ਦਿਲਜੀਤ ਦੋਸਾਂਝ ਦੀ ਖੂਬਸੂਰਤ ਫੈਨ ਬੋਲੀ- ਮੈਨੂੰ ਰੋਟੀ ਬਣਾਉਣ `ਤੇ ਰੱਖ ਲਾ

2323

Diljit Dosanjh Video: ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸ਼ਕ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਮੌਜੂਦ ਹਨ। ਆਪਣੀ ਉੱਚੀ ਅਤੇ ਸੁੱਚੀ ਗਾਇਕੀ ਦੇ ਨਾਲ-ਨਾਲ ਕਲਾਕਾਰ ਅਦਾਕਾਰੀ ਦਾ ਲੋਹਾ ਵੀ ਮੰਨਵਾ ਚੁੱਕੇ ਹਨ। ਕਲਾਕਾਰ ਆਪਣੇ ਨਵੇਂ ਪ੍ਰੋਜੈਕਟ੍ਸ ਦੇ ਨਾਲ-ਨਾਲ ਦਰਸ਼ਕਾਂ ਵਿਚਕਾਰ ਆਪਣੀਆਂ ਮਸਤੀ ਭਰੀਆਂ ਵੀਡੀਓਜ਼ ਵੀ ਅਕਸਰ ਸ਼ੇਅਰ ਕਰਦਾ ਰਹਿੰਦਾ ਹੈ। ਇਸ ਦੌਰਾਨ ਹੀ ਦਿਲਜੀਤ ਨੇ ਆਪਣੀ ਫੈਨ ਦਾ ਇੱਕ ਮਜ਼ੇਦਾਰ ਵੀਡੀਓ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਜਿਸ ਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਵੀ ਵੇਖੋ ਦਿਲਜੀਤ ਦੀ ਫੈਨ ਦਾ ਦਿਲਚਸਪ ਵੀਡੀਓ।

ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸ਼ਕ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਮੌਜੂਦ ਹਨ। ਆਪਣੀ ਉੱਚੀ ਅਤੇ ਸੁੱਚੀ ਗਾਇਕੀ ਦੇ ਨਾਲ-ਨਾਲ ਕਲਾਕਾਰ ਅਦਾਕਾਰੀ ਦਾ ਲੋਹਾ ਵੀ ਮੰਨਵਾ ਚੁੱਕੇ ਹਨ। ਕਲਾਕਾਰ ਆਪਣੇ ਨਵੇਂ ਪ੍ਰੋਜੈਕਟ੍ਸ ਦੇ ਨਾਲ-ਨਾਲ ਦਰਸ਼ਕਾਂ ਵਿਚਕਾਰ ਆਪਣੀਆਂ ਮਸਤੀ ਭਰੀਆਂ ਵੀਡੀਓਜ਼ ਵੀ ਅਕਸਰ ਸ਼ੇਅਰ ਕਰਦਾ ਰਹਿੰਦਾ ਹੈ। ਇਸ ਦੌਰਾਨ ਹੀ ਦਿਲਜੀਤ ਨੇ ਆਪਣੀ ਫੈਨ ਦਾ ਇੱਕ ਮਜ਼ੇਦਾਰ ਵੀਡੀਓ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਜਿਸ ਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਵੀ ਵੇਖੋ ਦਿਲਜੀਤ ਦੀ ਫੈਨ ਦਾ ਦਿਲਚਸਪ ਵੀਡੀਓ।

ਦਰਅਸਲ, ਵੀਡੀਓ ‘ਚ ਦਿਲਜੀਤ ਦੀ ਇੱਕ ਫ਼ੀਮੇਲ ਫ਼ੈਨ ਪੰਜਾਬੀ ਅਤੇ ਅੰਗਰੇਜ਼ੀ ‘ਚ ਗੱਲ ਕਰਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਦਿਲਜੀਤ ਪਹਿਲਾਂ ਮੇਰੀ ਗੱਲ ਸੁਣ, ਤੂੰ ਟੂਰ ‘ਤੇ ਗਿਆ ਏਂ, ਇੰਨਾ ਭੰਗੜਾ ਪਾ ਕੇ ਬੰਦੇ ਨੂੰ ਭੁੱਖ ਤਾਂ ਲੱਗਦੀ ਹੀ ਹੈ। ਜੇ ਤੁਹਾਨੂੰ ਰੋਟੀ ਖਾਣ ਦਾ ਮਨ ਹੈ, ਤਾਂ ਮੈਨੂੰ ਕੰਮ ਤੇ ਰੱਖਲਾ, ਸੈਲਰੀ ਦਈ ਜਾਇਆ ਕਰੀਂ। ਤੁਹਾਨੂੰ ਰੋਟੀ ਬਣਾਉਣ ਵਾਲੇ ਦੀ ਲੋੜ ਹੈ। ਮੈਂ ਦੋ ਮਿੰਟਾਂ ਵਿੱਚ ਰੋਟੀ ਬਣਾ ਕੇ ਖੁਆ ਦਿਆ ਕਰਾਂਗੀ। ਦਿਲਜੀਤ ਦੀ ਫੈਨ ਨੇ ਅੱਗੇ ਕਿਹਾ ਕਿ ਉਸ ਕੋਲ ਕੋਈ ਕੰਮ ਵੀ ਨਹੀਂ ਹੈ ਅਤੇ ਉਹ ਰਾਤ ਨੂੰ 1 ਵਜੇ ਵੀਡੀਓ ਬਣਾ ਰਹੀ ਹੈ। ਉਹ ਅੱਗੇ ਕਹਿੰਦੀ ਹੈ- ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਇਹ ਬਹੁਤ ਵਧੀਆ ਕਾਰੋਬਾਰੀ ਵਿਚਾਰ ਹੈ।

ਦਿਲਜੀਤ ਨੇ ਵੀਡੀਓ ਸ਼ੇਅਰ ਕਰ ਦਿੱਤਾ ਜਵਾਬ

ਦਿਲਜੀਤ ਨੇ ਨਵਪ੍ਰੀਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕਲਾਕਾਰ ਨੇ ਲਿਖਿਆ- ਤੁਹਾਡੇ ਸ਼ਬਦ ਮੇਰੇ ਤੱਕ ਪਹੁੰਚ ਗਏ ਹਨ। ਮੈਂ ਇਸ ਬਾਰੇ ਸੋਚਦਾ ਹਾਂ। ਦਿਲਜੀਤ ਦੀ ਇਸ ਪੋਸਟ ‘ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ- ਇਹ ਬਹੁਤ ਪਿਆਰਾ ਹੈ। ਜਦਕਿ ਦੂਜੇ ਨੇ ਲਿਖਿਆ- ਹਾਇਰ ਕਰਲੋ ਬ੍ਰੋ। ਸਾਨੂੰ ਰੋਟੀਆਂ ਵੀ ਮਿਲ ਜਾਣਗੀਆਂ। ਪ੍ਰਸ਼ੰਸ਼ਕਾਂ ਨੂੰ ਵੀ ਇਹ ਵੀਡੀਓ ਬੇਹੱਦ ਪਸੰਦ ਆਈ।