ਕਰੀਨਾ ਕਪੂਰ ਦੀ ਤਸਵੀਰ ਹੋਈ ਵਾਇਰਲ

1654

ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਅਦਾਕਾਰ ਸੈਫ਼ ਅਲੀ ਖ਼ਾਨ ਬੀ-ਟਾਊਨ ਦੇ ਮਸ਼ਹੂਰ ਜੋੜੇ ’ਚੋਂ ਇਕ ਹਨ। ਦੋਵੇਂ ਜਿੱਥੇ ਵੀ ਜਾਣ ਸੁਰਖੀਆਂ ’ਚ ਆ ਜਾਂਦੇ ਹਨ। ਇਨ੍ਹੀਂ ਦਿਨੀਂ ਇਹ ਜੋੜਾ ਆਪਣੇ ਦੋ ਪੁੱਤਰ ਜਹਾਂਗੀਰ ਅਲੀ ਖ਼ਾਨ ਅਤੇ ਤੈਮੂਰ ਅਲੀ ਖ਼ਾਨ ਨਾਲ ਇੰਗਲੈਂਡ ’ਚ ਛੁੱਟੀਆਂ ਦਾ ਆਨੰਦ ਮਾਣ ਰਿਹਾ ਹੈ।

ਜਿਸ ਦੀ ਝਲਕ ਕਰੀਨਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕਰ ਰਹੀ ਹੈ। ਹੁਣ ਨਵੀਂ ਤਸਵੀਰ ’ਚ ਸੈਫ਼ ਆਪਣੀ ਪਿਆਰੀ ਪਤਨੀ ਨਾਲ ਸਮੁੰਦਰ ਕੰਢੇ ਰੋਮਾਂਟਿਕ ਨਜ਼ਰ ਆ ਰਹੇ ਹਨ।

ਪਹਿਲੀ ਤਸਵੀਰ ’ਚ ਕਰੀਨਾ ਸੈਲਫ਼ੀ ਲੈ ਰਹੀ ਹੈ ਅਤੇ ਸੈਫ਼ ਅਲੀ ਖ਼ਾਨ ਮੂੰਹ ਖ਼ੋਲ ਕੇ ਖੜ੍ਹੇ ਹਨ। ਦੋਵੇਂ ਇਕੱਠੇ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ। ਦੂਸਰੀ ਤਸਵੀਰ ’ਚ ਸੈਫ਼ ਪਤਨੀ ਕਰੀਨਾ ਦੇ ਚਿਹਰੇ ’ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਕ ਤਸਵੀਰ ’ਚ ਕਰੀਨਾ ਸੈਲਫ਼ੀ ਲੈਂਦੀ ਨਜ਼ਰ ਆਈ ਹੈ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬਿਨਾਂ ਮੇਕਅੱਪ ਤੋਂ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ ’ਤੇ ਬਹੁਤ ਸਾਰੇ ਲਾਲ ਧੱਬੇ ਨਜ਼ਰ ਆ ਰਹੇ ਹਨ।

ਇਨ੍ਹਾਂ ਤਸਵੀਰਾਂ ਦੇ ਨਾਲ ਕਰੀਨਾ ਕਪੂਰ ਨੇ ਕੈਪਸ਼ਨ ’ਚ ਲਿਖਿਆ ਕਿ ‘ ਬੀਚ ’ਤੇ ਜੈਕੇਟ , ਐਂਡ ਏ ਕਿੱਸ, ਦਿ ਇੰਗਲਿਸ਼ ਚੈਨਲ, ਇੰਗਲੈਂਡ ’ਚ ਗਰਮੀਆਂ ਹਨ?’ ਕਰੀਨਾ ਅਤੇ ਸੈਫ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ।

ਕਰੀਨਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਵੇਗੀ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ‘ਲਾਲ ਸਿੰਘ ਚੱਢਾ’ ਬਾਕਸ ਆਫ਼ਿਸ ’ਤੇ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਨਾਲ ਟਕਰਾਏਗੀ। ਇਸ ਦੇ ਨਾਲ ਹੀ ਸੈਫ਼ ਦੀਆਂ ਦੋ ਫ਼ਿਲਮਾਂ ‘ਆਦਿ ਪੁਰਸ਼’ ਅਤੇ ‘ਵਿਕਰਮ ਵੇਧਾ’ ਆਉਣ ਵਾਲੀਆਂ ਹਨ।

Kareena Kapoor Khan gets mercilessly trolled for sharing no-makeup selfie post intense workout session, a netizen says ‘I felt like koi aadmi ki pic hai’..Kareena Kapoor Khan is an avid social media user and often shares her stunning pictures and videos. Taking to her Instagram handle, Bebo recently dropped her selfie after an intense workout session. In the snap, Kareena can be seen sitting on the stairs and flaunting her no-makeup look. However, while her fans showered love upon her, a section of unimpressed netizens started trolling and body-shaming her. While one wrote, ‘you look very old’, another said, ‘I felt like koi admi ki pic hai.’ Amid this massive trolling, her fans defended the actress and wrote good things. One said, ‘A true queen for showing no filter real skin’, another wrote, ‘Natural beauty.’