ਪੰਜਾਬ ਚ ਨੌਜਵਾਨ ਨੇ ਫ਼ਿਲਮੀ ਸਟਾਈਲ ਚ ਜੱਜ ਸਾਹਮਣੇ ਜਾਕੇ ਕਰਤਾ ਅਜਿਹਾ ਕਾਂਡ, ਸਾਰੇ ਰਹਿ ਗਏ ਹੈਰਾਨ

654

ਬਹੁਤ ਸਾਰੇ ਲੋਕ ਵੱਖ ਵੱਖ ਫ਼ਿਲਮਾਂ ਨੂੰ ਵੇਖ ਕੇ ਉਸ ਫ਼ਿਲਮ ਦੇ ਡਾਇਲਾਗ ਅਤੇ ਐਕਸ਼ਨ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਇੱਥੋਂ ਤਕ ਕਿ ਕਈ ਲੋਕ ਸਿੰਗਰਾਂ , ਕਲਾਕਾਰਾਂ ਦਾ ਸਟਾਈਲ ਵੀ ਕਾਪੀ ਕਰਦੇ ਹਨ ਤੇ ਉਨ੍ਹਾਂ ਵਰਗੇ ਦਿਖਣ ਦੀ ਕੋਸ਼ਿਸ਼ ਵੀ ਕਰਦੇ ਹਨ । ਅਜਿਹਾ ਹੀ ਇਕ ਮਾਮਲਾ ਫਲੋਰ ਤੋਂ ਸਾਹਮਣੇ ਆਇਆ ਜਿਥੇ ਇਕ 23 ਸਾਲਾ ਨੌਜਵਾਨ ਅਦਾਲਤ ਵਿੱਚ ਪਹੁੰਚਦਾ ਹੈ , ਆਪਣੇ ਸਿਰ ਤੇ ਪਿਸਤੌਲ ਤਾਣ ਕੇ ਜੱਜ ਮੂਹਰੇ ਮਦਦ ਦੀ ਗੁਹਾਰ ਲਗਾਉਂਦਾ ਹੈ ਅਤੇ ਆਖਦਾ ਹੈ ਕਿ ਮੈਡਮ ਮੈਂ ਸਿਰ ਤੇ ਕਫਨ ਬੰਨ੍ਹ ਕੇ ਆਇਆ ਹਾਂ ਜਾਂ ਮੈਨੂੰ ਇਨਸਾਫ਼ ਦਿਓ ਨਹੀਂ ਤਾਂ ਮੈਂ ਖੁਦ ਨੂੰ ਗੋਲੀ ਮਾਰ ਲਵਾਂਗਾ । ਜਿਸ ਤੋਂ ਬਾਅਦ ਅਦਾਲਤ ਦੇ ਬਾਹਰ ਖੜ੍ਹੇ ਪੁਲੀਸ ਅਧਿਕਾਰੀਆਂ ਵੱਲੋਂ ਕਿਸੇ ਤਰੀਕੇ ਨਾਲ ਨੌਜਵਾਨ ਨੂੰ ਫੜ ਕੇ ਉਸ ਦੀ ਪਸਤੌਲ ਫੜੀ ਗਈ ਤਾਂ ਪਤਾ ਚੱਲਿਆ ਕਿ ਇਹ ਖਿਡੌਣੇ ਦੀ ਪਸਤੌਲ ਹੈ ।

ਜਿਸ ਤੋਂ ਬਾਅਦ ਸਭ ਨੇ ਸੁੱਖ ਦਾ ਸਾਹ ਲਿਆ । ਉੱਥੇ ਹੋਈ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਨੌਜਵਾਨ ਦਾ ਨਾਂ ਹੀਰਾ ਸਿੰਘ ਹੈ ਅਤੇ ਉਹ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਹੈ । ਹੀਰਾ ਨੇ ਦੱਸਿਆ ਕਿ ਉਸ ਦੇ ਬਹੁਤ ਸਾਰੇ ਸੁਪਨੇ ਹਨ । ਪਰ ਉਸ ਦੇ ਖਿਲਾਫ ਚੋਰੀ ਦੇ ਤਿੰਨ ਮਾਮਲੇ ਦਰਜ ਹਨ । ਉਸ ਨੇ ਦੱਸਿਆ ਇੱਕ ਕੇਸ ਪੁਲੀਸ ਨੇ ਉਸ ਤੇ ਚੋਰੀ ਦਾ ਬਿਲਕੁਲ ਸਹੀ ਪਾਇਆ ਹੈ, ਪਰ ਦੋ ਕੇਸ ਪੁਲੀਸ ਵੱਲੋਂ ਉਸ ਤੇ ਝੂਠੀ ਦਰਜ ਕੀਤੇ ਗਏ ਹਨ । ਉਸ ਨੇ ਕਿਹਾ ਕਿ ਉਹ ਪੜ੍ਹਿਆ ਲਿਖਿਆ ਨੌਜਵਾਨ ਹੈ ਅਤੇ ਰੋਜ਼ਾਨਾ ਕੰਮਕਾਰ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ।

ਉਸ ਨੌਜਵਾਨ ਨੇ ਦੱਸਿਆ ਕਿ ਉਹ ਹੁਣ ਹੀ ਜੇਲ੍ਹ ਵਿੱਚੋਂ ਜ਼ਮਾਨਤ ਤੇ ਬਾਹਰ ਆਇਆ ਹੈ । ਉਸ ਨੌਜਵਾਨ ਨੇ ਕਿਹਾ ਕਿ ਉਹ ਆਪਣੇ ਚੰਗੇ ਭਵਿੱਖ ਲਈ ਹੁਣ ਕਾਫ਼ੀ ਸਟਰਗਲ ਕਰ ਰਿਹਾ ਹੈ । ਨਾਲ ਹੀ ਨੌਜਵਾਨ ਨੇ ਦੱਸਿਆ ਕਿ ਉਸ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ। ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੈ । ਚੋਰੀ ਦੇ ਕੇਸ ਦਰਜ ਹੋਣ ਕਾਰਨ ਉਸ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅਤੇ ਉਹ ਸਾਰਾ ਦਿਨ ਵਿਹਲਾ ਬੈਠਾ ਰਹਿੰਦਾ ਹੈ । ਉਸ ਨੌਜਵਾਨ ਨੇ ਦੱਸਿਆ ਕਿ ਉਹ ਘਰੋਂ ਪੈਸੇ ਫੜ ਕੇ ਕਦੇ ਜਲੰਧਰ ਜਾਂਦਾ ਹੈ ਕਦੇ ਫਲੌਰ ।

ਅਦਾਲਤ ਵਿਚ ਤਾਇਨਾਤ ਮੁਲਾਜ਼ਮ ਛੋਟਾ ਮੋਟਾ ਕੰਮ ਪੁੱਛਣ ਤੇ ਰਿਸ਼ਵਤ ਮੰਗਦੇ ਹਨ । ਜਿਸ ਦੇ ਚੱਲਦੇ ਨੌਜਵਾਨ ਨੇ ਕਿਹਾ ਕਿ ਮੈਂ ਥੱਕ ਚੁੱਕਿਆ ਹਾਂ ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ । ਜਿਸ ਦੇ ਚੱਲਦੇ ਨੌਜਵਾਨ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ।