ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਕੰਗਨਾ ਦੀ ਇਹ ਫ਼ਿਲਮ ਓਪਨਿੰਗ ਡੇ ਤੋਂ ਹੀ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ ਤੇ ਹੁਣ ਤਕ ਬਾਕਸ ਆਫਿਸ ’ਤੇ ਦਰਸ਼ਕ ਪਾਉਣ ਲਈ ਜੱਦੋ-ਜਹਿਦ ਕਰ ਰਹੀ ਹੈ।
ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀ ਟੱਕਰ ਕਾਰਤਿਕ ਆਰੀਅਨ ਦੀ ‘ਭੂਲ ਭੁਲੱਈਆ 2’ ਨਾਲ ਸੀ। ਜਿਥੇ ਕਾਰਤਿਕ ਦੀ ਫ਼ਿਲਮ ਨੇ ਪਹਿਲੇ ਦਿਨ 14 ਕਰੋੜ ਦੀ ਬੰਪਰ ਓਪਨਿੰਗ ਕੀਤੀ, ਉਥੇ ਕੰਗਨਾ ਦੀ ਫ਼ਿਲਮ ਸਿਰਫ 1.25 ਕਰੋੜ ਰੁਪਏ ’ਤੇ ਹੀ ਸਿਮਟ ਗਈ। ਇੰਨਾ ਹੀ ਨਹੀਂ, ਵੀਕੈਂਡ ’ਤੇ ਵੀ ਕੰਗਨਾ ਦੀ ਫ਼ਿਲਮ ਕਮਾਈ ਕਰਨ ’ਚ ਨਾਕਾਮ ਰਹੀ।
ਕਾਰਤਿਕ ਦੀ ਫ਼ਿਲਮ ਨੇ ਜਿਥੇ 5 ਦਿਨਾਂ ’ਚ 75 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ, ਉਥੇ ਕੰਗਨਾ ਦੀ ਫ਼ਿਲਮ ਮੁਸ਼ਕਿਲ ਨਾਲ 5 ਕਰੋੜ ਦੇ ਨਜ਼ਦੀਕ ਪਹੁੰਚ ਰਹੀ ਹੈ। ਹਾਲਾਂਕਿ ਉਮੀਦ ਜਤਾਈ ਜਾ ਰਹੀ ਸੀ ਕਿ ਫ਼ਿਲਮ ਸ਼ਨੀਵਾਰ ਤੇ ਐਤਵਾਰ ਨੂੰ ਠੀਕ-ਠਾਕ ਬਿਜ਼ਨੈੱਸ ਕਰੇਗੀ ਪਰ ਅਜਿਹਾ ਕੁਝ ਨਹੀਂ ਹੋਇਆ।
Kangana says the vilest of things and invites hate against minorities only because she wants to appeal to the bhakt mandali so that her films succeed. Am sorry but I don’t see anything wrong with those who are mocking her now because clearly even Bhakts aren’t watching her!
— Rohini Singh (@rohini_sgh) May 23, 2022
ਵੀਕੈਂਡ ’ਤੇ ਵੀ ਫ਼ਿਲਮ ਦੀ ਹਾਲਤ ਖਰਾਬ ਹੀ ਰਹੀ। ਸ਼ਨੀਵਾਰ ਨੂੰ ਫ਼ਿਲਮ ਨੇ 1.05 ਕਰੋੜ ਤੇ ਐਤਵਾਰ ਨੂੰ ਸਿਰਫ 98 ਲੱਖ ਰੁਪਏ ਦੀ ਕਮਾਈ ਕੀਤੀ। ਚੌਥੇ ਦਿਨ ਫ਼ਿਲਮ ਸਿਰਫ 30 ਲੱਖ ਰੁਪਏ ਦੀ ਕਮਾਈ ਕਰ ਸਕੀ।