ਬੰਬੀਹਾ ਗਰੁੱਪ ਵੱਲੋਂ ਗੋਲਡੀ ਬਰਾੜ ਦੇ ਇੰਟਰਵਿਊ ‘ਤੇ ਚੁੱਕੇ ਸਵਾਲਾਂ ਤੋਂ ਬਾਅਦ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਦਾ ਇੰਟਰਵਿਊ, ਮਿਲ ਗਏ ਸਾਰੇ ਜਵਾਬ!

1028

ਬੰਬੀਹਾ ਗਰੁੱਪ ਵੱਲੋਂ ਗੋਲਡੀ ਬਰਾੜ ਦੇ ਇੰਟਰਵਿਊ ‘ਤੇ ਚੁੱਕੇ ਸਵਾਲਾਂ ਤੋਂ ਬਾਅਦ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਦਾ ਇੰਟਰਵਿਊ, ਮਿਲ ਗਏ ਸਾਰੇ ਜਵਾਬ!

ਨਵੀਂ ਦਿੱਲੀ, 22 ਜੂਨ, 2022: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸਪੈਸ਼ਲ ਕਮਿਸ਼ਨਰ ਐਚ ਪੀ ਐਸ ਧਾਲੀਵਾਲੀ ਨੇ ਦੱਸਿਆ ਕਿ ਇਹ ਜਿਹੜੇ ਹਥਿਆਰ ਬਰਾਮਦ ਹੋਏ ਹਨ, ਉਹ ਪ੍ਰਿਅਵਰਤ ਫੌਜੀ ਨੁੰ ਪੂਰਾ ਬੈਗ ਮਿਲਿਆ ਸੀ ਹਥਿਆਰਾਂ ਦਾ ਪਰ ਉਸਨੁੰ ਖੁਦ ਨਹੀਂ ਪਤਾ ਸੀ ਕਿ ਇਸ ਵਿਚ ਕਿਹੜਾ ਕਿਹੜਾ ਅਸਲਾ ਹੋਵੇਗਾ। ਉਹਨਾਂ ਦੱਸਿਆ ਕਿ ਉਸ ਬੈਗ ਵਿਚ 8 ਗ੍ਰਨੇਡ, ਗ੍ਰਨੇਡ ਲਾਂਚਰ, ਏ ਕੇ ਰੇਂਜ ਦੀਆਂ ਰਾਈਫਲਾਂ ਤੇ ਪਿਸਟਲਾਂ ਸਨ। ਉਹਨਾਂ ਦੱਸਿਆ ਕਿ ਕਤਲ ਵਿਚ ਜਿਹੜੇ ਹਥਿਆਰ ਵਰਤੇ ਗਏ ਸਨ, ਉਹ ਕੋਈ ਹੋਰ ਬੰਦਾ ਇਹਨਾਂ ਤੋਂ ਲੈ ਗਿਆ ਸੀ ਪਰ ਜਿਹੜੇ ਹਥਿਆਰ ਨਹੀਂ ਵਰਤੇ ਗਏ ਜੋ ਮੌਕੇ ‘ਤੇ ਲੋੜ ਮੁਤਾਬਕ ਵਰਤੋਂ ਵਾਸਤੇ ਰੱਖੇ ਸਨ, ਉਹ ਬਰਾਮਦ ਹੋ ਗਏ ਹਨ ਪਰ ਅਸਲ ਵਰਤੇ ਗਏ ਹਥਿਆਰ ਹਾਲੇ ਨਹੀਂ ਫੜੇ ਗਏ।

ਲਾਰੰਸ ਬਿਸ਼ਨੋਈ ਤੋਂ ਕੀਤੇ ਸਵਾਲ ਜਵਾਬ ਬਾਰੇ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਉਸਨੇ ਮੰਨਿਆ ਹੈ ਕਿ ਉਹ ਹੀ ਮਾਸਟਰ ਮਾਈਂਡ ਹੈ ਤੇ ਉਸਨੇ ਇਹ ਕਤਲ ਕਰਵਾਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦਾ ਪੰਜਾਬ ਪੁਲਿਸ ਨਾਲ ਚੰਗਾ ਤਾਲਮੇਲ ਹੈ ਤੇ ਅਸੀਂ ਉਹਨਾਂ ਨੁੰ ਕਾਫੀ ਜਾਣਕਾਰੀ ਮੁਹੱਈਆ ਕਰਵਾਈ ਹੈ। ਉਹਨਾਂ ਕਿਹਾ ਕਿ ਹਰ ਪੁਲਿਸ ਦਾ ਮਕਸਦ ਹੈ ਕਿ ਜਿਹੜਾ ਗਲਤ ਕੰਮ ਕਰਦਾ ਹੈ, ਉਸਨੁੰ ਫੜ ਕੇ ਕਾਨੂੰਨ ਮੁਤਾਬਕ ਨਿਆਂ ਕੀਤਾ ਜਾਵੇ।

ਉਹਨਾਂ ਦੱਸਿਆ ਕਿ ਸਚਿਨ ਥਪਨ ਅਤੇ ਗੋਲਡੀ ਬਰਾੜ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਇਸ ਕਤਲ ਵਾਸਤੇ। ਉਹਨਾਂ ਦੱਸਿਆ ਕਿ ਗੋਲਡੀ ਬਰਾੜ ਨੇ ਹੀ ਹਥਿਆਰ ਭੇਜੇ ਜਿਹੜੇ ਸ਼ੂਟਰਾਂ ਨੇ ਕਤਲ ਕਰਨਾ ਸੀ, ਉਹਨਾਂ ਕੋਲ ਪਹੁੰਚਾਉਣ ਵਾਸਤੇ। ਉਹਨਾਂ ਦੱਸਿਆ ਕਿ ਇਥੇ ਪ੍ਰਿਅਵਰਤ ਤੇ ਉਥੇ ਮੰਨਾ ਕੋਲ ਫੋਨ ਸੀ ਜੋ ਗੋਲਡੀ ਬਰਾੜ ਨਾਲ ਸੰਪਰਕ ਵਿਚ ਸਨ। ਵਾਰਦਾਤ ਤੋਂ ਬਾਅਦ ਗੋਲਡੀ ਬਰਾੜ ਨੂੰ ਫੋਨ ਕਰ ਕੇ ਪ੍ਰਿਅਵਰਤ ਨੇ ਦੱਸਿਆ ਕਿ ਅਸੀਂ ਕੰਮ ਕਰ ਦਿੱਤਾ ਹੈ।

ਕਮਿਸ਼ਨਰ ਪੁਲਿਸ ਨੇ ਕਿਹਾ ਕਿ ਸਾਡਾ ਮਕਸਦ ਸਿਰਫ ਦੋਸ਼ੀਆਂ ਨੁੰ ਫੜਨਾ ਹੈ। ਉਹਨਾਂ ਕਿਹਾ ਕਿ ਘਟਨਾ ਕਿਸ ਕਾਰਨ ਹੋਈ, ਇਹ ਸਥਾਨਕ ਪੁਲਿਸ ਨੇ ਵੇਖਣਾ ਹੁੰਦਾ ਹੈ। ਉਹ ਹੀ ਜਾਂਚ ਕਰੇਗੀ ਤੇ ਗਵਾਹਾਂ ਦੇ ਆਧਾਰ ‘ਤੇ ਸਾਰਾ ਕੇਸ ਪੇਸ਼ ਕਰਦੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਸ਼ਗਨਪ੍ਰੀਤ ਜੋ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ, ਉਸਨੇ ਵਿੱਕੂ ਮਿੱਡੂਖੇੜਾ ਨੁੰ ਮਾਰਨ ਵਾਲੇ ਸ਼ੂਟਰ ਠਹਿਰਾਏ ਤੇ ਉਹਨਾਂ ਨੁੰ ਨਿਸ਼ਾਨਾ ਦੱਸਿਆ ਸੀ, ਇਹ ਗੱਲ ਜਾਂਚ ਵਿਚ ਸਾਹਮਣੇ ਆਈ ਹੈ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ 6 ਤੋਂ 7 ਦਿਨਾਂ ਤੋਂ ਲਾਰੰਸ ਬਿਸ਼ਨੋਈ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ। ਉਹ ਪੰਜਾਬ ਪੁਲਿਸ ਨੇ ਘੋਖਣਾ ਹੈ ਕਿ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਤੇ ਕਿਵੇਂ ਕਰਵਾਇਆ।

ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਫੋਨ ਕਾਲ ਹੀ ਮੈਂ ਪੰਜਾਬ ਪੁਲਿਸ ਦੇ ਉਸ ਐਸ ਆਈ ਟੀ ਮੁਖੀ ਨੂੰ ਕੀਤੀ ਸੀ ਕਿ ਅਸੀਂ ਦੋ ਸ਼ੂਟਰ ਫੜ ਲਏ ਹਨ ਤੇ ਇੰਨਾ ਹਥਿਆਰਾਂ ਦਾ ਜ਼ਖ਼ੀਰਾਂ ਫੜਿਆ ਹੈ। ਉਹਨਾਂ ਕਿਹਾ ਕਿ ਸਾਡੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਸਾਨੁੰ ਉਮੀਦ ਹੈ ਕਿ ਇਕ ਜਾਂ ਦੋ ਸ਼ੂਟਰ ਅਸੀਂ ਛੇਤੀ ਫੜ ਲਵਾਂਗੇ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਅਸੀਂ 2 ਜਾਂ 3 ਦਿਨ ਪਹਿਲਾਂ ਗੁਜਰਾਤ ਛਾਪਾ ਮਾਰ ਲੈਂਦੇ ਤਾਂ 2 ਸ਼ੂਟਰ ਹੋਰ ਫੜ ਲੈਂਦੇ ਜੋ ਇਸ ਸਮੇਂ ਵਿਚ ਉਥੋਂ ਨਿਕਲ ਗਏ ਸਨ।

ਪੰਜਾਬੀ ਸੰਗੀਤ ਜਗਤ ਵਿਚ ਗੈਂਗਸਟਰਾਂ ਦੀ ਘੁਸਪੈਠ ਬਾਰੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਪੰਜਾਬੀ ਸਿੰਗਰਾਂ ਦੀ ਦੇਸ਼ ਤੇ ਦੁਨੀਆਂ ਵਿਚ ਬਹੁਤ ਵੱਡੀ ਕੰਟੀਬਿਊਸ਼ਨ ਹੈ। ਇਸ ਲਈ ਅਸੀਂ ਪੰਜਾਬੀ ਸੰਗੀਤ ਜਗਤ ਨੁੰ ਸਿੰਗਲ ਆਊਟ ਨਹੀਂ ਕਰ ਸਕਦੇ।