ਕਨੇਡਾ – ਟਰਾਂਟੋ ਨਗਰ ਕੀਰਤਨ ਮੌਕੇ ਰੌਨ ਬੈਨਰਜੀ ਗ੍ਰਿਫਤਾਰ

2009

ਕਨੇਡਾ ਟਰਾਂਟੋ ਨਗਰ ਕੀਰਤਨ ਮੌਕੇ ਸਿੱਖਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਅਤੇ ਧਮਕੀਆਂ ਦੇਣ ਅਤੇ ਤਿਰੰਗਾ ਯਾਤਰਾ ਕੱਢਣ ਵਾਲਾ ਹਿੰਦੂ ਅੱਤਵਾਦੀ ਰੌਨ ਬੈਨਰਜੀ ਗ੍ਰਿਫਤਾਰ

ਟਰਾਂਟੋ ਨਗਰ ਕੀਰਤਨ ਮੌਕੇ ਸਿੱਖਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਅਤੇ ਧਮਕੀਆਂ ਦੇਣ ਵਾਲੇ ਹਿੰਦੂ ਕੱਟੜਪੰਥੀ ਰੌਨ ਬੈਨਰਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸਤੋਂ ਪਹਿਲਾਂ ਵੀ ਉਸ ਨੇ ਬਹੁਤ ਵਾਰ ਸਿੱਖਾਂ ਅਤੇ ਮੁਸਲਮਾਨਾਂ ਬਾਰੇ ਜ਼ਹਿਰ ਉਗਲਿਆ ਹੈ। ਬੀਤੇ ‘ਚ ਉਹ ਅੜਿੱਕੇ ਆਉਣ ‘ਤੇ ਮੁਸਲਮਾਨਾਂ ਕੋਲ਼ੋਂ ਮਾਫ਼ੀ ਵੀ ਮੰਗ ਚੁੱਕਾ ਹੈ।

ਕੱਲ ਡਾਉਨ ਟਾਉਨ ਟਰਾਂਟੋ ਦੇ ਨਗਰ ਕੀਰਤਨ ਚ ਖਲਲ ਪਾਉਣ ਅਤੇ ਗਲਤ ਤੇ ਭੜਕਾਊ ਬਿਆਨਬਾਜੀ ਕਰਨ ਦੇ ਦੋਸ਼ ਹੇਠ ਰੌਨ ਬੈਨਰਜੀ ਨੂੰ ਟਰਾਂਟੋ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਸੀ, ਰੌਨ ਬੈਨਰਜੀ ਇਸਤੋ ਪਹਿਲਾ ਵੀ ਸਿੱਖਾ,ਮੁਸਲਮਾਨਾ ਅਤੇ ਇਸਾਈਆਂ ਖਿਲਾਫ ਮੰਦੀ ਸ਼ਬਦਾਵਲੀ ਕਰਨ ਕਰਕੇ ਚਰਚਾ ਚ ਰਿਹਾ ਹੈ ਅਤੇ ਜਦੋ ਵਿਰੋਧ ਹੁੰਦਾ ਹੈ ਤੇ ਮਾਫੀਆ ਵੀ ਮੰਗ ਲੈਂਦਾ ਹੈ। ਦੱਸਣਯੋਗ ਹੈ ਕੀ ਰੌਨ ਬੈਨਰਜੀ ਵਰਗੇ ਲੋਕ ਲੰਮੇ ਸਮੇਂ ਤੋਂ ਕੈਨੇਡਾ ਚ ਭਾਈਚਾਰਕ ਟਕਰਾਅ ਖੜਾ ਕਰਨ ਦੀਆਂ ਕੌਸ਼ਿਸ਼ਾ ਚ ਹਨ।

ਆਰ. ਐਸ. ਐਸ. ਤੇ ਮੋਦੀ ਸਮਰਥਕ ਰੌਨ ਬੈਨਰਜੀ ਨਾਂ ਦਾ ਕੈਨੇਡੀਅਨ ਹਿੰਦੂ ਰਾਸ਼ਟਰਵਾਦੀ ਪਹਿਲਾਂ ਵੀ ਸਿੱਖਾਂ ਤੇ ਮੁਸਲਮਾਨਾਂ ਖਿਲਾਫ ਨਫ਼ਰਤੀ ਪ੍ਰਚਾਰ ਕਰਦਾ ਰਿਹਾ ਹੈ। ਹੁਣ ਇਸਨੇ ਬੜੇ ਮਾਣ ਨਾਲ ਇਹ ਵੀਡੀਓ ਪੋਸਟ ਕੀਤੀ ਹੈ, ਜਿੱਥੇ ਇਹ ਤੇ ਇਸਦੇ ਕੁਝ ਸੱਜੇ ਪੱਖੀ ਸਾਥੀ ਮੁਸਲਿਮ ਧਾਰਮਿਕ ਗਰੰਥ ਕੁਰਾਨ ਸ਼ਰੀਫ ਦੇ ਅੰਗਰੇਜ਼ੀ ਅਨੁਵਾਦ ਨੂੰ ਅੱਗ ਲਾ ਰਹੇ ਹਨ ਤੇ ਉਸਦੀ ਬੇਅਦਬੀ ਕਰ ਰਹੇ ਹਨ।

ਜਿੱਥੇ ਕੈਨੇਡਾ ਸਰਕਾਰ ਨੂੰ ਅਜਿਹੇ ਅੱਗ ਲਾਊ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਉੱਥੇ ਆਮ ਲੋਕਾਂ ਨੂੰ ਵੀ ਧਰਮਾਂ ਤੋਂ ਉਪਰ ਉੱਠ ਕੇ ਅਜਿਹੀ ਕੋਝੀ ਹਰਕਤ ਦੀ ਨਿਖੇਧੀ ਕਰਨੀ ਚਾਹੀਦੀ ਹੈ।