ਭਾਰਤੀ ਮੂਲ ਦੇ ਜੋੜੇ ਨੂੰ ਕੂਟਸ ਬਾਰਡਰ ਰਾਂਹੀ ਕੈਨੇਡਾ ਕੋਕੀਨ ਸਮੱਗਲ ਕਰਨ ਦੇ ਦੋਸ਼ ਹੇਠ ਸੁਣਾਈ ਗਈ ਸਜ਼ਾ
ਲੈਥਬ੍ਰਿਜ, ਏ.ਬੀ( LETHBRIDGE, AB): ਕੈਨੇਡਾ ਦੇ ਕੂਟਸ ਬਾਰਡਰ ਰਾਂਹੀ ਕੈਨੇਡਾ ਚ ਕੋਕੀਨ ਸਮੱਗਲ ਕਰਨ ਦੇ ਦੋਸ਼ ਹੇਠ ਅਮਰੀਕਾ ਦੇ ਵਸਨੀਕ ਭਾਰਤੀ ਮੂਲ ਦੇ ਜੋੜੇ ਨੂੰ ਕ੍ਰਮਵਾਰ ਦਸ ਸਾਲ ਅਤੇ ਨੋ ਸਾਲ ਦੀ ਸਜਾ ਸੁਣਾਈ ਗਈ ਹੈ। ਕੈਨੇਡੀਅਨ ਅਦਾਲਤ ਵੱਲੋ ਇਹ ਸਜ਼ਾ 99.5 ਕਿਲੋ ਕੋਕੀਨ ਸਮੱਗਲ ਕਰਨ ਦੀ ਕੋਸ਼ਿਸ਼ ਹੇਠ ਸੁਣਾਈ ਗਈ ਹੈ।
ਗੁਰਮਿੰਦਰ ਤੂਰ ਤੇ ਕਿਰਨਦੀਪ ਤੂਰ ਨੂੰ ਦਸੰਬਰ 2017 ਚ ਕੈਨੇਡਾ ਬਾਰਡਰ ਸਰਵਿਸਜ਼ ਐਜੰਸੀ (ਸੀਬੀਐਸਏ) ਵਲੋਂ ਕੂਟਸ ਬਾਰਡਰ ਉਤੇ ਰੋਕਿਆ ਗਿਆ ਸੀ ਤੇ ਦੋਨੋਂ ਜਣੇ ਆਪਣੇ ਕਮਰਸ਼ੀਅਲ ਟਰੱਕ ਟਰੇਲਰ ਰਾਂਹੀ ਕੈਲੌਫੋਰਨੀਆ ਤੋਂ ਏਅਰਡਰੀ (ਅਲਬਰਟਾ) ਵਿੱਚ ਡਿਲੀਵਰੀ ਕਰਨ ਜਾ ਰਹੇ ਸਨ। ਇੰਨਾ ਦੇ ਟਰੱਕ ਚ ਵੱਖ-ਵੱਖ ਥਾਵਾਂ ਤੇ ਰੱਖੀ 99.5 ਕਿਲੋ ਕੋਕੀਨ ਜਿਸਦਾ ਮੁੱਲ 5 ਤੋਂ 8 ਮਿਲੀਅਨ ਡਾਲਰ ਬਣਦਾ ਹੈ ਬਰਾਮਦ ਹੋਈ ਸੀ।
ਇਸ ਮਾਮਲੇ ਚ ਗੁਰਮਿੰਦਰ ਤੂਰ ਨੂੰ 10 ਸਾਲ ਤੇ ਕਿਰਨਦੀਪ ਨੂੰ 9 ਸਾਲ ਦੀ ਸਜਾ ਸੁਣਾਈ ਗਈ ਹੈ। ਕਿਰਨਦੀਪ ਇਸ ਵੇਲੇ ਗਰਭਵਤੀ ਵੀ ਹੈ। ਦੱਸਣਯੋਗ ਹੈ ਕਿ ਸਜ਼ਾ ਤੋ ਬਾਅਦ ਗੁਰਮਿੰਦਰ ਤੂਰ ਜੋਕਿ ਅਮਰੀਕੀ ਸਿਟੀਜਨ ਹੈ ਨੂੰ ਅਮਰੀਕਾ ਵਾਪਸ ਅਤੇ ਕਿਰਨਦੀਪ ਤੂਰ ਜਿਸਦਾ ਅਮਰੀਕੀ ਗ੍ਰੀਨ ਕਾਰਡ ਐਕਸਪਾਇਰ ਹੋ ਚੁੱਕਿਆ ਹੈ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ ।
ਕੁਲਤਰਨ ਸਿੰਘ ਪਧਿਆਣਾ
ਕੈਨੇਡਾ ‘ਚ ਭਾਰਤੀ ਮੂਲ ਦੇ ਜੋੜੇ ਦੀ ਨਿਕਲੀ 6 ਕਰੋੜ ਦੀ ਲਾਟਰੀ
ਕੈਨੇਡਾ ਦੇ ਸ਼ਹਿਰ ਸਰੀ ਨਿਵਾਸੀ ਜਰਨੈਲ ਸਿੰਘ ਖਟੜਾ ਤੇ ਮਨਜਿੰਦਰ ਕੌਰ ਖਟੜਾ ਨੂੰ 10 ਲੱਖ ਡਾਲਰ ਭਾਵ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ | ਖਟੜਾ ਜੋੜੇ ਨੇ ਬਿ੍ਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਲੋਟੋ 649 ਲਾਟਰੀ ਦੀ ਟਿਕਟ ਗਿੱਲਫਰੋਡ ਇਲਾਕੇ ‘ਚ 104 ਐਵਨਿਊ ‘ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਤੋਂ ਖ਼ਰੀਦੀ ਸੀ | ਬੀਤੇ 30 ਸਾਲ ਤੋਂ ਸਰੀ ਵਿਖੇ ਰਹਿ ਰਹੇ ਖਟੜਾ ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਇੰਨੀ ਵੱਡੀ ਰਕਮ ਜਿੱਤ ਚੁੱਕੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਲਾਟਰੀ ਦੀ ਇਸ ਇਨਾਮੀ ਰਾਸ਼ੀ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ |