ਜਾਣੋ ਕਿਵੇਂ ਚਲ ਰਹੀ ਜੇਲ ਵਿਚ ਵੱਡੇ ਲੋਕਾਂ ਦੀ ਜ਼ਿੰਦਗੀ

1033

ਪਟਿਆਲਾ ਜੇਲ੍ਹ ‘ਚ ਨਜ਼ਰਬੰਦ ਬਿਕਰਮਜੀਤ ਮਜੀਠੀਏ ਦੀ ਜ਼ਮਾਨਤ ਹੋ ਨਾ ਸਕੀ। ਮਾਮਲੇ ਦੀ ਸੁਣਵਾਈ ਇੱਕ ਹਫਤਾ ਅਗਾਂਹ 29 ਜੁਲਾਈ ਨੂੰ ਪੈ ਗਈ ਹੈ। ਇੱਕ ਇੱਕ ਕਰਕੇ ਜੱਜ ਕੇਸ ਤੋਂ ਖੁਦ ਨੂੰ ਪਰ੍ਹੇ ਕਰੀ ਜਾਂਦੇ ਹਨ।ਇਸੇ ਜੇਲ੍ਹ ‘ਚ ਕੈਦ ਗਾਇਕ ਦਲੇਰ ਮਹਿੰਦੀ ਵੱਲੋਂ ਵੀ ਸਜ਼ਾ ਖਿਲਾਫ਼ ਤੇ ਜ਼ਮਾਨਤ ਲਈ ਹਾਈਕੋਰਟ ’ਚ ਦਾਇਰ ਕੀਤੀਆਂ ਅਰਜ਼ੀਆਂ ’ਤੇ ਇੱਕ ਦਿਨ ਪਹਿਲਾਂ ਸੁਣਵਾਈ ਹੋਈ ਸੀ, ਅਦਾਲਤ ਨੇ ਉਸਦੀ ਅਗਲੀ ਸੁਣਵਾਈ 15 ਸਤੰਬਰ ਪਾਈ ਹੈੈ।ਨਵਜੋਤ ਸਿੱਧੂ ਵੀ ਇਸੇ ਜੇਲ੍ਹ ‘ਚ ਹੈ। ਦਲੇਰ ਮਹਿੰਦੀ ਨੂੰ ਕਾਂਗਰਸ ਆਗੂ ਨਵਜੋਤ ਸਿੱਧੂ ਨਾਲ਼ ਹੀ 10 ਨੰਬਰ ਬੈਰਕ ’ਚ ਰੱਖਿਆ ਗਿਆ ਹੈ, ਜਿਥੇ ਚਾਰ ਹੋਰ ਕੈਦੀ ਵੀ ਬੰਦ ਹਨ। ਦੋਵਾਂ ਨੂੰ ਛੱਤ ਵਾਲੇ ਪੱਖੇ ਹੇਠ ਫਰਸ਼ ’ਤੇ ਹੀ ਬਿਸਤਰਾ ਲਾ ਕੇ ਸੌਣਾ ਪੈਂਦਾ ਹੈ। ਕੁੱਟਮਾਰ ਤੋਂ ਤਾਂ ਬਚਾਅ ਦੱਸਦੇ ਪਰ ਲੰਘਦੇ ਵੜਦੇ ਕੈਦੀ ਗਾਲ੍ਹਾਂ ਬਹੁਤ ਕੱਢਦੇ ਹਨ ਤੇ ਬਹੁਤ ਭੱਦੀ ਸ਼ਬਦਾਵਲੀ ਵਰਤਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Punjabi singer Daler Mehndi and Congress leader Navjot Sidhu share the same barrack in the Patiala Central Jail.The other high-profile politician in the jail is SAD leader Bikram Majithia.The Patiala district court on Thursday upheld the two-year jail term of Mehndi, who in 2018 was sentenced for a 2003 human trafficking case.Mehndi had been kept in Barrack No 10 where Sidhu is also serving time, a jail official said, on condition of anonymity.