ਅਮਰੀਕਾ ਚ ਇਕੋ ਪਰਿਵਾਰ ਦੇ 3 ਜੀਆਂ ਦਾ ਗੋਲੀ ਮਾਰ ਕੀਤਾ ਗਿਆ ਕਤਲ

1013

ਦੇਸ਼-ਵਿਦੇਸ਼ ਵਿਚ ਗੋਲੀ ਚੱਲਣ ਵਰਗੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਉਥੇ ਹੀ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ, ਕੈਨੇਡਾ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਆਈਆਂ ਹਨ, ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿਚ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਜਿੱਥੇ ਅਮਰੀਕਾ ਕੈਨੇਡਾ ਵੱਲੋਂ ਗੰਨ ਕਲਚਰ ਨੂੰ ਠੱਲ ਪਾਉਣ ਵਾਸਤੇ ਸਖਤ ਮਾਪਦੰਡ ਵੀ ਅਪਣਾਏ ਜਾ ਰਹੇ ਹਨ। ਇਸ ਸਭ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਹੁਣ ਅਮਰੀਕਾ ਤੋਂ ਇਕ ਹੀ ਪਰਿਵਾਰ ਦੇ 3 ਜੀਆਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਪੂਰਬੀ ਆਯੋਵਾ ਦੇ ਇਕ ਪਾਰਕ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ੱਕੀ ਬੰਦੂਕਧਾਰੀ ਵਿਅਕਤੀ ਵੱਲੋਂ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਇਨ੍ਹਾਂ ਤਿੰਨੇ ਮ੍ਰਿਤਕਾਂ ਦੀਆਂ ਲਾਸ਼ਾਂ ਜਿੱਥੇ ਕੈਂਪ ਗਰਾਊਂਡ ਵਿੱਚ ਇੱਕ ਤੰਬੂ ਵਿੱਚ ਵੇਖੀਆਂ ਗਈਆਂ ਹਨ। ਜਿਹਨਾਂ ਦੀ ਪਹਿਚਾਣ 42 ਸਾਲਾ ਟਾਯਲਰ ਸ਼ਮਿਟ, 42 ਸਾਲਾਂ ਸਾਰਾ ਸ਼ਮਿਟ, ਛੇ ਸਾਲਾ ਲੂਲੂ ਸ਼ਮਿਟ ਵਜੋਂ ਹੋਈ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਿੱਥੇ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਇਸ ਘਟਨਾ ਦੀ ਸੂਚਨਾ ਮਿਲਣ ਤੇ ਪਾਰਕ ਵਿੱਚ ਪਹੁੰਚ ਕੇ ਪਾਰਕ ਵਿੱਚ ਮੌਜੂਦ ਬਾਕੀ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉੱਥੇ ਹੀ ਇਕ 23 ਸਾਲਾ ਵਿਅਕਤੀ ਐਂਥਨੀ ਸ਼ੇਰਵਿਨ ਦੀ ਲਾਸ਼ ਵੀ ਘਟਨਾ ਸਥਾਨ ਦੇ ਨੇਬਰਾਸਕਾ ਤੋਂ ਮਿਲੀ ਹੈ।

ਜਿੱਥੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰੀ ਗਈ ਹੈ ਉਥੇ ਹੀ ਇਸ ਵਿਅਕਤੀ ਦਾ ਬਾਕੀ ਮ੍ਰਿਤਕਾ ਨਾਲ ਕੀ ਸਬੰਧ ਸੀ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਿੱਥੇ ਵਿਅਕਤੀਆਂ ਨੂੰ ਲਾਇਸੰਸ ਸੁਦਾ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਹੈ ਉਥੇ ਇਹ ਨਹੀਂ ਪਤਾ ਇਸ ਵਿਅਕਤੀ ਦੇ ਕੋਲ ਹਥਿਆਰ ਲਾਇਸੰਸਸ਼ੁਦਾ ਸੀ ਜਾ ਨਹੀ।