Shehnaaz Gill steals the limelight at Arbaaz Khan’s girlfriend Giorgia Andriani’s birthday bash; see below for pictures and videos,
ਸ਼ਹਿਨਾਜ਼ ਗਿੱਲ ਹੁਣ ਇਕ ਅਜਿਹੀ ਸ਼ਖ਼ਸੀਅਤ ਬਣ ਚੁੱਕੀ ਹੈ ਕਿ ਉਹ ਜਿਥੇ ਵੀ ਜਾਂਦੀ ਹੈ, ਕੈਮਰੇ ਖ਼ੁਦ ਉਸ ਵੱਲ ਮੁੜ ਜਾਂਦੇ ਹਨ। ਉਸ ਦੀ ਤਗੜੀ ਫੈਨ ਫਾਲੋਇੰਗ ਹੈ। ਪ੍ਰਸ਼ੰਸਕ ਉਸ ’ਤੇ ਜਾਨ ਵਾਰਦੇ ਹਨ। ਸ਼ਹਿਨਾਜ਼ ਨੂੰ ਹਾਲ ਹੀ ’ਚ ਅਰਬਾਜ਼ ਖ਼ਾਨ ਦੀ ਗਰਲਫਰੈਂਡ ਜਿਓਰਜੀਆ ਐਂਡ੍ਰੀਆਨੀ ਦੀ ਜਨਮਦਿਨ ਪਾਰਟੀ ’ਚ ਦੇਖਿਆ ਗਿਆ, ਜਿਥੇ ਉਸ ਨੇ ਸਾਰੀ ਲਾਈਮਲਾਈਟ ਲੁੱਟ ਲਈ।
ਉਸ ਨੇ ਨਾ ਸਿਰਫ ਰੱਜ ਕੇ ਮਸਤੀ ਕੀਤੀ, ਸਗੋਂ ਅਰਬਾਜ਼ ਖ਼ਾਨ ਨਾਲ ਖ਼ੂਬ ਹਾਸਾ-ਮਜ਼ਾਕ ਵੀ ਕੀਤਾ। ਉਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਜਿਓਰਜੀਆ ਦੀ ਜਨਮਦਿਨ ਪਾਰਟੀ ਦੀ ਇਕ ਵੀਡੀਓ ’ਚ ਸ਼ਹਿਨਾਜ਼ ਬਹੁਤ ਹੀ ਪਿਆਰ ਨਾਲ ਆਪਣੀ ਬੈਸਟ ਫਰੈਂਡ ਨੂੰ ਕੇਕ ਖਵਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵਾਂ ਦੀ ਬਾਂਡਿੰਗ ਸਾਫ ਦੇਖਣ ਨੂੰ ਮਿਲਦੀ ਹੈ।
ਸ਼ਹਿਨਾਜ਼ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਦੀਆਂ ਤਸਵੀਰਾਂ ਖਿੱਚਣ ਲਈ ਪਾਪਾਰਾਜ਼ੀ ਦੀ ਭੀੜ ਇਕੱਠੀ ਹੋ ਜਾਂਦੀ ਹੈ। ਸਾਰੇ ‘ਸ਼ਹਿਨਾਜ਼ ਸ਼ਹਿਨਾਜ਼’ ਕਹਿ ਕੇ ਚੀਕਣ ਲੱਗਦੇ ਹਨ। ਇਸ ਵੀਡੀਓ ਨੂੰ ਦੇਖ ਕੇ ਸ਼ਹਿਨਾਜ਼ ਦੇ ਪ੍ਰਸ਼ੰਸਕ ਕਹਿ ਰਹੇ ਹਨ, ‘‘ਫੋਟੋਗ੍ਰਾਫਰ ਵੀ ਉਸ ਨੂੰ ਦੇਖ ਕੇ ਕਿੰਨੇ ਖ਼ੁਸ਼ ਹਨ।’’
ਇਕ ਹੋਰ ਵੀਡੀਓ ’ਚ ਸ਼ਹਿਨਾਜ਼ ਪਾਪਾਰਾਜ਼ੀ ਨਾਲ ਗੱਲ ਕਰਦੀ ਦਿਖਾਈ ਦੇ ਰਹੀ ਹੈ। ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਆਪਣੇ ਪ੍ਰਸ਼ੰਸਕਾਂ ਲਈ ਕੁਝ ਆਖੋ ਤਾਂ ਉਹ ਕਹਿੰਦੀ ਹੈ, ‘‘ਮੇਰੇ ਪ੍ਰਸ਼ੰਸਕ ਮੇਰੀ ਆਰਮੀ ਹਨ।’’
Big Boss 13 fame actress attended Arbaaz Khan’s girlfriend Giorgia Andriani’s birthday bash.
Several pictures and videos of Shehnaaz Gill at Giorgia’s birthday party are doing rounds on the internet. Not only did she attend the party, Shehnaaz was also seen walking hand-in-hand with Giorgia, feeding her cake and sharing in laughter with her.