ਮਹਿੰਗੀਆਂ ਕਾਰਾਂ ਦੀ ਸ਼ੌਕੀਨ ਨੀਰੂ ਬਾਜਵਾ ਫ਼ਿਲਮ ਲਈ ਲੈਂਦੀ ਹੈ ਮੋਟੀ ਫੀਸ, ਆਮਿਤ ਸਾਧ ਨਾਲ ਵੀ ਜੁੜਿਆ ਸੀ ਨਾਂ

1794

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੱਜ ਯਾਨੀ 26 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ।ਨੀਰੂ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਨੀਰੂ ਬਾਜਵਾ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਨਿਭਾਉਂਦੀ ਹੈ। ਨੀਰੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਸ ਵੀ ਫ਼ਿਲਮ ’ਚ ਹੋਵੇ, ਉਹ ਹਿੱਟ ਜ਼ਰੂਰ ਹੁੰਦੀ ਹੈ।

ਅਦਾਕਾਰਾ ਦੇ ਜਨਮਦਿਨ ’ਤੇ ਉਸੇ ਬਾਰੇ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੋ ਤੁਸੀਂ ਸ਼ਾਇਦ ਹੀ ਸੁਣੀਆਂ ਹੋਣਗੀਆਂ। ਅਦਾਕਾਰਾ ਇਸ ਕਾਰਨ ਅੱਜ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਨੀਰੂ ਹਰ ਫ਼ਿਲਮ ਲਈ ਮੋਟੀ ਫ਼ੀਸ ਲੈਂਦੀ ਹੈ।

ਖ਼ਬਰਾਂ ਮੁਤਾਬਕ ਨੀਰੂ ਇਕ ਫ਼ਿਲਮ ਕਰਨ ਲਈ 70 ਤੋਂ 80 ਲੱਖ ਰੁਪਏ ਚਾਰਜ ਕਰਦੀ ਹੈ। ਵੱਖ-ਵੱਖ ਗੀਤਾਂ ’ਚ ਡਾਂਸ ਕਰਨ ਲਈ ਵੀ ਉਸ ਦੀ ਫ਼ੀਸ ਬਾਕੀ ਅਦਾਕਾਰਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਨੀਰੂ ਨੂੰ ਕਾਰਾਂ ਦਾ ਖ਼ਰੀਦਣ ਦਾ ਵੀ ਸ਼ੌਕ ਹੈ। ਅਦਾਕਾਰਾ ਕੋਲ ਮਰਸੀਡੀਜ਼, BMW ਅਤੇ ਰੇਂਜ ਰੋਵਰ ਵਰਗੀਆਂ ਮਹਿੰਗੀਆਂ ਕਾਰਾਂ ਹਨ।

ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਨੀਰੂ ਦਾ ਨਾਂ ਲੰਮੇ ਸਮੇਂ ਤੋਂ ਵੈੱਬ ਸੀਰੀਜ਼ ਦੀ ਦੁਨੀਆ ’ਚ ਮਸ਼ਹੂਰ ਅਦਾਕਾਰ ਆਮਿਤ ਸਾਧ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ 8 ਸਾਲਾਂ ਤੋਂ ਇਕ-ਦੂਜੇ ਨਾਲ ਰਿਲੇਸ਼ਨ ’ਚ ਰਹੇ ਸਨ। ਨੀਰੂ ਨੇ ਅਚਾਨਕ ਅਮਿਤ ਨਾਲ ਬ੍ਰੇਕਅੱਪ ਕਰ ਲਿਆ। ਇਸ ਤੋਂ ਬਾਅਦ ਅਦਾਕਾਰ ‘ਬਿੱਗ ਬੌਸ 1’ ਸ਼ੋਅ ’ਚ ਫੁੱਟ-ਫੁੱਟ ਕੇ ਰੋਣ ਲੱਗਾ।

ਇਕ ਇੰਟਰਵਿਊ ਦੌਰਾਨ ਅਮਿਤ ਨੇ ਖੁਲਾਸਾ ਕੀਤਾ ਕਿ ਕਿਹਾ ਕਿ ਉਹ ਨੀਰੂ ਬਾਜਵਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਨੀਰੂ ਨੂੰ ਆਪਣਾ ਪਿਆਰ ਸਮਝਦਾ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਫ਼ਿਰ ਤੋਂ ਸ਼ੁਰੂ ਕਰਨਾ ਪਿਆ ਸੀ।

ਨੀਰੂ ਬਾਜਵਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਫ਼ਿਲਮਾਂ ’ਚ ਆਪਣੀ ਵੱਖ਼ਰੀ ਪਛਾਣ ਬਣਾਈ । ਜਿਸ ਨੂੰ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ’ਚ ਪ੍ਰਸ਼ੰਸਕ ਪਿਆਰ ਦਿੰਦੇ ਹਨ। ਅਦਾਕਾਰਾ ਨੇ ‘ਜਿੰਨੇ ਮੇਰਾ ਦਿਲ ਲੁੱਟਿਆ’, ‘ਮੇਲ ਕਰਾ ਦੇ ਰੱਬਾ’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ 2’ ਅਤੇ ‘ਚੰਨੋ ਕਮਲੀ ਯਾਰ ਦੀ’ ਵਰਗੀਆਂ ਮਸ਼ਹੂਰ ਫ਼ਿਲਮਾਂ ਦਿੱਤੀਆਂ ਹਨ। ਜੋ ਬਾਕਸ ਆਫ਼ਿਸ ’ਤੇ ਕਾਫ਼ੀ ਹਿੱਟ ਹੋਈਆਂ।

ਦੱਸ ਦੇਈਏ ਨੀਰੂ ਬਾਜਵਾ ਨੇ 2015 ’ਚ ਹੈਰੀ ਰੰਧਾਵਾ ਨਾਲ ਵਿਆਹ ਕੀਤਾ ਸੀ।ਵਿਆਹ ਤੋਂ ਬਾਅਦ ਨੀਰੂ ਜ਼ਿਆਦਾਤਰ ਆਪਣੇ ਪਤੀ ਨਾਲ ਕੈਨੇਡਾ ’ਚ ਰਹਿੰਦੀ ਹੈ। ਹੁਣ ਉਸ ਦੀਆਂ 3 ਧੀਆਂ ਹਨ। ਅਦਾਕਾਰਾ ਆਪਣੀਆਂ ਧੀਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਂਦੀ ਹੈ। ਹੁਣ ਉਹ ਸਿਰਫ਼ ਸ਼ੂਟਿੰਗ ਲਈ ਭਾਰਤ ਆਉਂਦੀ ਹੈ।