ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਕੁਆਰਟਰਾਂ ‘ਚ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁੱਤ ਗੰਭੀਰ ਰੂਪ ‘ਚ ਜ਼ਖਮੀ

657

ਪਟਿਆਲਾ ਵਿਖੇ ਐਤਵਾਰ ਸਵੇਰੇ ਇੱਕ ਭਿਆਨਕ ਵਾਰਦਾਤ ਵਾਪਰੀ, ਜਿੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਕੁਆਰਟਰਾਂ ਵਿੱਚ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਉੱਥੇ ਹੀ ਉਸਦਾ ਪੁੱਤਰ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ । ਮ੍ਰਿਤਕ ਔਰਤ ਦੀ ਪਛਾਣ ਸਤਵਿੰਦਰ ਕੌਰ (47) ਵਜੋਂ ਹੋਈ ਹੈ ਜਦਕਿ ਉਸ ਦੇ ਪੁੱਤਰ ਦਾ ਨਾਂ ਮਨਪ੍ਰੀਤ ਸਿੰਘ (25) ਹੈ।ਘਟਨਾ ਤੋਂ ਬਾਅਦ ਉਸ ਚ ਨਜ਼ਦੀਕੀ ਰਹਿ ਰਹੇ ਗੁਆਂਢੀਆਂ ਵੱਲੋਂ ਤੁਰੰਤ ਦੋਵਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇੱਥੇ ਮੁੱਢਲੀ ਜਾਂਚ ਦੌਰਾਨ ਉਕਤ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਲੜਕੇ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਇਸ ਦੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਥਾਣਾ ਅਨਾਜ ਮੰਡੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੇ ਕਿਸੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਵਿਅਕਤੀ ਔਰਤ ਤੇ ਉਸ ਦੇ ਪੁੱਤਰ ਨਾਲ ਹੀ ਰਹਿੰਦਾ ਸੀ ਪਰ ਕੁਝ ਸਮੇਂ ਤੋਂ ਔਰਤ ਤੇ ਉਸ ਦੇ ਵਿਚਕਾਰ ਝਗੜਾ ਚੱਲ ਰਿਹਾ ਸੀ । ਉਕਤ ਔਰਤ ਨੇ ਹਮਲਾਵਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ । ਇਸ ਤੋਂ ਭੜਕੇ ਵਿਅਕਤੀ ਨੇ ਸ਼ਨੀਵਾਰ ਦੇਰ ਰਾਤ ਮਾਂ-ਪੁੱਤ ‘ਤੇ ਹਮਲਾ ਕਰ ਦਿੱਤਾ ਸੀ । ਜਿਸ ਕਾਰਨ ਔਰਤ ਦੀ ਜਾਨ ਚਲੀ ਗਈ ਅਤੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ ।

ਅੱਜ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਕੁਆਰਟਰਾਂ ਵਿੱਚ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਉੱਥੇ ਹੀ ਉਸਦਾ ਪੁੱਤਰ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ । ਮ੍ਰਿਤਕ ਔਰਤ ਦੀ ਪਛਾਣ ਸਤਵਿੰਦਰ ਕੌਰ (47) ਵਜੋਂ ਹੋਈ ਹੈ ਜਦਕਿ ਉਸ ਦੇ ਪੁੱਤਰ ਦਾ ਨਾਂ ਮਨਪ੍ਰੀਤ ਸਿੰਘ (25) ਹੈ। ਇਸ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

ਕੈਪਟਨ ਅਮਰਿੰਦਰ ਨੇ ਟਵੀਟ ਕਰਦਿਆਂ ਕਿਹਾ ਕਿ ‘ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰ ‘ਚ ਔਰਤ ਦੇ ਕਤਲ ਨਾਲ ਹੜਕੰਪ ਮੱਚ ਗਿਆ ਹੈ। ਉਸ ਦਾ ਲੜਕਾ ਵੀ ਗੰਭੀਰ ਜ਼ਖ਼ਮੀ ਹੈ ਅਤੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੈਂ ਉਨ੍ਹਾਂ ਦੇ ਜਲਦੀ ਰਿਕਵਰ ਹੋਣ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।’

ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੇ ਕਿਸੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਵਿਅਕਤੀ ਔਰਤ ਤੇ ਉਸ ਦੇ ਪੁੱਤਰ ਨਾਲ ਹੀ ਰਹਿੰਦਾ ਸੀ ਪਰ ਕੁਝ ਸਮੇਂ ਤੋਂ ਔਰਤ ਤੇ ਉਸ ਦੇ ਵਿਚਕਾਰ ਝਗੜਾ ਚੱਲ ਰਿਹਾ ਸੀ । ਉਕਤ ਔਰਤ ਨੇ ਹਮਲਾਵਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ । ਇਸ ਤੋਂ ਭੜਕੇ ਵਿਅਕਤੀ ਨੇ ਸ਼ਨੀਵਾਰ ਦੇਰ ਰਾਤ ਮਾਂ-ਪੁੱਤ ‘ਤੇ ਹਮਲਾ ਕਰ ਦਿੱਤਾ ਸੀ । ਜਿਸ ਕਾਰਨ ਔਰਤ ਦੀ ਜਾਨ ਚਲੀ ਗਈ ਅਤੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ ।