ਫ਼ੈਮਿਨਾ ਮਿਸ ਇੰਡੀਆ ਇਵੈਂਟ ’ਚ ਪਹੁੰਚੀ ਮਲਾਇਕਾ ਅਰੋੜਾ, ਅਦਾਕਾਰਾ ਨੇ ਦਿਖਾਈ ਬੋਲਡ ਲੁੱਕ

2406

ਮਲਾਇਕਾ ਅਰੋੜਾ ਇਕ ਹੌਟ ਅਦਾਕਾਰਾ ਹੈ ਅਤੇ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ ਜਦੋਂ ਉਹ ਫ਼ੈਸ਼ਨ ਦੇ ਮਾਮਲੇ ’ਚ ਸੁਰਖੀਆਂ ’ਚ ਨਾ ਆਈ ਹੋਵੇ। ਭਾਵੇ ਕੈਜ਼ੂਅਲ ਲੁੱਕ ਹੋਵੇ ਜਾਂ ਪਾਰਟੀ ਲੁੱਕ ਮਲਾਇਕਾ ਆਪਣੀ ਹਰ ਲੁੱਕ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ।

ਅਦਾਕਾਰਾ ਨੂੰ ਐਤਵਾਰ ਰਾਤ ਨੂੰ ਫ਼ੇਮਿਨਾ ਮਿਸ ਇੰਡੀਆ ਇਵੈਂਟ ’ਚ ਦੇਖਿਆ ਗਿਆ ਸੀ। ਮਲਾਇਕਾ ਅਰੋੜਾ ਦੇ ਉੱਥੇ ਦਾਖ਼ਲ ਹੁੰਦੇ ਹੀ ਸਭ ਦੀਆਂ ਨਜ਼ਰਾਂ ਉਸ ’ਤੇ ਟਿੱਕ ਗਈਆਂ ਸਨ। ਅਦਾਕਾਰਾ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਸ ਇਵੈਂਟ ’ਚ ਮਲਾਇਕਾ ਡੀਪ ਨੇਕ ਟਰਾਂਸਪੇਰੈਂਟ ਡਰੈੱਸ ’ਚ ਬੋਲਡਨੈੱਸ ਲੁੱਕ ’ਚ ਬੇਹੱਦ ਸ਼ਾਨਦਾਰ ਨਜ਼ਰ ਆਈ। ਅਦਾਕਾਰਾ ਨੇ ਗਲੇ ’ਚ ਖੂਬਸੂਰਤ ਚੌਕਰ ਪਾਇਆ ਹੋਇਆ ਹੈ।

ਇਸ ਦੇ ਨਾਲ ਮਲਾਇਕਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਅਦਾਕਾਰਾ ਦੀ ਖੂਬਸੂਰਤ ’ਤੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਕੈਮਰੇ ਸਾਹਮਣੇ ਅਦਾਕਾਰਾ ਨੇ ਇਕ ਤੋਂ ਵਧ ਇਕ ਪੋਜ਼ ਦਿੱਤੇ ਹਨ। ਅਦਾਕਾਰਾ ਨੇ ਤਸਵੀਰਾਂ ’ਚ ਆਪਣੇ ਸ਼ਾਨਦਾਰ ਜਲਵੇ ਦਿਖਾਏ ਹਨ।

ਮਲਾਇਕਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖ਼ਰੀ ਵਾਰ ‘ਡਾਂਸ ਰਿਐਲਿਟੀ ਸ਼ੋਅ ਇੰਡੀਆਜ਼ ਬੈਸਟ ਡਾਂਸਰ’ ’ਚ ਕੋਰੀਓਗ੍ਰਾਫ਼ਰ ਟੇਰੇਂਸ ਲੁਈਸ ਅਤੇ ਗੀਤਾ ਕਪੂਰ ਨਾਲ ਡਾਂਸ ਜੱਜ ਵਜੋਂ ਦੇਖਿਆ ਗਿਆ ਸੀ।