ਉਨ੍ਹਾਂ ਕਿਹਾ ਕਿ ਮੈਨੂੰ ਬੜਾ ਦੁੱਖ ਹੈ, ਇਹ ਆਦਮੀ ਪਾਗਲ ਲੱਗਦਾ ਹੈ। ਇਸ ਨੇ ਸਿੱਖਾਂ ਨੂੰ ਆਪਸ ਵਿਚ ਵੰਡ ਕੇ ਰੱਖ ਦਿੱਤਾ ਹੈ। ਜੇਕਰ ਅੱਜ ਤੱਕ ਹਿੰਦੁਸਤਾਨ ਨੂੰ ਸੌਖਾ ਸਾਹ ਨਹੀਂ ਆ ਸਕਿਆਂ ਤਾਂ ਇਸ ਲਈ ਜਿੰਮੇਵਾਰ ਇਸ ਤਰ੍ਹਾਂ ਦੇ ਲੀਡਰ ਸਨ। ਜਿਹੜੇ ਇਥੋਂ ਦੀ ਰੋਟੀ ਖਾ ਕੇ ਮੁੱਲ਼ ਨਹੀਂ ਮੋੜਦੇ। ਇਸ ਨੇ ਐਸਐਸਪੀ ਹੁੰਦੇ ਕਿੰਨੇ ਮੁੰਡੇ ਮਰਵਾਏ ਹਨ। ਕਿੰਨੇ ਨਿਹੰਗਾਂ ਨੂੰ ਮਰਵਾਇਆ ਹੈ।
ਅਦਾਕਾਰ ਯੋਗਰਾਜ ਸਿੰਘ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਤਿਰੰਗੇ ਦੀ ਥਾਂ ਘਰਾਂ ਉਤੇ ਕੇਸਰੀ ਨਿਸ਼ਾਨ ਝੁਲਾਉਣ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਇਸ ਐਲਾਨ ਦੀ ਨੁਕਤਾਚੀਨੀ ਕਰਦੇ ਹੋਏ ਆਖਿਆ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸਿਮਰਨਜੀਤ ਮਾਨ ਨੂੰ ਕਾਲਾ ਪਾਣੀ ਭੇਜ ਦਿੰਦਾ।
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਤਿਰੰਗੇ ਹੀ ਲਹਿਰਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਇਸ ਤਰ੍ਹਾਂ ਦੇ ਬੰਦਿਆਂ ਉਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਮਾਨ ਦਾ ਦਿਮਾਗ ਖਰਾਬ ਹੋ ਗਿਆ ਹੈ। ਇਸ ਤਿਰੰਗੇ ਪਿੱਛੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਮੈਨੂੰ ਬੜਾ ਦੁੱਖ ਹੈ, ਇਹ ਆਦਮੀ ਪਾਗਲ ਲੱਗਦਾ ਹੈ। ਇਸ ਨੇ ਸਿੱਖਾਂ ਨੂੰ ਆਪਸ ਵਿਚ ਵੰਡ ਕੇ ਰੱਖ ਦਿੱਤਾ ਹੈ।
ਜੇਕਰ ਅੱਜ ਤੱਕ ਹਿੰਦੁਸਤਾਨ ਨੂੰ ਸੌਖਾ ਸਾਹ ਨਹੀਂ ਆ ਸਕਿਆਂ ਤਾਂ ਇਸ ਲਈ ਜਿੰਮੇਵਾਰ ਇਸ ਤਰ੍ਹਾਂ ਦੇ ਲੀਡਰ ਸਨ। ਜਿਹੜੇ ਇਥੋਂ ਦੀ ਰੋਟੀ ਖਾ ਕੇ ਮੁੱਲ਼ ਨਹੀਂ ਮੋੜਦੇ। ਇਸ ਨੇ ਐਸਐਸਪੀ ਹੁੰਦੇ ਕਿੰਨੇ ਮੁੰਡੇ ਮਰਵਾਏ ਹਨ। ਕਿੰਨੇ ਨਿਹੰਗਾਂ ਨੂੰ ਮਰਵਾਇਆ ਹੈ।