38 ਸਾਲ ਦੇ ਜੀਜੇ ਨੇ 23 ਸਾਲਾ ਸਾਲੀ ਨਾਲ ਟੱਪੀਆਂ ਹੱਦਾਂ

1308

ਨਾਭਾ : ਇਥੇ ਇਕ 38 ਸਾਲਾਂ ਵਿਅਕਤੀ ਵੱਲੋਂ ਆਪਣੀ ਸਾਲੀ ਨੂੰ ਬਲੈਕਮੇਲ ਕਰਕੇ 5 ਮਹੀਨੇ ਤੱਕ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਇਕ 23 ਸਾਲਾਂ ਵਿਦਿਆਰਥਣ ਨੇ ਆਪਣੇ 38 ਸਾਲਾ ਜੀਜੇ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਉਸ ਨਾਲ ਤਸਵੀਰਾਂ ਖਿਚਵਾ ਕੇ ਬਲੈਕਮੇਲ ਕਰਦਾ ਰਿਹਾ ਹੈ। ਵਿਦਿਆਰਥਣ ਦੇ ਤਾਏ ਦਾ ਜਵਾਈ ਅਕਸਰ ਉਸ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ, ਜਿਸ ਨੇ ਉਸ ਨੂੰ ਇਕੱਲੀ ਦੇਖ ਕੇ ਆਪਣੇ ਨਾਲ ਤਸਵੀਰਾਂ ਖਿੱਚ ਲਈਆਂ, ਜੋ ਇੰਟਰਨੈੱਟ ’ਤੇ ਪਾਉਣ ਦੀਆਂ ਧਮਕੀਆਂ ਦਿੰਦਾ ਰਿਹਾ। ਉਸ ਦਾ ਰਿਸ਼ਤਾ ਤੁੜਵਾਉਣ ਦੀ ਧਮਕੀ ਵੀ ਦਿੱਤੀ।

ਇਕ ਦਿਨ ਕਾਲਜ ਦੇ ਬਾਹਰੋਂ ਹੀ ਉਹ ਉਸ ਨੂੰ ਆਪਣੇ ਕਿਰਾਏ ਦੇ ਮਕਾਨ ਵਿਚ ਲੈ ਗਿਆ। ਜਿੱਥੇ ਲਗਾਤਾਰ ਤਿੰਨ ਮਹੀਨੇ ਤੱਕ ਜਬਰ-ਜ਼ਿਨਾਹ ਕਰਦਾ ਰਿਹਾ। ਫਿਰ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਦੇ ਕਾਗਜ਼ਾਤ ਵੀ ਡਰਾ ਧਮਕਾ ਕੇ ਸਾਈਨ ਕਰਵਾ ਲਏ। ਉਸ ਤੋਂ ਬਾਅਦ ਛੱਤ ਬੀੜ ਵਿਖੇ ਕਿਰਾਏ ਦੇ ਮਕਾਨ ਵਿਚ 2 ਮਹੀਨਿਆਂ ਤੱਕ ਰੱਖਿਆ ਅਤੇ ਸਰੀਰਕ ਸਬੰਧ ਬਣਾਉਂਦਾ ਰਿਹਾ। ਲੜਕੀ ਦੇ ਮਾਪੇ ਭਾਲ ਕਰਦੇ ਹੋਏ ਪਿੰਡ ਛੱਤ ਵਿਖੇ ਪਹੁੰਚੇ ਅਤੇ ਉਸ ਨੂੰ ਆਪਣੇ ਨਾ ਲੈ ਗਏ। ਉਨ੍ਹਾਂ ਨੇ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਾਲਵਾ (ਪਟਿਆਲਾ) ਖ਼ਿਲਾਫ ਧਾਰਾ 376, 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਵਾਇਆ।

ਡੀ. ਐੱਸ. ਪੀ. ਅਨੁਸਾਰ ਪੀੜਤ ਵਿਦਿਆਰਥਣ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਇਸ ਸਮੇਂ ਇਲਾਜ ਲਈ ਹਸਪਤਾਲ ਵਿਚ ਦਾਖਲ ਹੈ। ਮੁਲਜ਼ਮ ਸਤਨਾਮ ਸਿੰਘ 2 ਬੱਚਿਆਂ ਦਾ ਪਿਤਾ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਅੱਜ ਇਥੇ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਜਾਰੀ ਹੈ।