯਾਦਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਫੈਨਜ਼ ਵੀ ਪਸੰਦ ਕਰ ਰਹੇ ਹਨ।