ਸ਼ਹਿਨਾਜ਼ ਗਿੱਲ ਦੀਆਂ ਇਸ ਸ਼ਖ਼ਸ ਨਾਲ ਅਫੇਅਰ ਦੀਆਂ ਖ਼ਬਰਾਂ ਜ਼ੋਰਾਂ ’ਤੇ

1015

ਸ਼ਹਿਨਾਜ਼ ਗਿੱਲ ਨੂੰ ਮੁੜ ਹੋਇਆ ਪਿਆਰ! ਇਸ ਸ਼ਖ਼ਸ ਨਾਲ ਅਫੇਅਰ ਦੀਆਂ ਖ਼ਬਰਾਂ ਜ਼ੋਰਾਂ ’ਤੇ

ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਪ੍ਰਸ਼ੰਸਕਾਂ ਦੀ ਚਹੇਤੀ ਹੈ। ਸ਼ਹਿਨਾਜ਼ ਦੀ ਲਵ ਲਾਈਫ ਨੂੰ ਲੈ ਕੇ ਗੁੱਡ ਨਿਊਜ਼ ਸਾਹਮਣੇ ਆਈ ਹੈ। ਇਸ ਨੂੰ ਸੁਣ ਕੇ ਉਸ ਦੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹੇਗਾ। ਸੁਣਨ ’ਚ ਆਇਆ ਹੈ ਕਿ ਸ਼ਹਿਨਾਜ਼ ਗਿੱਲ ਨੂੰ ਮੁੜ ਪਿਆਰ ਹੋ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਟੀ. ਵੀ. ਦੇ ਮਸ਼ਹੂਰ ਹੋਸਟ ਤੇ ਡਾਂਸਰ ਰਾਘਵ ਜੁਆਲ ਨਾਲ ਸ਼ਹਿਨਾਜ਼ ਗਿੱਲ ਦੀ ਕੁਝ ਤਾਂ ਖਿੱਚੜੀ ਪੱਕ ਰਹੀ ਹੈ। ਰਾਘਵ ਤੇ ਸ਼ਹਿਨਾਜ਼ ਫ਼ਿਲਮ ‘ਭਾਈਜਾਨ’ ਦਾ ਹਿੱਸਾ ਹਨ। ਦੋਵੇਂ ਸਲਮਾਨ ਖ਼ਾਨ ਦੀ ਫ਼ਿਲਮ ’ਚ ਕੰਮ ਕਰ ਰਹੇ ਹਨ। ਸੈੱਟ ’ਤੇ ਦੋਵਾਂ ਵਿਚਾਲੇ ਕਾਫੀ ਚੰਗੀ ਬਣ ਰਹੀ ਹੈ।

ਰਿਪੋਰਟ ਹੈ ਕਿ ਸ਼ਹਿਨਾਜ਼ ਤੇ ਰਾਘਵ ਵਿਚਾਲੇ ਰਿਸ਼ਤਾ ਦੋਸਤੀ ਤੋਂ ਕਿਤੇ ਵੱਧ ਕੇ ਹੋ ਗਿਆ ਹੈ। ਦੋਵਾਂ ਨੂੰ ਇਕ-ਦੂਜੇ ਦੀ ਕੰਪਨੀ ਕਾਫੀ ਪਸੰਦ ਆਉਂਦੀ ਹੈ। ਰਾਘਵ ਤੇ ਸ਼ਹਿਨਾਜ਼ ਅਕਸਰ ਇਕੱਠੇ ਦਿਖਦੇ ਹਨ।

ਬਾਲੀਵੁੱਡ ਲਾਈਫ ਦੀ ਰਿਪੋਰਟ ਮੁਤਾਬਕ ਰਾਘਵ ਤੇ ਸ਼ਹਿਨਾਜ਼ ਰਿਸ਼ੀਕੇਸ਼ ਟਰਿੱਪ ’ਤੇ ਗਏ ਸਨ। ਦੋਵਾਂ ਨੂੰ ਇਕੱਠੇ ਏਅਰਪੋਰਟ ’ਤੇ ਦੇਖਿਆ ਗਿਆ ਸੀ। ਅਫੇਅਰ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਤੇ ਰਾਘਵ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਵਜੋਂ ਜਾਣਿਆ ਜਾਂਦਾ ਹੈ। ਬਿੱਗ ਬੌਸ ’ਚ ਜਾਣ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਨੂੰ ਚਾਰ ਚੰਨ ਲੱਗ ਗਏ। ਸ਼ਹਿਨਾਜ਼ ਗਿੱਲ ਹੁਣ ਇੰਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼ ਭਰ ਦੇ ਲੋਕ ਉਸ ਦੇ ਪ੍ਰਸ਼ੰਸਕ ਬਣ ਗਏ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਬਹੁਤ ਹੀ ਘੱਟ ਸਮੇਂ ’ਚ ਸਿਧਾਰਥ ਸ਼ੁਕਲਾ ਨਾਲ ਮਸ਼ਹੂਰ ਹੋਈ। ਹਾਲਾਂਕਿ ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ।

ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਲਵ ਸਟੋਰੀ ਬਾਰੇ ਦੇਸ਼ ਭਰ ਦੇ ਲੋਕ ਜਾਣਦੇ ਹਨ ਪਰ ਕੁਝ ਹੀ ਲੋਕ ਜਾਣਦੇ ਹਨ ਕਿ ਸ਼ਹਿਨਾਜ਼ ਸਿਧਾਰਥ ਤੋਂ ਪਹਿਲਾਂ ਕਿਸ ਦੀ ਦੀਵਾਨੀ ਸੀ। ਮੀਡੀਆ ਰਿਪੋਰਟ ਮੁਤਾਬਕ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਤੋਂ ਪਹਿਲਾਂ ਗੌਤਮ ਗੁਲਾਟੀ ਨਾਲ ਪਿਆਰ ਕਰਦੀ ਸੀ।

ਸ਼ਹਿਨਾਜ਼ ਨੇ ਬਿੱਗ ਬੌਸ ਦੇ ਘਰ ’ਚ ਐਂਟਰੀ ਕੀਤੀ ਸੀ ਤਾਂ ਉਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਗੌਤਮ ਦੇ ਪਿਆਰ ’ਚ ਹੈ। ਸ਼ਹਿਨਾਜ਼ ਹਮੇਸ਼ਾ ਕਹਿੰਦੀ ਸੀ ਕਿ ਉਹ ਗੌਤਮ ਦੀ ਬਹੁਤ ਵੱਡੀ ਫ਼ੈਨ ਹੈ। ਸਿਧਾਰਥ ਅਤੇ ਗੌਤਮ ਤੋਂ ਇਲਾਵਾ ਸ਼ਹਿਨਾਜ਼ ਗਿੱਲ ਜਿਸ ਨੂੰ ਸਭ ਤੋਂ ਵੱਧ ਪਸੰਦ ਕਰਦੀ ਹੈ ਉਹ ਕੋਈ ਹੋਰ ਨਹੀਂ ਸਗੋਂ ਕਾਰਤਿਕ ਆਰੀਅਨ ਹੈ।

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।