ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ Bolero ਗੱਡੀ ‘ਚ ਤੇਲ ਭਰਵਾਉਂਦਿਆਂ ਦੀ ਪਹਿਲੀ ਤਸਵੀਰ ਆਈ ਸਾਹਮਣੇ

1817

ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਮੂਸੇਵਾਲਾ ਦੇ ਕਾਤਲ ਬੋਲੈਰੋ ਗੱਡੀ ਵਿਚ ਤੇਲ ਭਰਵਾਉਂਦੇ ਹੋਏ ਨਜ਼ਰ ਆ ਰਹੇ ਹਨ।ਇਹ ਵੀਡੀਓ ਹਰਿਆਣਾ ਦੇ ਇਕ ਪੈਟਰੋਲ ਪੰਪ ਦੀ ਦੱਸੀ ਜਾ ਰਹੀ ਹੈ ਜਿਥੇ ਕਿ ਦੋ ਵਿਅਕਤੀ ਪੈਟਰੋਲ ਪੰਪ ‘ਤੇ ਤੇਲ ਭਰਵਾਉਂਦੇ ਨਜ਼ਰ ਆ ਰਹੇ ਹਨ। ਇਹ ਗੈਂਗਸਟਰ ਵੀ ਸੋਨੀਪਤ ਨਾਲ ਸਬੰਧਿਤ ਦੱਸੇ ਜਾ ਰਹੇ ਹਨ।

ਜਿਨਾਂ ਦਾ ਨਾਂ ਪਰਵਟ ਫੋਜੀ ਤੇ ਜਾਂਟੀ ਗੈਂਗਸਟਰ ਦੱਸਿਆ ਜਾ ਰਿਹਾ ਹੈ। ਇਹ CCTV ਫੁਟੇਜ 25 ਤਰੀਕ ਦੀ ਦੱਸੀ ਜਾ ਰਹੀ ਹੈ। ਫਤਿਹਾਬਾਦ ਦੇ ਬਿਸਲਾ ਪਿੰਡ ‘ਚ ਪੈਟਰੋਲ ਪੰਪ ਤੋਂ ਇਹ ਸ਼ੱਕੀ ਕਾਤਲ ਬਲੈਰੋ ਗੱਡੀ ‘ਚ ਤੇਲ ਪਵਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਗੱਡੀ ਦਾ ਨੰਬਰ DL 10 CT 0196 ਸਾਫ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ’ਤੇ ਅਣਪਛਾਤੇ ਹਮਲਾਵਰਾਂ ਨੇ ਤਕਰੀਬਨ 20-25 ਗੋਲੀਆਂ ਦਾਗ਼ੀਆਂ ਸਨ, ਜਿਸ ਤੋਂ ਬਾਅਦ ਮੂਸੇਵਾਲਾ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਪੁਲਿਸ ਨੇ ਹਰਿਆਣਾ ਤੋਂ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਨੂੰ ਫਤਿਹਾਬਾਦ ਜ਼ਿਲ੍ਹੇ ਤੋਂ ਫੜਿਆ ਗਿਆ ਹੈ।ਪੁਲਿਸ ਸੂਤਰਾਂ ਮੁਤਾਬਕ ਫੜੇ ਗਏ ਮੁਲਜ਼ਮ ਪਵਨ ਬਿਸ਼ਨੋਈ ਅਤੇ ਨਸੀਬ ਹਨ।ਦੋਵਾਂ ਦੇ ਤਾਰ ਮੂਸੇਵਾਲਾ ਹੱਤਿਆਕਾਂਡ ਨਾਲ ਜੁੜੇ ਹਨ।

ਸੂਤਰਾਂ ਮੁਤਾਬਕ ਮੂਸੇਵਾਲਾ ਦੀ ਹੱਤਿਆ ‘ਚ ਇਸਤੇਮਾਲ ਹੋਈ ਬਲੈਰੋ ਗੱਡੀ ਨਾਲ ਇਨ੍ਹਾਂ ਦਾ ਕੁਨੈਕਸ਼ਨ ਹੈ।ਇਸ ਵਿਚਾਲੇ ਦਿੱਲੀ ਪੁਲਿਸ ਦੀ ਇੱਕ ਸਪੈਸ਼ਲ ਟੀਮ ਹਥਿਆਰਾਂ ਦੀ ਤਲਾਸ਼ ‘ਚ ਨੇਪਾਲ ਵੀ ਗਈ ਹੈ।ਇਸ ਤੋਂ ਇਲਾਵਾ ਪੁਲਿਸ ਨੇ ਗੈਂਗਸਟਰ ਲਾਰੇਂਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਤਿਹਾੜ ਜੇਲ ਤੋਂ ਲਿਆ ਕੇ ਪੁੱਛਗਿੱਛ ਦੀ ਤਿਆਰੀ ਪੂਰੀ ਕਰ ਲਈ ਹੈ।

ਪੰਜਾਬ ਪੁਲਿਸ ਦੇ ਵਾਰ ਇਹ ਬੋਲੇਰੋ ਕਈ ਵਾਰ ਫਤੇਹਾਬਾਦ ਵਿੱਚ ਵੇਖੀ ਗਈ। ਦੋਨੋਂ ਸਾਥੀਆਂ ਨੂੰ ਭੀਰਦਨਾ ਤੋਂ ਦਬੋਚਿਆ ਗਿਆ। ਇਹ ਬੋਲੇਰੋ ਕਈ ਜਗ੍ਹਾ ਸੀ.ਸੀ.ਟੀ.ਵੀ. ਇਹ ਬੋਲੇਰੋ ਭਿਰਦਾਨਾ ਤੋਂ ਹੰਸਪੁਰ ਬੁਢਲਾਡਾ ‘ਚ ਵੜੀ ਸੀ।29 ਮਈ ਤੋਂ 4 ਦਿਨ ਪਹਿਲਾਂ 25 ਮਈ ਨੂੰ ਰਤੀਆ ਚੁੰਗੀ ਤੋਂ ਵੀ ਦੇਖਿਆ ਗਿਆ ਸੀ।