‘ਹੰਕਾਰ ਕਰਕੇ ਮਾਰਿਆ ਗਿਆ ਸਿੱਧੂ ਮੂਸੇਵਾਲਾ!’

683

‘ਹੰਕਾਰ ਕਰਕੇ ਮਾਰਿਆ ਗਿਆ ਸਿੱਧੂ ਮੂਸੇਵਾਲਾ!’ ਗੈਂਗਸਟਰ ਗੋਲਡੀ ਬਰਾੜ ਨੇ ਕੀਤੇ ਵੱਡੇ ਖੁਲਾਸੇ-ਗੈਂਗਸਟਰ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ ,ਕਿਉਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ? ‘ਸਿੱਧੂ ਦੇ ਆਰਡਰ ‘ਤੇ ਕਰਨ ਔਜਲਾ ‘ਤੇ ਚੱਲੀਆਂ ਗੋਲੀਆਂ’ ਸੁਖਪ੍ਰੀਤ ਬੁੱਢਾ ਤੇ ਮੁਖਤਾਰ ਅੰਸਾਰੀ ਦਾ ਕੀ ਸੀ ਸਿੱਧੂ ਨਾਲ ਕਨੈਕਸ਼ਨ ? ਗੋਲਡੀ ਬਰਾੜ ਨੇ ਦਿੱਤੇ ਸਾਰੇ ਸਵਾਲਾਂ ਦੇ ਜਵਾਬ #GoldyBrar #Interview #VickyMiddukhera #SidhuMoosewala

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵੱਡੇ ਖੂਲਾਸੇ ਕੀਤੇ ਹਨ ਕਿ ਮੂਸੇਵਾਲਾ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਗਿਆ। ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦਾ ਅਸਰ ਕਾਰਨ ਵਿੱਕੀ ਮਿੱਡੂਖੇੜਾ ਦਾ ਕਤਲ ਹੀ ਦੱਸਿਆ। ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਹੈ। ਉਸ ਦੇ ਹੰਕਾਰ ਕਰਕੇ ਉਸ ਦ ਕਤਲ ਹੋਇਆ ਹੈ।

ਗੋਲਡੀ ਬਰਾੜ ਨੇ ਕਿਹਾ ਕਿ ਸਿੱਧੂ ਵਧੀਆ ਗਾਉਂਦਾ ਤੇ ਲਿਖਦਾ ਸੀ ਪਰ ਉਸਦੀ ਯਾਰੀ ਗੈਂਗਸਟਰਾਂ ਨਾਲ ਸੀ। ਅਸੀਂ ਉਸ ਨੂੰ ਪਹਿਲਾਂ ਵੀ ਕਈ ਵਾਰ ਵਾਰਨਿੰਗ ਦਿੱਤੀ ਸੀ ਪਰ ਉਹ ਨਹੀਂ ਸਮਝਿਆ। ਉਸ ਦੇ ਸੰਬੰਧ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਵੀ ਸੀ। ਉਸ ਨੇ ਕਿਹਾ ਕਿ ਅਸੀਂ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਲਿਆ ਬਦਲਾ ਲਿਆ ਹੈ। ਦੱਸ ਦੇਈਏ ਕਿ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਦਾ ਨਾਂ ਇਸ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਸੀ, ਜਿਸ ਦਾ ਜ਼ਿਕਰ ਗੋਲਡੀ ਬਰਾੜ ਨੇ ਵੀ ਕੀਤਾ। ਉਸ ਨੇ ਕਿਹਾ ਕਿ ਮੂਸੇਵਾਲਾ ਨੇ ਸ਼ਗਨਪ੍ਰੀਤ ਨੂੰ ਦੁਬਈ ‘ਚ ਨਾਲ ਰੱਖਿਆ ਸੀ।

ਗੈਂਗਸਟਰ ਨੇ ਕਿਹਾ ਕਿ ਉਸ ਦੀ ਕੁਲਬੀਰ ਨਰੂਆਣਾ ਨਾਲ ਵੀ ਦੁਸ਼ਮਣੀ ਸੀ। ਆਰ ਨਾਇਤ ਦੀ ਭੂਆ ਦਾ ਮੁੰਡਾ ਮਿੱਡੂਖੇੜਾ ਦੇ ਕਾਤਲਾਂ ਨੂੰ ਰੋਟੀ ਦੇ ਕੇ ਆਇਆ ਸੀ। ਉਸ ਨੇ ਕਿਹਾ ਕਿ ਮੂਸੇਵਾਲਾ ਦੇ ਕਹਿਣ ‘ਤੇ ਕਰਨ ਔਜਲਾ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ। ਉਹ ਹੀ ਕਰਨ ਔਜਲਾ ‘ਤੇ ਦਬਾਅ ਪਾਉਣ ਦੀ ਗੱਲ ਕਰਦਾ ਸੀ। ਉਸ ਨੇ ਕਿਹਾ ਕਿ ਅਸੀਂ ਸਿਰਫ ਮੂਸੇਵਾਲਾ ਨੂੰ ਮਾਰਿਆ, ਨਾਲ ਬੈਠੇ ਬੰਦਿਆਂ ਨੂੰ ਨਹੀਂ ਮਾਰਿਆ। ਜਦੋਂ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਹਥਿਆਰ ਚੁੱਕੇ। ਮੂਸੇਵਾਲਾ ਨੂੰ ਮਾਰ ਕੇ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ।

ਗੋਲਡੀ ਬਰਾੜ ਨੇ ਕਿਹਾ ਕਿ ਲਾਰੈਂਸ ਨੂੰ ਗਲਤ ਤੰਗ ਕੀਤਾ ਜਾ ਰਿਹਾ ਹੈ। ਲਾਰੈਂਸ ਨੂੰ ਜਾਣ-ਬੁੱਝ ਕੇ ਉਲਝਾਇਆ ਗਿਆ ਹੈ। ਮੂਸੇਵਾਲਾ ਲਾਰੈਂਸ ਨੂੰ ਰੋਜ਼ ਕਰਦਾ ਸੀ। ਚੁਸਪਿੰਦਰ ਚਾਹਲ ਨੂੰ ਵੀ ਚੋਣਾਂ ਦੌਰਾਨ ਧਮਕੀਆਂ ਦਿੰਦੇ ਰਹੇ। ਮੂਸੇਵਾਲਾ ਸਿੱਖਾਂ ਲਈ ਸ਼ਹੀਦ ਕਿਵੇਂ ਹੋਇਆ ? ਮੁਖਤਾਰ ਅੰਸਾਰੀ ਨੇ ਮੂਸੇਵਾਲਾ ਨੂੰ ਥਾਪੀ ਸੀ ਤੇ ਕਿਹਾ ਸੀ ਕਿ ਅਸੀਂ ਤੈਨੂੰ ਪੰਜਾਬ ਦਾ ਚੰਦਭਾਨ ਬਣਾਵਾਂਗੇ। ਉਸ ਨੇ ਕਿਹਾ ਕਿ ਮੂਸੇਵਾਲਾ ਨੂੰ ਮਾਰਨਾ ਔਖਾ ਸੀ ਪਰ ਅਸੀਂ ਮਿਲ ਕੇ ਕੰਮ ਸਿਰੇ ਚਾੜਿਆ।

ਗੋਲਡੀ ਬਰਾੜ ਦੀ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨਾਲ ਹੋਈ ਗੱਲ..ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਬੋਲਿਆ ਕੈਨੇਡਾ ‘ਚ ਬੈਠਾ ਗੋਲਡੀ ਬਰਾੜ,,ਵਿੱਕੀ ਮਿੱਡੂਖੇੜਾ ਦੀ ਮੌਤ ਦਾ ਅਸੀਂ ਲਿਆ ਬਦਲਾ ਸਿੱਧੂ ਮੂਸੇਵਾਲਾ ਨੂੰ ਮਿਲੀ ਉਸਦੀ ਗ਼ਲਤੀ ਦੀ ਸਜ਼ਾ -ਗੋਲਡੀ ਬਰਾੜ..ਸਿੱਧੂ ਨੇ ਦੁਬਈ ‘ਚ ਸ਼ਗੁਨਪ੍ਰੀਤ ਨੂੰ ਰੱਖਿਆ ਸੀ ਨਾਲ -ਗੋਲਡੀ ਬਰਾੜ..ਲਾਰੈਂਸ ਬਿਸ਼ਨੋਈ ਨੂੰ ਸਿੱਧੂ ਰੋਜ਼ ਕਰਦਾ ਸੀ ਮੈਸੇਜ਼ Good Morning ਤੇ Good Night ਦੇ ਕਰਦਾ ਰਿਹਾ ਮੈਸੇਜ਼..ਕਰਨ ਔਜਲਾ ਦੇ ਘਰ ਵੀ ਗੋਲੀਆਂ ਸਿੱਧੂ ਦੇ ਕਹਿਣ ‘ਤੇ ਚਲਾਈਆਂ..ਕਰਨ ਔਜਲਾ ‘ਤੇ ਦਬਾਅ ਪਾਉਣ ਦੀ ਕਰਦਾ ਸੀ ਗੱਲ ਚਸਪਿੰਦਰ ਚਾਹਲ ਨੂੰ ਚੋਣਾਂ ਦੌਰਾਨ ਦਿੰਦੇ ਰਹੇ ਧਮਕੀਆਂ..ਸਿੱਧੂ ਮੂਸੇਵਾਲਾ ਦੀ ਦੁਸ਼ਮਣੀ ਕੁਲਬੀਰ ਨਰੂਆਣਾ ਨਾਲ ਵੀ ਸੀ..ਆਰ ਨੇਤ ਦੀ ਭੂਆ ਦਾ ਮੁੰਡਾ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਦੇ ਆਇਆ ਸੀ ਰੋਟੀ ਅਸੀਂ ਸਿੱਧੂ ਨੂੰ 2 ਸਾਲ ਪਹਿਲਾਂ ਵੀ ਮਾਰ ਸਕਦੇ ਸੀ -ਗੋਲਡੀ ਬਰਾੜ ..ਰਿੰਦੇ ਨੂੰ ਕਾਨਫਰੰਸ ‘ਚ ਪਾ ਕੇ ਇਸਨੇ ਸਾਡੇ ਨਾਲ ਕੀਤਾ ਸੀ ਰਾਜ਼ੀਨਾਮਾ..ਸਿੱਧੂ ਮੂਸੇਵਾਲਾ ਦੇ ਘਰਦੇ ਰੋਂਦੇ ਆ ਸਾਨੂ ਦੁੱਖ ਆ ਪਰ ਸਾਡੇ ਘਰ ਵੀ ਸੱਥਰ ਵਿਛੇ ਸੀ ਉਹ ਭੁੱਲਦੇ ਨਹੀਂ -ਗੋਲਡੀ ਬਰਾੜ

ਸਾਨੂੰ ਏਜੰਸੀਆਂ ਦੇ ਜਾਸੂਸ ਦੱਸਦੇ ਹੋ ਤੇ ਸਿੱਧੂ ਸੰਤਾ ਦੀ ਫੋਟੋ ਬਣਵਾ ਕੇ ਸੋਨੀਆ ਗਾਂਧੀ ਦੇ ਪੈਰੀ ਹੱਥ ਲਗਾਉਂਦਾ ਰਿਹਾ ਉਹ ਸਿੱਖ ਕੌਮ ਲਈ ਸ਼ਹੀਦ ਕਿਵੇਂ ਹੋਇਆ ? -ਗੋਲਡੀ ਬਰਾੜ..ਅਸੀਂ ਪੈਸੇ ਪਿੱਛੇ ਨਹੀਂ ਅਸੀਂ ਹੰਕਾਰ ਕਰਕੇ ਮਾਰਿਆ ਸਿੱਧੂ -ਗੋਲਡੀ ਬਰਾੜ…ਸੁਖਪ੍ਰੀਤ ਬੁੱਢਾ ਦੇ ਵੀ ਸਿੱਧੂ ਮੂਸੇਵਾਲਾ ਦਾ ਸੰਬੰਧ -ਗੋਲਡੀ ਬਰਾੜ..ਸਿੱਧੂ ਵਧੀਆਂ ਗਾਉਂਦਾ ,ਲਿਖਦਾ ਸੀ ਪਰ ਯਾਰੀ ਉਸਦੀ ਬਦਮਾਸ਼ਾਂ ਨਾਲ ਸੀ ਗੋਲਡੀ ਬਰਾੜ..ਮੁਖਤਾਰ ਅੰਸਾਰੀ ਨੇ ਸਿੱਧੂ ਨੂੰ ਥਾਪੀ ਦੇ ਕੇ ਕਿਹਾ ਸੀ ਅਸੀਂ ਪੰਜਾਬ ਦਾ ਤੈਨੂੰ ਚੰਦਭਾਨ ਬਣਾ ਦੇਵਾਂਗੇ -ਗੋਲਡੀ ਬਰਾੜ..ਤੁਸੀਂ ਵਾਰਨਿੰਗ ਦੇ ਸਕਦੇ ਮਾਰਿਆ ਕਿਉਂ ?..ਬਹੁਤ ਵਾਰ ਸਮਝਾ ਚੁੱਕੇ ਸੀ ਪਰ ਇਸਦੀਆਂ ਜੋ ਗ਼ਲਤੀਆਂ ਵੱਧ ਗਈਆਂ ਉਸ ਕਰਕੇ ਮਾਰਿਆ ਗਿਆ -ਗੋਲਡੀ ਬਰਾੜ..ਸਾਡੇ ਲਈ ਕੰਮ ਬੜਾ ਔਖਾ ਸੀ ਪਰ ਅਸੀਂ ਸਾਰੇ ਭਰਾਵਾਂ ਨੇ ਰਲ ਕੇ ਸਿਰੇ ਚਾੜਿਆ -ਗੋਲਡੀ ਬਰਾੜ

ਨਾਲ ਸੀਟਾਂ ‘ਤੇ ਬੈਠੇ ਬੰਦੇ ਨਹੀਂ ਮਾਰੇ ,ਕੋਲ ਜਾ ਇਕੱਲੇ ਸਿੱਧੂ ਦੇ ਗੋਲੀਆਂ ਮਾਰੀਆਂ..ਜਦੋਂ ਸਾਨੂੰ ਕਿਤੇ ਇਨਸਾਫ ਨਹੀਂ ਮਿਲਦਾ ਦੀਖਿਆ ਤਾਂ ਅਸੀਂ ਹਥਿਆਰ ਚੁੱਕੇ -ਗੋਲਡੀ ਬਰਾੜ .. ਲਾਰੈਂਸ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਉਸ ਕੋਲ ਫੋਨ ਨਹੀਂ ਸੀ -ਗੋਲਡੀ ਬਰਾੜ..ਲਾਰੈਂਸ ਨੂੰ ਮੀਡੀਆ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਰਗੜਿਆ ਜਾ ਰਿਹਾ -ਗੋਲਡੀ ਬਰਾੜ

ਸਿੱਧੂ ਨੂੰ ਮਾਰ ਕੇ ਸਾਡੇ ਭਰਾਵਾਂ ਦੀ ਰੂਹ ਨੂੰ ਸ਼ਾਂਤੀ ਮਿਲ ਗਈ -ਗੋਲਡੀ ਬਰਾੜ.. ਅਸੀਂ ਚੰਗੇ ਬਣ ਕੇ ਕੀ ਲੈਣਾ ,ਹਮੇਸ਼ਾ ਮਾੜੇ ਹੀ ਵੱਜਣਾ -ਗੋਲਡੀ ਬਰਾੜ