Mandeep Kaur ਦੇ ਘਰਵਾਲੇ ਦੀ ਵੀਡੀਓ

1143

ਅਮਰੀਕਾ ‘ਚ ਪੰਜਾਬਣ ਨੇ ਕੀਤੀ ਖ਼ੁਦਕੁਸ਼ੀ, ਪਿੱਛੇ ਛੱਡੀਆਂ 2 ਮਾਸੂਮ ਧੀਆਂ, ਕਿਹੋ ਜਿਹਾ ਹੈਵਾਨ ਹੋਊ ਜੋ ਆਪਣੀਆਂ ਹੀ ਧੀਆਂ ਨੂੰ ਇਹ ਕੁਝ ਬੋਲ ਰਿਹਾ – #America #Punjab –
ਅਮਰੀਕਾ ‘ਚ ਖ਼ੁਦਕੁਸ਼ੀ ਕਰਨ ਵਾਲੀ ਪੰਜਾਬਣ ਕੁੜੀ ਦੀ ਨਵੀਂ ਵੀਡੀਓਆਈ ਸਾਹਮਣੇ ! ਪਤੀ ਬੱਚਿਆਂ ਸਾਹਮਣੇ ਕਰਦਾ ਸੀ ਕੁੱਟਮਾਰ, CCTV ਨੇ ਖੋਲ੍ਹੇ ਸਾਰੇ ਰਾਜ਼ !

ਅਮਰੀਕਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ।

ਇਹ ਵੀਡੀਓ ਇਕ ਪੰਜਾਬਣ ਨੇ ਸ਼ੇਅਰ ਕੀਤੀ ਹੈ।ਵੀਡੀਓ ਵਿਚ ਪੰਜਾਬਣ ਨੇ ਆਪਣੇ ‘ਤੇ ਹੋ ਰਹੇ ਜ਼ੁਲਮਾਂ ਨੂੰ ਬਿਆਨ ਕੀਤਾ ਹੈ। ਵੀਡੀਓ ਵਿਚ ਪੰਜਾਬਣ ਰੋਂਦੇ ਹੋਏ ਦੱਸਦੀ ਹੈ ਕਿ ਅੱਜ ਮੈਂ ਖੁਦਕੁਸ਼ੀ ਕਰਨ ਦਾ ਫ਼ੈਸਲਾ ਲੈ ਲਿਆ ਹੈ। ਮੇਰੇ ਨੂੰ ਵਿਆਹ ਨੂੰ 8 ਸਾਲ ਹੋ ਚੁੱਕੇ ਹਨ।

ਇਸ ਦੌਰਾਨ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਹੁਣ ਰੋਜ਼ ਕੁੱਟ ਨਹੀਂ ਖਾਧੀ ਜਾਂਦੀ। ਪਤੀ ਰੋਜ਼ ਕੁੱਟਦਾ ਹੈ। ਮੈਨੂੰ ਆਸ ਸੀ ਕਿ ਇਕ ਦਿਨ ਉਹ ਸੁਧਰ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਪਤੀ ਦੇ ਬਹੁਤ ਸਾਰੀਆਂ ਔਰਤਾਂ ਨਾਲ ਸਬੰਧ ਹਨ। ਢਾਈ ਸਾਲ ਤੱਕ ਜਦੋਂ ਭਾਰਤ ਵਿਚ ਸੀ ਤਾਂ ਉੱਥੇ ਵੀ ਉਸ ਦੇ ਕਈ ਔਰਤਾਂ ਨਾਲ ਅਫੇਅਰ ਹੋਏ। ਉਹ ਮੈਨੂੰ ਸ਼ਰਾਬ ਪੀ ਕੇ ਮਾਰਦਾ ਸੀ।

ਦੂਜੀ ਜਨਾਨੀ ਨਾਲ ਰਹਿੰਦਾ ਸੀ। ਮੇਰੇ ਪਿਤਾ ਦੁਆਰਾ ਕੇਸ ਕਰਨ ‘ਤੇ ਉਸ ਨੇ ਮੇਰੇ ਤੋਂ ਮੁਆਫ਼ੀ ਮੰਗੀ। ਮੈਂ ਉਸ ਨੂੰ ਮੁਆਫ਼ ਵੀ ਕਰ ਦਿੱਤਾ ਪਰ ਉਸ ਵਿਚ ਕੋਈ ਸੁਧਾਰ ਨਹੀਂ ਹੋਇਆ। ਅਖੀਰ ਅੱਜ ਮੈਂ ਖੁਦਕੁਸ਼ੀ ਕਰਨ ਦਾ ਫ਼ੈਸਲਾ ਲਿਆ ਹੈ। ਮੇਰੇ ਸੱਸ -ਸਹੁਰੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਡੈਡੀ ਜੀ ਮੈਨੂੰ ਮੁਆਫ਼ ਕਰ ਦੇਣ। ਮੇਰੇ ਤੋਂ ਹੁਣ ਹੋਰ ਸਹਿਨ ਨਹੀਂ ਹੁੰਦਾ।