ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਅਸੈਂਬਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਾ ਪਲੇਠਾ ਬਜਟ ਪੇਸ਼ ਕੀਤਾ। ਬਜਟ ਵਿੱਚ ਖੇਤੀ, ਸਿੱਖਿਆ ਤੇ ਸਿਹਤ ਜਿਹੇ ਖੇਤਰਾਂ ਵਿੱਚ ਜ਼ੋਰ ਦਿੱਤਾ ਗਿਆ ਹੈ। ਬਜਟ ਪੇਸ਼ ਕਰਨ ਮੌਕੇ ਦਿੱਲੀ ਦੇ ਉਪ ਮੁੱਖ ਮਨੀਸ਼ ਸਿਸੋਦੀਆ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਵੀ ਪੰਜਾਬ ਵਿਧਾਨ ਸਭਾ ਦੀ ਗੈਲਰੀ ਵਿੱਚ ਮੌਜੂਦ ਰਹੇ।
SYL ਗੀਤ ਬੈਨ ਹੋਣ ‘ਤੇ ਕੀ ਬੋਲ ਗਈ MLA ਅਨਮੋਲ ਗਗਨ ਮਾਨ ! ਸਿਮਰਨਜੀਤ ਮਾਨ ਬਾਰੇ ਕਹਿ ਦਿੱਤੀ ਵੱਡੀ ਗੱਲ, ਸੰਗਰੂਰ ਵਾਲੇ ਗੌਰ ਕਰਨ #latestnews Anmol_gagan_maan #punjabi Bhagwant Mann #aamadmipartypunjab #Anmolgaganmann
“ਮੈਂ ਕੋਈ ਖੁਦਾ ਨਹੀਂ”, “ਸੰਗਰੂਰ ਸਾਡੀ ਰਾਜਧਾਨੀ ਸੀ ਤੇ ਰਹੂਗੀ, ਸਿਮਰਨਜੀਤ ਮਾਨ ਬਾਰੇ ਕੀ ਕਿਹਾ ਸੁਣੋ
ਸਿਮਰਨਜੀਤ ਸਿੰਘ ਮਾਨ ਆਪਣੇ ਸਟੈਂਡ ਤੋਂ ਪਿੱਛੇ ਨਹੀੰ ਹਟੇ। ਜੇਕਰ ਸੰਗਰੂਰ ਦੇ ਹਿੰਦੂ-ਮੁਸਲਮਾਨਾਂ ਨੇ ਵੀ ਉਹਨਾਂ ਨੂੰ ਵੋਟਾਂ ਪਾਈਆਂ ਹਨ ਤਾਂ ਇਹ ਜਾਣਦੇ ਹੋਏ ਹੀ ਪਾਈਆਂ ਹਨ ਕਿ ਉਹ ਖਾਲਿਸਤਾਨੀ ਹਨ। ਇਹ ਗ਼ੈਰਸਿੱਖਾਂ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਏਜੰਡੇ ਨੂੰ ਹਮਾਇਤ ਹੀ ਸਮਝੀ ਜਾਵੇ ।ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ’ਚ ਹਿੰਦੂ-ਮੁਸਲਮਾਨ ਸਿੱਖ ਰਾਜ ਦੇ ਹਮਾਇਤੀ ਸਨ ਉਸੇ ਤਰਾਂ ਕੁਝ ਹਿੰਦੂ-ਮੁਸਲਮਾਨ ਹੁਣ ਵੀ ਸਿੱਖ ਰਾਜ ਦੇ ਹੱਕ’ਚ ਭੁਗਤੇ ਹਨ। ਇਹ ਮਾਨ ਸਾਬ ਦੀ ਸੋਚ ਤੇ ਰੈਫ਼ਰੈਂਨਡਮ ਹੋਇਆ ਹੈ ਇਸ ਨੂੰ ਕੋਈ ਹੋਰ ਰੰਗਤ ਨਾ ਦਿੱਤੀ ਜਾਵੇ। ਭ੍ਰਿਸ਼ਟਾਚਾਰ ਜਾਂ ਮੁਫ਼ਤਖੋਰੀ ਵਰਗੇ ਛੋਟੇ ਮੁੱਦੇ ਮਾਨ ਸਾਬ ਦਾ ਏਜੰਡਾ ਨਹੀੰ ਸੀ। ਉਹ ਆਪਣੇ ਏਜੰਡੇ ਤੋਂ ਬਿਲਕੁਲ ਪਿੱਛੇ ਨਹੀਂ ਹਟੇ।
– ਸਤਵੰਤ ਸਿੰਘ
ਅਖਬਾਰਾਂ ਵਾਲੇ ਕਹਿੰਦੇ ਖਾਲਿਸਤਾਨ ਪੱਖੀ (ਸਿਮਰਨਜੀਤ ਸਿੰਘ ਮਾਨ) ਦੇ ਸੰਗਰੂਰ ਜਿਮਨੀ ਚੋਣ ਜਿੱਤਣ ਤੋੰ ਬਾਅਦ ਆਮ ਆਦਮੀ ਪਾਰਟੀ ਦਾ ਲੋਕ ਸਭਾ’ਚੋੰ ਪਤੀਲਾ ਮਾਂਜਿਆ ਗਿਆ।
ਲਾਲਾ ਜੀ ਦੀ ਪਾਰਟੀਮੈੰਟ’ਚ ਇੱਕ ਸੀਟ ਸੀ ਉਹ ਵੀ ਜਾਂਦੀ ਰਹੀ। – ਸਤਵੰਤ ਸਿੰਘ
ਮਾਨ ਸਾਹਿਬ ਦੇ ਸਾਰੇ ਸਮਰਥਕਾਂ ਸਿਰ ਵੱਡੀ ਜ਼ੁੰਮੇਵਾਰੀ ਹੈ ਕਿ ਮਾਨ ਸਾਹਿਬ ਸੰਗਰੂਰ ਹਲਕੇ ਦੇ ਹਰ ਬਸ਼ਿੰਦੇ ਦੀ ਆਵਾਜ਼ ਬਣਨ। ਐਮਪੀ ਹੁੰਦਿਆਂ ਜੋ ਜੋ ਇਲਾਕੇ ਦਾ ਤੇ ਹਲਕਾ ਵਾਸੀਆਂ ਦਾ ਸੁਆਰ ਸਕਦੇ ਹਨ, ਉਹ ਸੌ ਫੀਸਦੀ ਜ਼ੋਰ ਲਾ ਕੇ ਸੁਆਰਨ, ਇਸ ਜਿੱਤ ਦਾ ਸਮਾਂ ਡੇਢ ਕੁ ਸਾਲ ਹੈ, ਚੋਣਾਂ ਫਿਰ ਹੋਣੀਆਂ। ਲੰਮੇ ਸਮੇਂ ਤੋਂ ਉਨ੍ਹਾਂ ਨਾਲ ਜੁੜੇ ਸਮਰਥਕ ਖਿਆਲ ਰੱਖਣ ਕਿ ਉਨ੍ਹਾਂ ਦਾ ਆਲਾ ਦੁਆਲਾ ਠੀਕ ਹੋਵੇ, ਬੋਲਬਾਣੀ ਬਹੁਤ ਪਾਏਦਾਰ ਹੋਵੇ, ਉਹ ਖ਼ੁਦ ਮਾਨ ਸਾਹਿਬ ਨੂੰ ਠੀਕ ਸਲਾਹ ਦੇਣ। ਪੰਥਕ ਮੁੱਦੇ ਚੁੱਕਣ ਲਈ ਉਨ੍ਹਾਂ ਨੂੰ ਕਹਿਣ ਦੀ ਲੋੜ ਨਹੀਂ। ਬਹੁਤ ਕੋਸ਼ਿਸ਼ ਹੋਣੀ ਕਿ ਮਾਨ ਸਾਹਿਬ ਨੂੰ ਨਿਕੰਮਾ ਸਿੱਧ ਕੀਤਾ ਜਾਵੇ ਪਰ ਉਲਟਾ ਕਰਕੇ ਦਿਖਾਇਆ ਜਾਵੇ। ਸੰਗਰੂਰ ਨੇ ਬਹੁਤ ਮਾਣ ਕੀਤਾ ਮਾਨ ਸਾਹਿਬ ਦਾ, ਸੰਗਰੂਰ ਦਾ ਮਾਣ ਬਰਕਰਾਰ ਰੱਖਣ ਲਈ ਜੀਅਤੋੜ ਕੋਸ਼ਿਸ਼ ਕੀਤੀ ਜਾਵੇ। ਸਭ ਤੋਂ ਵੱਡੀ ਗੱਲ ਕਿ ਸਮਰਥਕ ਕਦੇ ਵੀ ਭਗਤ ਨਾ ਬਣਨ। ਜੇ ਕੋਈ ਅਲੋਚਨਾ ਕਰਦਾ ਤਾਂ ਉਸਨੂੰ ਹਾਂ ਪੱਖੀ ਲੈ ਕੇ ਸੁਧਾਰ ਕਰਨ।
ਸਭ ਤੋਂ ਪਹਿਲਾਂ ਤਾਂ ਮਾਨ ਸਾਹਿਬ ਦੀ ਸੁਰੱਖਿਆ ਦੇ ਪ੍ਰਬੰਧ ਪੰਥ ਆਪ ਪੁਖ਼ਤਾ ਕਰੇ। ਪੰਜਾਬ ਨੇ ਮਾਨ ਸਾਹਿਬ ਦਾ ਮਿਹਣਾ ਮੋੜ ਦਿੱਤਾ, ਜਿੱਤ ਨਸੀਬ ਕਰਵਾਈ। ਪ੍ਰਮਾਤਮਾ ਦੀ ਮਿਹਰ ਸਦਕਾ ਭਗਵੰਤ ਮਾਨ ਤੇ ਸੁਖਬੀਰ ਬਾਦਲ ਦੀ ਧੌਣ ‘ਚੋਂ ਕੀਲਾ ਕੱਢ ਦਿੱਤਾ ਸੰਗਰੂਰੀਆਂ ਨੇ। ਸੰਗਰੂਰ ਵਾਲਿਆਂ ਨੇ ਪੰਜਾਬ ਦੀ ਨਾਬਰੀ ਦਾ ਝੰਡਾ ਝੁਲਾਇਆ ਹੈ। ਇਹ ਪੰਥਕ ਰਾਜਨੀਤੀ ਦੀ ਨਵੀਂ ਸਵੇਰ ਹੈ। ਕੌਮ ਦੀ ਸਾਂਝੀ ਜਾਗ ‘ਚੋਂ ਮਿਲੀ ਪ੍ਰਾਪਤੀ ਹੈ। ਪੰਥ ਦਰਦੀਆਂ ਦੇ ਰਲ਼ ਕੇ ਚੱਲਣ ਦਾ ਨਤੀਜਾ ਹੈ। ਰਲ ਕੇ ਚੱਲੋਂਗੇ ਤਾਂ ਕਿਸਾਨ ਮੋਰਚੇ ਵੇਲੇ ਦਿੱਲੀ ਕੂਚ ਵਾਂਗ ਸਭ ਰੋਕਾਂ ਤੋੜਦੇ ਅੱਗੇ ਵਧਦੇ ਜਾਓੰਗੇ। ਭਗਵੰਤ ਮਾਨ ਕੰਧ ‘ਤੇ ਲਿਖਿਆ ਪੜ੍ਹੇ। ਕੇਜਰੀਵਾਲ ਦੀ ਬਜਾਇ ਪੰਜਾਬ ਦਾ ਪੁੱਤ ਬਣੇ ਵਰਨਾ ਸੰਗਰੂਰ ਤੋਂ ਸਿਆਸੀ ਸਫਰ ਸ਼ੁਰੂ ਹੋਇਆ ਸੀ, ਸੰਗਰੂਰ ਹੀ ਖਤਮ ਕਰ ਦੇਵੇਗਾ। ਵੇਲਾ ਜਾਗਣ ਦਾ, ਪੰਜਾਬ ਦਾ ਖੁਦਮੁਖਤਿਆਰ ਲਾਣੇਦਾਰ ਬਣਨ ਦਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ