ਸਿੱਧੂ ਮੂਸੇਵਾਲੇ ਵਾਲੇ ਦੇ ਕਤਲ ਦੀਆਂ ਬਰਨਾਲੇ ਦੇ ਪਿੰਡਾਂ ਨਾਲ ਜੁੜੀਆਂ ਤਾਰਾਂ, ਦੇਖੋ ਹਮਲਾਵਰਾਂ ਦੀ ਨਵੀਂ Cctv

1512

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਬੀਤੇ ਐਤਵਾਰ ਪੰਜਾਬ ਦੇ ਪਿੰਡ ਜਵਾਹਰਕੇ ਵਿੱਚ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਦੇ ਇੱਕ ਹਫ਼ਤੇ ਬਾਅਦ ਵੀ ਸਿੱਧੂ ਮੂਸੇਵਾਲਾ ਦਾ ਨਾਂ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਗੂਗਲ ਸਰਚ ਵਿੱਚ ਟਰੈਂਡ ਕਰ ਰਿਹਾ ਹੈ। ਆਪਣੀ ਮਿਹਨਤ ਤੇ ਕਾਬਲੀਅਤ ਦੇ ਦਮ ’ਤੇ ਪੂਰੀ ਦੁਨੀਆ ਵਿਚ ਨਾ ਸਿਰਫ ਆਪਣਾ ਸਗੋਂ ਪੰਜਾਬ ਅਤੇ ਪਿੰਡ ਮੂਸਾ ਦਾ ਨਾਮ ਬੁਲੰਦੀਆਂ ’ਤੇ ਲੈ ਕੇ ਜਾਣ ਵਾਲਾ ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਕਾਮਯਾਬੀ ਦੀਆਂ ਸਿਖਰਾਂ ’ਤੇ ਹੈ। ਕਾਤਲਾਂ ਨੇ ਭਾਵੇਂ ਸਿੱਧੂ ਨੂੰ ਕਤਲ ਕਰਕੇ ਉਸ ਦੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਕਰ ਦਿੱਤੀ ਹੈ ਪਰ ਉਸ ਦੇ ਚਰਚੇ ਹੁਣ ਦੁਨੀਆ ਭਰ ਵਿਚ ਹੋ ਰਹੇ ਹਨ। ਕਤਲ ਦੇ ਇਕ ਹਫ਼ਤੇ ਬਾਅਦ ਵੀ ਸਿੱਧੂ ਮੂਸੇਵਾਲਾ ਗੂਗਲ ਸਰਚ ’ਚ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਟ੍ਰੈਂਡਿੰਗ ਵਿਚ ਹੈ।

ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ ਵਿਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ ਵਿਚ ਸਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 19 ਦੇਸ਼ ਅਜਿਹੇ ਹਨ, ਜਿੱਥੇ ਇੰਟਰਨੈੱਟ ਯੂਜ਼ਰਸ ਦੇ ਮੁਕਾਬਲੇ ਸਰਚ ਫੀਸਦੀ 1 ਤੋਂ 100 ਫੀਸਦ ਤੱਕ ਰਹੀ ਹੈ। ਹੋਰ 132 ਦੇਸ਼ਾਂ ਵਿਚ ਸਰਚ ਫੀਸਦ 1 ਫੀਸਦੀ ਤੋਂ ਹੇਠਾਂ ਹੈ। ਸਰਚ ਵਿਚ 100 ਫੀਸਦ ਸਕੋਰ ਦੇ ਨਾਲ ਪਾਕਿਸਤਾਨ ਨੰਬਰ ਇਕ ’ਤੇ ਹੈ ਜਦਕਿ ਭਾਰਤ ਵਿਚ ਸਰਚ ਸਕੋਰ 88 ਫੀਸਦ ਹੈ।

ਦੂਜੇ ਪਾਸੇ ਭਾਰਤ ਦੀ ਗੱਲ ਕਰੀਏ ਤਾਂ ਸਾਰੇ ਸੂਬਿਆਂ ਵਿਚ ਸਿੱਧੂ ਮੂਸੇਵਾਲਾ ਸਰਚ ਵਿਚ ਟ੍ਰੈਡਿੰਗ ’ਤੇ ਹੈ। ਟ੍ਰੈਂਡਿੰਗ ਵਿਚ ਪੰਜਾਬ ਵਿਚ 100, ਚੰਡੀਗੜ੍ਹ ਵਿਚ 88, ਹਿਮਾਚਲ 79 ਅਤੇ ਹਰਿਆਣਾ ਵਿਚ 56 ਫੀਸਦੀ ਸਕੋਰ ਹੈ। ਸਭ ਤੋਂ ਘੱਟ ਸਕੋਰ ਮਿਜ਼ੋਰਮ ਅਤੇ ਕੇਰਲ ਵਿਚ 2 ਫੀਸਦੀ ਹੈ। ਜਦਕਿ ਆਂਧਰ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਵਿਚ 3 ਫੀਸਦੀ ਦਾ ਸਕੋਰ ਹੈ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਵਿਚ 55 ਫੀਸਦੀ, ਉਤਰਾਖੰਡ 46, ਦਿੱਲੀ 44, ਰਾਜਸਥਾਨ ਵਿਚ 28 ਫੀਸਦੀ, ਉਤਰ ਪ੍ਰਦੇਸ਼ 25, ਛੱਤੀਸਗੜ੍ਹ 22, ਝਾਰਖੰਡ 19, ਮੱਧ ਪ੍ਰਦੇਸ਼ 18, ਅੰਡਮਾਨ-ਨਿਕੋਬਾਰ, ਦਾਦਰਾ, ਗੁਜਰਾਤ 16, ਮਹਾਰਾਸ਼ਟ 15, ਗੋਆ 15, ਉੜੀਸਾ, ਬਿਹਾਰ, ਤ੍ਰਿਪੁਰਾ 11, ਅਸਮ, ਸਿੱਕਮ, ਕਰਨਾਟਕਾ 9, ਅਰੁਣਾਚਲ ਪ੍ਰਦੇਸ਼ 8, ਪੱਛਮੀ ਬੰਗਾਲ 8, ਤੇਲੰਗਾਨਾ ਤੇ ਨਗਾਲੈਂਡ 6 ਫੀਸਦੀ, ਮਣੀਪੁਰ 4, ਤਾਮਿਲਨਾਡੂ ਵਿਚ 3 ਫੀਸਦੀ ਸਰਚ ਸਕੋਰ ਹੈ।

ਸਿੱਧੂ ਮੂਸੇਵਾਲਾ ਦੀ ਚੜ੍ਹਤ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਮੌਤ ਤੋਂ ਬਾਅਦ ਵੀ ਯੂ-ਟਿਊਬ ’ਤੇ ਸਿੱਧੂ ਦੇ ਦੋ ਗੀਤ ਲੈਵਲ ਅਤੇ ਦਿ ਲਾਸਟ ਰਾਈਡ ਟ੍ਰੈਂਡਿੰਗ ਵਿਚ ਹਨ। ਜਿੱਥੇ ਲੈਵਲ ਗੀਤ ਪਹਿਲੇ ਨੰਬਰ ’ਤੇ ਹੈ, ਉਥੇ ਹੀ ਦਿ ਲਾਸਟ ਰਾਈਡ ਦੂਜੇ ਨੰਬਰ ’ਤੇ ਹੈ। ਇਨ੍ਹਾਂ ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਵਲੋਂ ਪਹਿਲਾਂ ਗਾਏ ਗਏ ਗੀਤ ਵੀ ਟ੍ਰੈਂਡਿੰਗ ਵਿਚ ਹਨ। ਇਸ ਤੋਂ ਇਲਾਵਾ ਸਿੱਧੂ ਦੇ ਸਾਰੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਪੇਜਾਂ ਦੇ ਫਾਲੋਅਰਸ ਵੀ ਵੱਧ ਰਹੇ ਹਨ।