ਹਰਪ੍ਰੀਤ ਦੇਵਗਨ ਨੇ ਰੀਨਾ ਰਾਏ ਨੂੰ ਦਿੱਤਾ ਠੋਕਵਾਂ ਜਵਾਬ

1150

ਜੇਕਰ ਮਰਨ ਤੋਂ ਬਾਅਦ ਵੀ ਬੰਦੇ ਦੀ ਰੂਹ ਹੁੰਦੀ ਹੈ ਜਾਂ ਉਸਦਾ ਆਸ਼ੀਰਵਾਦ ਹੁੰਦਾ ਹੈ ਤਾਂ ਦੀਪ ਸਿੱਧੂ ਬਾਈ ਦਾ ਪਿਆਰ ਤੇ ਆਸ਼ੀਰਵਾਦ ਹਮੇਸ਼ਾਂ Mandeep Sidhu ਤੇ ਹੀ ਸਭ ਤੋਂ ਵੱਧ ਰਹੇਗਾ। ਦੀਪ ਬਾਈ ਜਿੰਨਾਂ ਪਿਆਰ ਅਤੇ ਪ੍ਰਵਾਹ ਮਨਦੀਪ ਬਾਈ ਦੀ ਕਰਦਾ ਸੀ ਉਹਨਾਂ ਉਹ ਕਿਸੇ ਨੂੰ ਵੀ ਨਹੀਂ ਕਰਦਾ ਸੀ ਹਰ ਕਾਰੋਬਾਰ, ਪੈਸਾ-ਧੇਲਾ ਅਤੇ ਫੈਸਲੇ ਮਨਦੀਪ ਬਾਈ ਦੇ ਹਵਾਲੇ ਸੀ, ਆਪਣੇ ਖਰਚਿਆਂ ਲਈ ਵੀ ਮਨਦੀਪ ਬਾਈ ਤੋੰ ਹੀ ਪੈਸੇ ਟਰਾਂਸਫਰ ਕਰਵਾਉਣੇ। ਉਹ ਦੁਨੀਆਂ ਚ ਕੁੱਝ ਵੀ ਸਹਿ ਸਕਦਾ ਸੀ ਪਰ ਮਨਦੀਪ ਬਾਈ ਬਾਰੇ ਇੱਕ ਗੱਲ ਵੀ ਨਹੀਂ ਸੁਣ ਸਕਦਾ ਸੀ। ਮਨਦੀਪ ਸਿੱਧੂ ਸ਼ਾਤ ਸੁਭਾਅ ਦਾ ਰੱਬੀ ਰੂਹ ਆ ਨਾਂ ਕਿਸੇ ਨਾਲ ਵੱਧ ਨਾਂ ਘੱਟ ਦੀਪ ਬਾਈ ਦੇ ਪਰਿਵਾਰ ਨੂੰ ਉਸਨੇ ਕਿੰਨੇ ਸੁਥਰੇ ਤਰੀਕੇ ਨਾਲ ਸੰਭਾਲਿਆ ਅਤੇ ਲੈਣ-ਦੇਣ ਕਰਵਾਕੇ ਨਮਰਤਾ ਭਾਬੀ ਅਤੇ ਸਾਡੀ ਬੇਟੀ ਰੇਨੇ ਦੇ ਹੱਕ ਸੁੱਰਖਿਅਤ ਕੀਤੇ ਨੇ ਉਹ ਅਸੀਂ ਅੱਖੀ ਦੇਖਿਆ ਹੈ। ਦੀਪ-ਮਨਦੀਪ ਦੋ ਸ਼ਰੀਰ ਇੱਕ ਰੂਹ ਸੀ ਤੇ ਹੈ, ਉਹਨਾਂ ਨੂੰ ਮਤਰੇਆ ਕਹਿਣ ਵਾਲਿਆਂ ਦੀ ਸੜੀ ਹੋਈ ਸੋਚ ਤੇ ਹਰਦੂ ਲਾਹਨਤ। ਮੈਂ ਦੀਪ ਬਾਈ ਨੂੰ ਜਿੰਨਾਂ ਜਾਣਦਾ ਸੀ ਉਹਦੀ ਰੂਹ ਵਸਦੀ ਸੀ ਮਨਦੀਪ ਬਾਈ ਵਿੱਚ ਅਸੀਂ ਸਾਰੀ ਜਿੰਦਗੀ ਮੋਢ੍ਹੇ ਨਾਲ ਮੋਢ੍ਹਾ ਜੋੜਕੇ ਖੜ੍ਹੇ ਆਂ ਦੀਪ ਸਿੱਧੂ ਦੇ ਪਰਿਵਾਰ ਅਤੇ ਮਨਦੀਪ ਬਾਈ ਨਾਲ ਮੈਂ ਬਹੁਤ ਕੁੱਝ ਜਾਣਦੇ ਹੋਏ ਵੀ ਚੁੱਪ ਹਾਂ ਕਿਉਂਕਿ ਮੈਂ ਦੀਪ ਬਾਈ ਤੋਂ ਹੀ ਸਿੱਖਿਆ ਕਿ ਜਵਾਬ ਨਹੀਂ ਦੇਣਾ ਅਕਾਲ ਪੁਰਖ ਆਪ ਨਿਤਾਰੇ ਕਰੂ ਵਕਤ ਆਉਣ ਤੇ। ਦੀਪ ਸਿੱਧੂ ਆਪਣੇ ਪਰਿਵਾਰ ਅਤੇ ਮਨਦੀਪ ਸਿੱਧੂ ਬਾਈ ਨੂੰ ਅੱਜ ਵੀ ਆਪਣਾ ਆਸ਼ੀਰਵਾਦ ਅਤੇ ਪਿਆਰ ਕਰ ਰਿਹਾ ਹੋਣਾ ਅਤੇ ਜੋ ਲੋਕ ਉਸ ਮਰੇ ਦੀ ਮਿੱਟੀ ਪੁੱਟਣ ਲੱਗੇ ਹੋਏ ਨੇ ਉਹਨਾਂ ਨੂੰ ਵੀ ਦੇਖ ਰਿਹਾ ਹੋਣਾ।
ਸੁਧਰ ਜਾਓ… ਸਾਡੀ ਚੁੱਪ ਸਾਡੀ ਸ਼ਰਾਫਤ ਹੈ ਕਮਜੋਰੀ ਨਹੀਂ 🙏
Harpreet Singh Devgun

ਰੀਨਾ ਰਾਏ ਦਾ ਕਹਿਣਾ ਹੈ ਕਿ ਮਨਦੀਪ ਸਿੱਧੂ ਨੇ ਉਸ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਹੈ।

ਚੰਡੀਗੜ੍ਹ: ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮਹਿਲਾ ਦੋਸਤ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਦਿਆਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ’ਤੇ ਇਲਜ਼ਾਮ ਲਗਾਏ ਹਨ। ਰੀਨਾ ਰਾਏ ਦਾ ਕਹਿਣਾ ਹੈ ਕਿ ਮਨਦੀਪ ਸਿੱਧੂ ਨੇ ਉਸ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੀਪ ਸਿੱਧੂ ਅਤੇ ਰੀਨਾ ਰਾਏ ਨਾਲ ਸਬੰਧਤ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਰੀਨਾ ਨੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ ਜਿੱਥੇ ਉਸ ਨੇ ਦੀਪ ਸਿੱਧੂ ਦੇ ਅਕਾਊਂਟ ਦਾ ਇਕ ਸਕ੍ਰੀਨਸ਼ਾਟ ਪੋਸਟ ਕੀਤਾ ਹੈ। ਸਕਰੀਨਸ਼ਾਟ ‘ਚ ਦੇਖਿਆ ਜਾ ਸਕਦਾ ਹੈ ਕਿ ਰੀਨਾ ਰਾਏ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਗਿਆ ਹੈ।

ਰੀਨਾ ਰਾਏ ਨੇ ਲਿਖਿਆ, “ਮਨਦੀਪ, ਮੇਰੇ ਪ੍ਰਤੀ ਤੁਹਾਡੇ ਰਵੱਈਏ ਤੋਂ ਮੈਂ ਤੰਗ ਆ ਚੁੱਕੀ ਹਾਂ। ਦੀਪ ਦੇ ਚਲੇ ਜਾਣ ਤੋਂ ਬਾਅਦ ਤੁਸੀਂ, ਮੇਰੇ ਅਤੇ ਮੇਰੇ ਪਰਿਵਾਰ ਨਾਲ ਧੋਖਾ ਕੀਤਾ ਹੈ। ਤੁਸੀਂ ਮੁੰਬਈ ਵਿਚਲੇ ਮੇਰੇ ਅਤੇ ਦੀਪ ਸਿੱਧੂ ਦੇ ਅਪਾਰਟਮੈਂਟ ਵਿਚੋਂ ਸਾਡਾ ਸਾਰਾ ਸਮਾਨ ਚੁੱਕ ਕੇ ਲੈ ਗਏ, ਇਹ ਬਹੁਤ ਹੀ ਘਿਨਾਉਣਾ ਹੈ। ਹੁਣ ਤੁਸੀਂ ਦੀਪ ਸਿੱਧੂ ਦੇ ਇੰਸਟਾਗ੍ਰਾਮ ਪੇਜ ਦੇ ਵੀ ਅਧਿਕਾਰ ਹਾਸਲ ਕਰਕੇ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਅਨਫੌਲੋ ਕਰ ਦਿੱਤਾ। ਇਸ ਦੇ ਨਾਲ ਹੀ ਦੀਪ ਵੱਲੋਂ ਮੇਰੇ ਸਬੰਧੀ ਪਾਈਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ”

ਰੀਨਾ ਰਾਏ ਨੇ ਲਿਖਿਆ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਸੱਚ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਤੁਸੀਂ ਆਪਣੇ ਮਤਰੇਏ ਭਰਾ ਨਾਲ ਅਜਿਹਾ ਵੀ ਕਰ ਸਕਦੇ ਹੋ। ਦੀਪ ਸਿੱਧੂ ਦੇ ਨਾਲ ਮੇਰੀਆਂ ਤਸਵੀਰਾਂ ਹਟਾ ਦੇਣਾ, ਸੱਚ ਨੂੰ ਕਦੇ ਨਹੀਂ ਲੁਕੋ ਸਕਦਾ। ਦੀਪ ਸਿੱਧੂ ਮੇਰੇ ਦਿਲ ਵਿਚ ਵੱਸਦਾ ਹੈ। ਪਰਮਾਤਮਾ ਸਭ ਦੇਖ ਰਿਹਾ ਹੈ, ਤੁਹਾਡੇ ਕੀਤੇ ਕਰਮ ਸਭ ਅੱਗੇ ਆਉਣਗੇ।