ਹਿੰਦੂਆਂ ਵਲੋਂ ਅੰਬਾਲਾ ਵਿੱਚ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸਹੁੰ ਚੁੱਕੀ ਗਈ

532

ਅੰਬਾਲੇ ਭਾਜਪਾ ਵਿਧਾਇਕ ਦੀ ਹਾਜ਼ਰੀ ‘ਚ ਹਿੰਦੂ ਰਾਸ਼ਟਰ ਬਣਾਉਣ ਲਈ ਸਹੁੰ ਚੁਕਾਈ ਜਾ ਰਹੀ ਹੈ। ਕੋਈ ਰੋਕ ਕੇ ਜਾਂ ਇਨ੍ਹਾਂ ‘ਤੇ ਕਾਰਵਾਈ ਕਰਕੇ ਦਿਖਾਏ।
ਭਾਰਤ ‘ਚ ਰਹਿੰਦੇ ਮੁਸਲਮਾਨ ਜਾਂ ਸਿੱਖ ਇਸੇ ਤਰਾਂ ਮੁਸਲਿਮ ਰਾਸ਼ਟਰ ਜਾਂ ਖਾਲਿਸਤਾਨ ਦੀ ਸਹੁੰ ਚੁਕਾ ਦੇਣ ਤਾਂ ਕੀ ਬਣੂ?
ਕਨੂੰਨੀ ਕਾਰਵਾਈ ਤਾਂ ਅੱਡ ਹੋਊ, ਸਾਰੇ ਰਾਸ਼ਟਰਵਾਦੀਆਂ/ਕਾਮਰੇਡਾਂ/ਆਪ-ਭਗਤਾਂ ਨੇ ਖੌਰੂ ਪਾ ਲੈਣਾ। ਸਾਡੇ ਘਰ ਜੰਮਿਆਂ ਦੇ ਜਿਹੜਾ ਸੂਲ਼ ਉਠਣਾ, ਉਹਦੀ ਤਾਂ ਗੱਲ ਈ ਛੱਡੋ।

ਜੂਨ ਮਹੀਨਾ ਆ ਰਿਹਾ, ਘੱਲੂਘਾਰੇ ਦੀ ਯਾਦ ‘ਚ ਹਰ ਸਿੱਖ ਦਾ ਹਿਰਦਾ ਛਲਣੀ ਹੋਇਆ, ਦਰਦ ਦਿੰਦਾ। ਆਹ ਪੰਜਾਬ ਵਿਚਲੇ ਕੁਝ ਸ਼ਿਵ ਸੈਨਿਕ ਤੇ ਹਿੰਦੂਤਵੀ ਬ੍ਰਿਗੇਡ ਵਾਲੇ ਮਾਰਚ ਕੱਢਣ ਅਤੇ ਇੰਦਰਾ ਦੀਆਂ ਟੀ-ਸ਼ਰਟਾਂ ਵੰਡ ਦੇ ਚੈਲੰਜ ਕਰ ਰਹੇ ਨੇ……ਬਾਅਦ ‘ਚ ਸ਼ਾਂਤੀ ਅਤੇ ਸ਼ਿਕਾਇਤ ਕਰਨ ਦੇ ਪ੍ਰਵਚਨ ਦੇਣ ਵਾਲੇ ਹੁਣ ਅੱਗੇ ਲੱਗ ਕੇ ਰੋਕਣ ਇਨ੍ਹਾਂ ਨੂੰ, ……………ਵਿੱਚੇ ਸਰਕਾਰ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਜਿਨ੍ਹਾਂ ਦਾ ਰਾਜ ਹੁੰਦਾ, ਉਹ ਆਪਣੀ ਸੋਚ ਦੇ ਝੰਡੇ ਆਪਣੇ ਮੁਲਕ ਦੀਆਂ ਸਰਕਾਰੀ ਇਮਾਰਤਾਂ ‘ਤੇ ਤਾਂ ਕੀ ਬਾਹਰਲੇ ਮੁਲਕਾਂ ‘ਚ ਜਾ ਕੇ ਝੁਲਾਉਂਦੇ ਵੀ ਹਨ ਤੇ ਮਾਣ ਨਾਲ ਸ਼ੇਅਰ ਵੀ ਕਰਦੇ ਹਨ।
ਪਰ ਗੁਲਾਮਾਂ ਦੇ ਝੰਡੇ ਝੁੱਲ ਵੀ ਜਾਣ ਤਾਂ ਗੁਲਾਮਾਂ ਵਿਚਲੇ ਆਪ ਹੀ ਪਿੱਟ-ਸਿਆਪਾ ਪਾ ਬਹਿੰਦੇ ਹਨ ਤੇ ਪਿਓ ਮਰੇ ਤੋਂ ਵੀ ਵੱਧ ਦੁੱਖ ਮੰਨਣ ਲੱਗਦੇ ਹਨ।
ਦੇਖਿਓ ਤਾਂ ਇਹ ਭਾਰਤ ਦਾ ਝੰਡਾ ਕਿ ਹਿੰਦੂਤਵ ਦਾ?