ਬਰੈਂਪਟਨ – ਗੈਰਾਜ ਵਿਚ ਮਿਲੀ ਦਿਲਜਾਨ ਦੀ ਲਾਸ਼

1048

ਬਰੈਂਪਟਨ ਵਿਖੇ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ- ਅੰਤਰਰਾਸ਼ਟਰੀ ਵਿਦਿਆਰਥੀ ਦਿਲਜਾਨ ਸਿੰਘ (20), ਬਰੈਂਪਟਨ ਨਿਵਾਸੀ; ਹੈਨਸਨ ਕਾਲਜ (ਉੱਤਰੀ ਯਾਰਕ) ਦਾ ਵਿਦਿਆਰਥੀ 7 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ, ਗੈਰੇਜ ਵਿੱਚ ਮ੍ਰਿਤਕ ਮਿਲਿਆ..Reason of Death is Not Known Yet & is Under Investigation By Police .. ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ

ਬਰੈਂਪਟਨ,ਉਨਟਾਰੀਓ: ਬਰੈਂਪਟਨ ਵਿਖੇ ਭਾਰਤ ਤੋਂ ਸਿਰਫ 7 ਮਹੀਨੇ ਪਹਿਲਾ ਹੀ ਪੜਾਈ ਲਈ ਆਏ ਅੰਤਰ-ਰਾਸ਼ਟਰੀ ਵਿਦਿਆਰਥੀ ਦਿਲਜਾਨ ਸਿੰਘ (20) ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਿਲਜਾਨ ਸਿੰਘ 14 ਅਪ੍ਰੈਲ ਵਾਲੇ ਦਿਨ ਦੁਪਹਿਰ 1:30 ਵਜੇ ਗਰਾਜ਼ ਚ ਮ੍ਰਿਤਕ ਪਾਇਆ ਗਿਆ ਸੀ, ਦਿਲਜਾਨ ਨਾਰਥ ਯਾਰਕ ਦੇ ਹੇਨਸਨ ਕਾਲਜ ਦਾ ਵਿਦਿਆਰਥੀ ਸੀ। ਦਿਲਜਾਨ ਦੇ ਜਾਣਕਾਰ ੳਸਦਾ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਲਈ ਫੰਡ ਇੱਕਠਾ ਕਰਨ ਦੀਆਂ ਕੌਸ਼ਿਸ਼ਾ ਕਰ ਰਹੇ ਹਨ। ਦੱਸਣਯੋਗ ਹੈ ਕਿ ਕੈਨੇਡਾ ਵਿਖੇ ਵੱਖ-ਵੱਖ ਕਾਰਨਾ ਕਰਕੇ ਲਗਾਤਾਰ ਅੰਤਰ-ਰਾਸ਼ਟਰੀ ਵਿਦਿਆਰਥੀਆ ਦੀਆਂ ਮੌਤਾ ਹੋ ਰਹੀਆ ਹਨ ,ਹਾਲੇ ਲੰਘੇ ਦਿਨੀਂ ਹੀ ਨੋਵਾ ਸਕੋਸ਼ੀਆ ਵਿਖੇ ਪਾਣੀ ਚ ਡੁੱਬ ਜਾਣ ਕਾਰਨ ਭਾਰਤ ਤੋਂ ਆਏ ਅੰਤਰ-ਰਾਸ਼ਟਰੀ ਵਿਦਿਆਰਥੀ ਹਰਸ਼ੀਲ ਬਰੌਤ(23) ਦੀ ਮੌਤ ਹੋ ਗਈ ਸੀ।
ਕੁਲਤਰਨ ਸਿੰਘ ਪਧਿਆਣਾ

ਮਿਲ ਰਹੀ ਜਾਣਕਾਰੀ ਮੁਤਾਬਕ, ਨਾਰਥ ਯਾਰਕ ਦੇ ਹੇਨਸਨ ਕਾਲਜ ਦਾ ਵਿਦਿਆਰਥੀ ਸੀ ਅਤੇ ਉਸਦੀ ਮਿ੍ਰਤਕ ਦੇਹ ਘਰ ਦੇ ਗੈਰਾਜ ‘ਚੋਂ ਮਿਲੀ। ਮੌਤ ਦੇ ਕਾਰਨਾਂ ਦੀ ਪੁਸ਼ਟੀ ਤਾਂ ਨਹੀਂ ਹੋਈ ਪਰ ਦਿਲ ਦਾ ਦੌਰਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਦਿਲਜਾਨ ਦੀ ਮਿ੍ਰਤਕ ਦੇਹ ਵਾਪਸ ਭਾਰਤ ਭੇਜਣ ਲਈ Go Fund ਦਾ ਪੇਜ ਬਣਾਇਆ ਗਿਆ ਹੈ।

https://www.gofundme.com/f/help-for-sending-diljaan-singh-body-to-india