ਸੋਨਮ ਬਾਜਵਾ ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਇਸ ਖੇਤਰ ‘ਚ ਕਰਦੀ ਸੀ ਕੰਮ, ਇਸ ਤਰ੍ਹਾਂ ਹੋਈ ਪਾਲੀਵੁੱਡ ‘ਚ ਐਂਟਰੀ

1079

ਪੰਜਾਬੀ ਇੰਡਸਟਰੀ ਦੀ ਬੋਲਡ ਬਿਊਟੀ ਸੋਨਮ ਬਾਜਵਾ ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਇਸ ਖੇਤਰ ‘ਚ ਕਰਦੀ ਸੀ ਕੰਮ, ਇਸ ਤਰ੍ਹਾਂ ਹੋਈ ਪਾਲੀਵੁੱਡ ‘ਚ ਐਂਟਰੀ

ਅਦਾਕਾਰਾ ਸੋਨਮ ਬਾਜਵਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਸੋਨਮ ਬਾਜਵਾ ਅੱਜ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਪਾਲੀਵੁੱਡ ‘ਚ ਆਉਣ ਤੋਂ ਪਹਿਲਾਂ ਬਤੌਰ ਏਅਰ ਹੋਸਟੈੱਸ ਕੰਮ ਕਰਦੀ ਸੀ ।

‘ਬੈਸਟ ਆਫ ਲੱਕ’, ‘ਪੰਜਾਬ 1984’, ‘ਮੰਜੇ ਬਿਸਤਰੇ’, ‘ਕੈਰੀ ਆਨ ਜੱਟਾ 2’ ਤੇ ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ, ਉਤਰਾਖੰਡ ‘ਚ ਹੋਇਆ ਸੀ।

ਸੋਨਮ ਬਾਜਵਾ ਨੇ ਪੰਜਾਬੀ ਸਿਨੇਮਾ ‘ਚ ਵੱਖ-ਵੱਖ ਰੋਲ ਰਾਹੀਂ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਉਸ ਨੇ ਸਾਲ 2012 ‘ਚ ਫੇਮਿਨਾ ਮਿਸ ਇੰਡੀਆ ਨਾਲ ਗਲੈਮਰ ਦੀ ਦੁਨੀਆ ‘ਚ ਐਂਟਰੀ ਕੀਤੀ ਸੀ। ਸੋਨਮ ਬਾਜਵਾ ‘ਬਾਲਾ’ ਅਤੇ ‘ਸਟ੍ਰੀਟ ਡਾਂਸਰ 3 ਡੀ’ ਵਰਗੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ।

ਇਸੇ ਦੌਰਾਨ ਉਸ ਨੇ ਕਈ ਬਿਊਟੀ ਕਾਂਟੈਸਟ ‘ਚ ਹਿੱਸਾ ਲਿਆ ਅਤੇ ਮਾਡਲਿੰਗ ਦੇ ਖੇਤਰ ‘ਚ ਆਉਣ ਤੋਂ ਬਾਅਦ ਹੀ ਉਸ ਨੇ ਪੰਜਾਬੀ ਇੰਡਸਟਰੀ ‘ਚ ਪੈਰ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਸੋਨਮ ਬਾਜਵਾ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਕਈ ਬਿਹਤਰੀਨ ਕਿਰਦਾਰ ਨਿਭਾਏ ਹਨ ।

ਭਾਵੇਂ ਉਹ ਦਿਲਜੀਤ ਦੋਸਾਂਝ ਦੇ ਨਾਲ ਸੰਜੀਦਾ ਵਿਸ਼ੇ ‘ਤੇ ਬਣੀ ਫ਼ਿਲਮ ਪੰਜਾਬ 84 ਹੋਵੇ ਜਾਂ ਫਿਰ ਐਮੀ ਵਿਰਕ ਦੇ ਨਾਲ ਆਈ ਫ਼ਿਲਮ ਨਿੱਕਾ ਜ਼ੈਲਦਾਰ ਹੋਵੇ । ਹਰ ਫ਼ਿਲਮ ‘ਚ ਉਸ ਨੇ ਆਪਣਾ ਬੈਸਟ ਦਿੱਤਾ ਹੈ। ਅੜਬ ਮੁਟਿਆਰਾਂ ਫ਼ਿਲਮ ਦੇ ਨਾਲ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ ਅਤੇ ਇਸ ਫ਼ਿਲਮ ‘ਚ ਅਜੇ ਸਰਕਾਰੀਆ ਨਜ਼ਰ ਆਏ ਸਨ । ਹੁਣ ਇਸੇ ਹੀ ਕਲਾਕਾਰ ਦੇ ਨਾਲ ਹੀ ਫ਼ਿਲਮ ‘ਜਿੰਦ ਮਾਹੀ’ ਦੇ ਨਾਲ ਖੂਬ ਸੁਰਖੀਆਂ ਵਟੋਰ ਰਹੀ ਹੈ ।