ਰੈਪਰ ਬਾਦਸ਼ਾਹ ਨੇ ਖਰੀਦੀ AUDI Q8 LUXURY SUV, ਕੀਮਤ ਕਰ ਦੇਵੇਗੀ ਹੈਰਾਨ

1070

ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਕਾਫੀ ਲਗਜ਼ਰੀ ਸ਼ੌਕ ਰੱਖਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ Audi Q8 Luxury SUV ਖਰੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਾਰ ਦੀ ਕੀਮਤ 1.38 ਕਰੋੜ ਤੋਂ ਜ਼ਿਆਦਾ ਹੈ। ਨਵੀਂ ਕਾਰ ਦੇ ਨਾਲ ਬਾਦਸ਼ਾਹ ਨੇ ਆਪਣੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ।

ਇੰਸਟਾਗ੍ਰਾਮ ‘ਤੇ SUV Q8 ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਬਾਦਸ਼ਾਹ ਨੇ ਕੈਪਸ਼ਨ ‘ਚ ਲਿਖਿਆ- ਡਾਇਨੇਮਿਕ, ਸਪੋਰਟੀ, ਬਹੁਮੁਖੀ, ਇਹ ਕਾਰ ਬਿਲਕੁੱਲ ਮੇਰੀ ਤਰ੍ਹਾਂ ਹੈ। ਮੈਂ #AudiQ8 ਦੇ ਨਾਲ ਆਪਣੀ ਯਾਤਰਾ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ। #AudiExperience @audiin @dhillon_balbir #FutureIsAnAttitude’ਤੇ ਮੇਰਾ ਸਵਾਗਤ ਕਰਨ ਲਈ ਧੰਨਵਾਦ’।

ਬਾਦਸ਼ਾਹ ਨੇ ਆਡੀ ਦੀ ਲਗਜ਼ਰੀ SUV ਦਾ ਡ੍ਰੈਗਨ ਆਰੇਂਜ ਮੈਟੇਲਿਕ ਰੰਗ ਖਰੀਦਿਆ ਹੈ। ਆਡੀ Q8 ਕੂਪੇ ਐੱਸ.ਯੂ.ਵੀ ਭਾਰਤ ‘ਚ ਜਰਮਨ ਬ੍ਰਾਂਡ ਦੀ ਪ੍ਰਮੁੱਖ ਐੱਸ.ਯੂ.ਵੀ. ਹੈ, ਜਿਸ ਦੀ ਰੇਂਜ ਟਾਪਿੰਗ ਮਾਡਲ 1.38 ਕਰੋੜ (ਐਕਸ-ਸ਼ੋਅਰੂਮ) ਤੋਂ ਜ਼ਿਆਦਾ ਹੈ। Q8 ‘ਚ 3.0 ਲੀਟਰ TFSI ਪੈਟਰੋਲ ਇੰਜਣ ਹੈ, ਜੋ 340 bhp ਅਤੇ 500 Nm ਦਾ ਟਾਰਕ ਪੈਦਾ ਕਰਦਾ ਹੈ।