ਅਰਪਿਤਾ ਦੀ ਪਾਰਟੀ ‘ਚ ਸ਼ਹਿਨਾਜ਼ ਗਿੱਲ ਦੀ ਸਲਮਾਨ ਖ਼ਾਨ ਦੇ ਨਾਲ ਵੀਡੀਓ ਆਇਆ ਸਾਹਮਣੇ

1929

ਬਿੱਗ ਬੌਸ 13 ਵਿੱਚ ਹਿੱਸਾ ਲੈਣ ਤੋਂ ਬਾਅਦ, ਸ਼ਹਿਨਾਜ਼ ਗਿੱਲ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਮੇਂ ਦੇ ਲੰਘਣ ਦੇ ਨਾਲ ਹੀ, ਉਸਦੀ ਪ੍ਰਸਿੱਧੀ ਵਿੱਚ ਬਹੁਤ ਵਾਧਾ ਹੋਇਆ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਕੋਲ ਕੰਮ ਦੀ ਕੋਈ ਕਮੀ ਨਹੀਂ ਹੈ ਅਤੇ ਹੁਣ ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ਵੀ ਉਨ੍ਹਾਂ ਦੇ ਝੋਲੀ ‘ਚ ਆ ਗਈ ਹੈ। ਸੋਸ਼ਲ ਮੀਡੀਆ ਉੱਤੇ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਗਿੱਲ ਟਰੈਂਡ ਕਰ ਰਹੀ ਹੈ। ਜੀ ਹਾਂ ਸਲਮਾਨ ਖ਼ਾਨ ਦੇ ਨਾਲ ਸ਼ਹਿਨਾਜ਼ ਦੀਆਂ ਨਵੀਆਂ ਵੀਡੀਓਜ਼ ਜੰਮ ਕੇ ਵਾਇਰਲ ਹੋ ਰਹੀਆਂ ਹਨ।

ਦਰਅਸਲ, ਬੀਤੀ ਰਾਤ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਅਤੇ ਆਯੂਸ਼ ਸ਼ਰਮਾ ਨੇ ਆਪਣੇ ਘਰ ‘ਤੇ ਈਦ ਪਾਰਟੀ ਦਿੱਤੀ ਸੀ । ਇਸ ਪਾਰਟੀ ‘ਚ ਬਾਲੀਵੁੱਡ ਇੰਡਸਟਰੀ ਦੀਆਂ ਸਾਰੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਪਰ ਇਸ ਪਾਰਟੀ ਦੀ ਵਾਹ ਵਾਹੀ ਲੁੱਟੀ ਸ਼ਹਿਨਾਜ਼ ਗਿੱਲ ਨੇ। ਪਾਰਟੀ ‘ਚ ਸ਼ਹਿਨਾਜ਼ ਗਿੱਲ ਵੀ ਮੌਜੂਦ ਸੀ ਅਤੇ ਇੱਥੇ ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਬਾਂਡਿੰਗ ਵੀ ਦੇਖਣ ਨੂੰ ਮਿਲੀ।

ਅਰਪਿਤਾ ਅਤੇ ਆਯੂਸ਼ ਸ਼ਰਮਾ ਦੀ ਈਦ ਪਾਰਟੀ ਤੋਂ ਆਏ ਸ਼ਹਿਨਾਜ਼ ਗਿੱਲ ਦੀਆਂ ਵੀਡੀਓਜ਼ ਇਸ ਸਮੇਂ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ ‘ਚ ਸ਼ਹਿਨਾਜ਼ ਗਿੱਲ ਅਤੇ ਸਲਮਾਨ ਖਾਨ ਇੱਕ-ਦੂਜੇ ਨੂੰ ਜੱਫੀ ਪਾ ਰਹੇ ਹਨ ਅਤੇ ਸ਼ਹਿਨਾਜ਼ ਵੀ ਉਨ੍ਹਾਂ ਨੂੰ ਮਜ਼ੇਦਾਰ ਤਰੀਕੇ ਨਾਲ ਆਪਣੀ ਕਾਰ ਤੱਕ ਲੈ ਕੇ ਆਉਂਦੀ ਹੈ।

ਸਾਹਮਣੇ ਆਈ ਦੂਜੀ ਵੀਡੀਓ ‘ਚ ਉਹ ਮੀਡੀਆ ਫੋਟੋਗ੍ਰਾਫਰਾਂ ਨੂੰ ਦੇਖ ਕੇ ਕਹਿੰਦੀ ਹੈ ਕਿ ਸਾਰੇ ਦੇਖੋ ਸਲਮਾਨ ਸਰ ਮੈਨੂੰ ਕਾਰ ਤੱਕ ਛੱਡਣ ਆਏ ਹਨ। ਇਨ੍ਹਾਂ ਦੋਵਾਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਦੇ ਕਿਊਟ ਅੰਦਾਜ਼ ਨੂੰ ਦੇਖ ਕੇ ਲੋਕ ਕਈ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਬਹੁਤ ਜਲਦ ਸ਼ਹਿਨਾਜ਼ ਗਿੱਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ ‘ਚ ਖਬਰਾਂ ਆਈਆਂ ਹਨ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ‘ਚ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ।

ਅਰਪਿਤਾ ਅਤੇ ਆਯੂਸ਼ ਸ਼ਰਮਾ (Arpita-Aayush Sharma Eid Party) ਨੇ ਉਨ੍ਹਾਂ ਦੇ ਘਰ ਈਦ ਪਾਰਟੀ ਦਿੱਤੀ, ਜਿਸ ਵਿੱਚ ਸ਼ਹਿਨਾਜ਼ ਗਿੱਲ (Shehnaaz Gill) ਵੀ ਪਹੁੰਚੀ ਅਤੇ ਸਲਮਾਨ ਦੇ ਸਿਰ ‘ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ। ਸ਼ਹਿਨਾਜ਼ ਇਸ ਈਦ ਪਾਰਟੀ ‘ਚ ਕਾਲੇ ਰੰਗ ਦਾ ਖੂਬਸੂਰਤ ਪਟਿਆਲਾ ਸੂਟ ਪਾ ਕੇ ਪਹੁੰਚੀ ਸੀ। ਸ਼ਹਿਨਾਜ਼ ਨੂੰ ਪਾਰਟੀ ‘ਚ ਦੇਖ ਕੇ ਪ੍ਰਸ਼ੰਸਕਾਂ ਨੇ ਇਹ ਮੰਨ ਲਿਆ ਹੈ ਕਿ ‘ਪੰਜਾਬ ਦੀ ਕੈਟਰੀਨਾ ਕੈਫ’ ਹੁਣ ਸਲਮਾਨ ਖਾਨ (Salman Khan) ਦੇ ਪਸੰਦੀਦਾ ਕਲੱਬ ‘ਚ ਸ਼ਾਮਲ ਹੋ ਗਈ ਹੈ।

ਸ਼ਹਿਨਾਜ਼ ਗਿੱਲ (Shehnaaz Gill) ਨੂੰ ਅੱਜ ਕੌਣ ਨਹੀਂ ਜਾਣਦਾ। ‘ਪੰਜਾਬ ਦੀ ਕੈਟਰੀਨਾ ਕੈਫ’ ਬਣ ਕੇ ‘ਬਿੱਗ ਬੌਸ 13’ (Bigg Boss 13) ਨਾਲ ਘਰ-ਘਰ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖਾਨ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਅਤੇ ਸਲਮਾਨ (Salman Khan) ਦੇ ਵਿੱਚ ਇੱਕ ਪਿਆਰ ਭਰਿਆ ਬੰਧਨ ਹੈ, ਜਿਸ ਨੂੰ ਲੋਕਾਂ ਨੇ ਬਿੱਗ ਬੌਸ ਵਿੱਚ ਕਈ ਵਾਰ ਦੇਖਿਆ ਅਤੇ ਫਿਰ ਬਿੱਗ ਬੌਸ ਤੋਂ ਬਾਅਦ ਵੀ। ਹਾਲ ਹੀ ‘ਚ ਅਰਪਿਤਾ ਅਤੇ ਆਯੂਸ਼ ਸ਼ਰਮਾ (Arpita-Aayush Sharma Eid Party) ਨੇ ਆਪਣੇ ਘਰ ਈਦ ਪਾਰਟੀ ਦਿੱਤੀ, ਜਿਸ ‘ਚ ਸ਼ਹਿਨਾਜ਼ ਵੀ ਪਹੁੰਚੀ ਅਤੇ ਆਪਣੇ ਸਲਮਾਨ ‘ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ।

ਤਸਵੀਰਾਂ ‘ਚ ਦੋਵੇਂ ਇਕ ਦੂਜੇ ਨਾਲ ਹੱਸਦੇ ਅਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਨੇ ਸਲਮਾਨ ਨੂੰ ਵਾਰ-ਵਾਰ ਗਲੇ ਲਗਾਇਆ, ਚੁੰਮਿਆ। ਸਲਮਾਨ ਖਾਨ ਨੇ ਸ਼ਹਿਨਾਜ਼ ਨੂੰ ਬਹੁਤ ਪੈਂਪਰ ਕੀਤਾ।ਇੰਨਾ ਹੀ ਨਹੀਂ ਸਲਮਾਨ ਸ਼ਹਿਨਾਜ਼ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਵੀ ਨਜ਼ਰ ਆਏ। ਸ਼ਹਿਨਾਜ਼, ਸਲਮਾਨ ਦਾ ਹੱਥ ਫੜ ਕੇ ਆਪਣੀ ਕਾਰ ਤੱਕ ਲੈ ਗਈ, ਫਿਰ ਉਹ ਖੁਸ਼ੀ-ਖੁਸ਼ੀ ਉਸ ਨੂੰ ਸੀਫ-ਆਫ ਕਰਨ ਲੱਗੀ। ਫਿਰ ਸ਼ਹਿਨਾਜ਼ ਨੂੰ ਕਾਰ ਦੇ ਅੰਦਰ ਬੈਠਣ ਤੋਂ ਪਹਿਲਾਂ ਸਲਮਾਨ ਖਾਨ ਨੂੰ ਫੋਨ ਕਰਦੇ ਦੇਖਿਆ ਗਿਆ।