ਕਨੇਡਾ – ਸੁਨੀਲ ਮੋਦੀ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ

733

ਯੌਰਕ ਰੀਜਨਲ ਪੁਲਿਸ ਵੱਲੋ 27 ਸਾਲਾਂ ਦੀ ਔਰਤ ਨਾਲ ਜਿ ਸ ਮਾ ਨੀ ਛੇ ੜ ਛਾ ੜ ਕਰਨ ਦੇ ਦੋਸ਼ ਹੇਠ ਬਰੈਂਪਟਨ ਨਾਲ ਸਬੰਧਤ ਸੁਨੀਲ ਬਾਈ ਮੋਦੀ (57) ਨੂੰ ਗ੍ਰਿਫਤਾਰ ਅਤੇ ਜਿਸਮਾਨੀ ਹਮਲੇ ਦੇ ਦੋਸ਼ ਤਹਿਤ ਚਾਰਜ ਕੀਤਾ ਗਿਆ ਹੈ। ਘਟਨਾ ਬੁੱਧਵਾਰ ਵਾਲੇ ਦਿਨ ਦੀ ਵਾਨ ਦੇ ਇੱਕ ਸ਼ਾਪਿੰਗ ਮਾਲ ਦੀ ਹੈ। ਔਰਤ ਵੱਲੋ ਸੁਨੀਲ ਬਾਈ ਮੋਦੀ ਤੇ ਬਹਾਨੇ ਨਾਲ ਗੱਲਬਾਤ ਸ਼ੁਰੂ ਕਰਨ ਫਿਰ ਕਥਿਤ ਤੌਰ ਤੇ ਫੋਟੋ ਖਿੱਚਣ ਵੇਲੇ ਗਲਤ ਢੰਗ ਨਾਲ ਨੂੰ ਛੂ ਹ ਣ ਦੇ ਦੋਸ਼ ਲਗਾਏ ਹਨ । A 27-year-old woman was in the store shopping with her children when an unknown male began speaking with her, police said.

ਕੁਲਤਰਨ ਸਿੰਘ ਪਧਿਆਣਾ

ਕੈਨੇਡਾ ‘ਚ 31 ਜੁਲਾਈ ਤੱਕ 2.75 ਲੱਖ ਵਿਦੇਸ਼ੀ ਹੋਏ ਪੱਕੇ

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਇਸ ਸਾਲ ਦੇ ਅਖੀਰ ਤੱਕ 4,31,000 ਵਿਦੇਸ਼ੀਆਂ ਨੂੰ ਦੇਸ਼ ‘ਚ ਪੱਕੇ ਤੌਰ ‘ਤੇ ਮੌਕਾ ਦੇਣ ਦਾ ਟੀਚਾ ਪੂਰਾ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ 1 ਜਨਵਰੀ ਤੋਂ 31 ਜੁਲਾਈ 2022 ਤੱਕ 275000 ਤੋਂ ਵੱਧ ਪ੍ਰਵਾਸੀਆਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ | ਇਸ ਸਮੇਂ ਕੈਨੇਡਾ ‘ਚ ਜਾਣ ਲਈ ਲਗਪਗ 28 ਲੱਖ ਲੋਕ ਅਪਲਾਈ ਕਰਕੇ ਕੈਨੇਡੀਅਨ ਵੀਜਾ ਅਧਿਕਾਰੀਆਂ ਦੇ ਫੈਸਲੇ ਦੀ ਉਡੀਕ ਰਹੇ ਹਨ | ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਦੱਸਿਆ ਹੈ ਕਿ ਵੀਜਾ, ਵਰਕ ਪਰਿਮਟ, ਪੱਕੀ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੀਆਂ ਅਰਜੀਆ ਦਾ ਨਿਪਟਾਰਾ ਮਿਥੇ ਹੋਏ ਮਿਆਰਾਂ ਦੇ ਅਨੁਕੂਲ ਕਰਨ ਲਈ 1250 ਮੁਲਾਜ਼ਮਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਐਕਸਪ੍ਰੈਸ ਐਂਟਰੀ ‘ਚੋਂ ਡਰਾਅ ਲਗਾਤਾਰ ਕੱਢੇ ਜਾ ਰਹੇ ਹਨ ਅਤੇ ਜਿਨ੍ਹਾਂ ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ, ਉਨ੍ਹਾਂ ਦੀਆਂ ਅਰਜੀਆਂ ਦਾ ਫੈਸਲਾ 6 ਮਹੀਨਿਆਂ ‘ਚ ਕਰਨ ਦਾ ਟੀਚਾ ਹੈ, ਜਿਸ ਨੂੰ ਅਗਲੇ ਸਾਲ ਦੇ ਸ਼ੁਰੂ ‘ਚ ਪੂਰਾ ਕਰ ਲਿਆ ਜਾਵੇਗਾ | ਇਹ ਵੀ ਕਿ ਵਿਆਂਦੜਾਂ (ਪਤੀ ਜਾਂ ਪਤਨੀ) ਦੀ ਇਮੀਗ੍ਰੇਸ਼ਨ ਦੇ ਕੇਸ 1 ਸਾਲ ‘ਚ ਨਿਪਟਾ ਦੇਣ ਦਾ ਟੀਚਾ ਹੈ |

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਬੀਤੇ ਸਾਲ ਦੌਰਾਨ ਲਗਪਗ ਦੋ ਲੱਖ ਵਰਕ ਪਰਮਿਟ ਜਾਰੀ ਕੀਤੇ ਗਏ ਸਨ ਪਰ ਇਸ ਸਾਲ ‘ਚ ਜੁਲਾਈ ਤੱਕ 3,50,000 ਦੇ ਕਰੀਬ ਵਰਕ ਪਰਮਿਟ (2,20,000 ਓਪਨ ਵਰਕ ਪਰਮਿਟਾਂ ਸਮੇਤ) ਮਨਜ਼ੂਰ ਕੀਤੇ ਜਾ ਚੁੱਕੇ ਹਨ ਅਤੇ ਦੇਸ਼ ‘ਚ ਕਾਮਿਆਂ ਦੀ ਘਾਟ ਕਾਰਨ ਸਾਬਕਾ ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਣਾ ਜਾਰੀ ਹੈ |ਅੰਕੜਿਆਂ ਮੁਤਾਬਿਕ ਕੈਨੇਡਾ ਵਲੋਂ ਰੋਜ਼ਾਨਾ ਲਗਪਗ 1700 ਵਰਕ ਪਰਮਿਟ ਮਨਜ਼ੂਰ ਕੀਤੇ ਜਾ ਰਹੇ ਹਨ | 2022 ਦੇ ਬੀਤੇ ਮਹੀਨਿਆਂ ਦੌਰਾਨ 3,60,000 ਤੋਂ ਵੱਧ ਸਟੱਡੀ ਪਰਮਿਟ ਜਾਰੀ ਕੀਤੇ ਗਏ ਹਨ ਪਰ ਭਾਰਤ ਦੇ ਵਿਦਿਆਰਥੀਆਂ ਨੂੰ ਬੀਤੇ ਸਾਲਾਂ ਦੇ ਮੁਕਾਬਲੇ ਇਸ ਸਾਲ ‘ਚ ਸਟੱਡੀ ਪਰਮਿਟ ਤੋਂ ਇਨਕਾਰ ਵੱਧ ਕੀਤੇ ਜਾਣ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ | ਇਸੇ ਦੌਰਾਨ ਵਿਦੇਸ਼ਾਂ ਤੋਂ ਕੈਨੇਡਾ ‘ਚ ਸੈਰ ਕਰਨ ਦੇ ਵੀਜਾ ਨਾਲ ਪੁੱਜ ਰਹੇ ਵਿਦੇਸ਼ੀਆਂ ਨੂੰ ਵਰਕ ਪਰਮਿਟ ਲੈ ਕੇ ਕੰਮ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਫਰਵਰੀ 2023 ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ |