ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਦੀ ਪੰਜਾਬ ਪੁਲਸ ਨੂੰ ਚਿਤਾਵਨੀ, ਸਿੱਧੂ ਮੂਸੇਵਾਲਾ ਦਾ ਵੀ ਕੀਤਾ ਜ਼ਿਕਰ

825

ਕੈਨੇਡਾ ਬੈਠੇ ਖਤਰਨਾਕ ਗੈਂਗਸਟਰ ਅਰਸ਼ ਡੱਲਾ ਨੇ ਪੰਜਾਬ ਪੁਲਸ ਨੂੰ ਚਿਤਾਵਨੀ ਦਿੱਤੀ ਹੈ। ਦਰਅਸਲ ਬੀਤੇ ਦਿਨੀਂ ਦਿੱਲੀ ਅਤੇ ਪੰਜਾਬ ਪੁਲਸ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਡੱਲਾ ਦੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਸ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਮੈਨੂੰ ਜ਼ਬਰਨ ਅੱਤਵਾਦੀ ਬਣਾਇਆ ਜਾ ਰਿਹਾ ਹੈ। ਮੈਂ ਅੱਜ ਤੱਕ ਕੋਈ ਧਮਾਕਾ ਨਹੀਂ ਕਰਵਾਇਆ। ਜੇ ਮਜਬੂਰ ਹੋਇਆ ਤਾਂ ਫਿਰ ਮੈਂ ਉਸੇ ਸਟਾਈਲ ਵਿਚ ਜਵਾਬ ਦੇਵਾਂਗਾ। ਡੱਲਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੁਲਸ ਦੇ ਸਾਈਬਰ ਸੈੱਲ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਪੁਲਸ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਨ੍ਹਾਂ ਵਿਚ ਸ਼ਾਮਲ ਦੀਪਕ ਅਤੇ ਸੰਨੀ ਦੇ ਤਾਰ ਅਰਸ਼ ਡੱਲਾ ਨਾਲ ਜੁੜੇ ਹਨ। ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਸਪੋਰਟ ਵਾਲਾ ਟੈਰਰ ਮਾਡਿਊਲ ਦੱਸਿਆ ਸੀ। ਜਿਹੜਾ ਆਜ਼ਾਦੀ ਦਿਹਾੜੇ ’ਤੇ ਧਮਾਕੇ ਕਰਨ ਦੀ ਤਿਆਰੀ ਕਰ ਰਿਹਾ ਸੀ। ਇਨ੍ਹਾਂ ਤੋਂ ਪਿਸਟਲ ਅਤੇ ਕਾਰਤੂਸ ਤੋਂ ਇਲਾਵਾ ਤਿੰਨ ਹੈਂਡ ਗ੍ਰਨੇਡ ਅਤੇ ਇਕ ਆਈ. ਈ. ਡੀ. ਬਰਾਮਦ ਹੋਇਆ ਸੀ।

ਗੈਂਗਸਟਰ ਅਰਸ਼ ਡੱਲਾ ਨੇ ਲਿਖਿਆ ਕਿ ‘ਮੇਰੇ ਭਰਾ ਦੀਪਕ ਮੋਗਾ ਅਤੇ ਸੰਨੀ ਇਸਾਪੁਰਾ ਤੇ ਮੇਰੇ ਹੋਰ ਦੋ ਭਰਾਵਾਂ ਨੂੰ ਪੁਲਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ, ਉਨ੍ਹਾਂ ਕੋਲ ਦੋ 9 ਐੱਮ. ਐੱਮ. ਪਿਸਤੌਲਾਂ ਅਤੇ ਤੇ 100 ਦੇ ਕਰੀਬ ਕਾਰਤੂਸ ਸੀ ਪਰ ਕੋਈ ਬੰਬ ਜਾ ਗ੍ਰਨੇਡ ਨਹੀਂ ਸੀ। ਪੁਲਸ ਆਪਣੇ ਨੰਬਰ ਅਤੇ ਤਾਰਿਆਂ ਲਈ ਇਕ ਵਾਰ ਨਹੀਂ ਸੋਚਦੀ ਕਿਸੇ ਬੇਕਸੂਰ ’ਤੇ ਪਰਚਾ ਪਾਉਣ ਲੱਗੀ। ਜਿੰਨ੍ਹਾਂ ਨੇ ਇਹ ਪਰਚਾ ਪਾਇਆ ਜੇ ਸੱਚੇ ਆ ਤਾਂ ਸਾਰੀ ਟੀਮ ਆਪਣੇ ਬੱਚਿਆਂ ਨੂੰ ਲੈਕੇ ਪੱਤਰਕਾਰਾਂ ਸਾਹਮਣੇ ਗੁਰੂ ਘਰ ਜਾ ਕੇ ਸਹੁੰ ਚੁੱਕਣ। ਇਹ ਬਿਨਾਂ ਕਿਸੇ ਵਜ੍ਹਾ ਤੋਂ ਮੈਨੂੰ ਤੇ ਮੇਰੇ ਵੀਰਾਂ ਨੂੰ ਅੱਤਵਾਦੀ ਬਣਾਈ ਜਾ ਰਹੇ ਹਨ। ਮੈਂ ਅੱਜ ਤੱਕ ਕਿੱਥੇ ਕੋਈ ਧਮਾਕਾ ਨਹੀਂ ਕੀਤਾ। ਮੇਰੇ ਨਾਲ ਇਹ ਤੀਜੀ ਵਾਰ ਹੋ ਗਿਆ ਪਹਿਲਾਂ ਫਾਜ਼ਿਲਕਾ ਫਿਰ ਗੁਰਦਾਸਪੁਰ ਸਾਈਡ ਹੁਣ ਮੋਹਾਲੀ ਤਿੰਨੇ ਥਾਂਵਾਂ ’ਤੇ ਇਹ ਬੰਬ ਧਮਾਕਿਆਂ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਸੀ। ਜੇ ਇਹ ਨਹੀਂ ਹਟ ਸਕਦੇ ਤਾਂ ਸਿੱਧਾ ਕੋਈ ਅਫਸਰ ਮੈਨੂੰ ਫ਼ੋਨ ਕਰਕੇ ਕਹਿ ਦੇਵੇ ਕਿ ਅਸੀਂ ਨਾਜਾਇਜ਼ ਕਰਨ ਤੋਂ ਨਹੀਂ ਹਟਣਾ। ਫਿਰ ਮੈਂ ਵੀ ਉਸੇ ਸਟਾਈਲ ਵਿਚ ਜਵਾਬ ਦਵਾਂ ਕਿਉਂਕੀ ਇਹ ਮਜਬੂਰ ਕਰੀ ਜਾ ਰਹੇ ਆ ਬਿਨਾਂ ਗੱਲ ਤੋਂ ਪਰਚੇ ਪ-ਪਾ ਕੇ।

ਗੈਂਗਸਟਰ ਅਰਸ਼ ਡੱਲਾ ਨੇ ਲਿਖਿਆ ਕਿ ਇਨ੍ਹਾਂ ਨੇ ਸਿਰਫ ਦੋ ਜਣਿਆਂ ਨੂੰ ਸਾਂਭ ਕੇ ਰੱਖਿਆ ਹੈ ਕਿਉਂਕਿ ਉਹ ਇਨ੍ਹਾਂ ਦੇ ਸਰਕਾਰੀ ਪਰੁਹਣੇ ਲੱਗਦੇ ਆ। ਇਹ ਲੋਕ ਆਪ ਹੀ ਜਵਾਕਾਂ ਤੋਂ ਕੰਮ ਕਰਾ ਕੇ ਫੜਾ ਦਿੰਦੇ ਆ ਤੇ ਮਰਵਾ ਦਿੰਦੇ ਆ। ਸਾਡੀ ਜ਼ਮੀਰ ਜਾਗਦੀ ਆ ਸਾਨੂੰ ਮਰਨਾ ਮਨਜ਼ੂਰ ਆ ਸਾਡੇ ਤੋਂ ਇਹ ਕੰਮ ਨਹੀਂ ਹੋਣਾ। ਜਦੋਂ ਇਨ੍ਹਾਂ ਦੇ ਮਰੇ ਸੀ, ਉਦੋਂ ਤਾਂ ਇਨ੍ਹਾਂ ਨੇ ਸਾਡੇ ਭਰਾਵਾਂ ਨੂੰ ਟੋਰਚਰ ਕੀਤਾ, ਕਲਕੱਤੇ ਜਾ ਕੇ ਝੂਠਾ ਮੁਕਾਬਲਾ ਬਣਾਇਆ। ਜਿਸ ਨੇ ਬੇਕਸੂਰ ਬੰਦਾ ਜਿਸ ਦਾ ਕੋਈ ਕਸੂਰ ਨਹੀਂ ਸੀ ਸਿੱਧੂ ਦਾ ਕਤਲ ਕਰਾਇਆ, ਉਨ੍ਹਾਂ ਨੂੰ ਇਹ ਮੰਤਰੀਆਂ ਵਾਂਗ ਮੀਡੀਆ ਵਿਚ ਮਸ਼ਹੂਰ ਕਰ ਰਹੇ ਹਨ।