ਬਾਦਸ਼ਾਹ ਤੇ ਸ਼ਿਲਪਾ ਸ਼ੈਟੀ ਨੇ ਹਰਨਾਜ਼ ਸੰਧੂ ਨਾਲ ਕੀਤਾ ਰੁੱਖਾ ਵਿਵਹਾਰ

3462

ਜੇ ਤੁਹਾਡੇ ਸਾਹਮਣੇ ਦੁਨੀਆ ਦੀ ਸਭ ਤੋਂ ਖੁਬਸੂਰਤ ਮੰਨੀ ਜਾਣ ਵਾਲੀ ਕੁੜੀ ਆ ਕੇ ਖੜੀ ਹੋ ਜਾਵੇ ਤਾਂ ਤੁਸੀ ਕੀ ਕਰੋਗੇ? ਤੁਹਾਡਾ ਰਿਐਕਸ਼ਨ ਕੀ ਹੋਵੇਗਾ? ਅਫਕੋਰਸ ਤੁਸੀਂ ਉਸ ਨੂੰ ਦੇਖ ਕੇ ਆਪਣੀ ਜਗ੍ਹਾ ਤੋਂ ਉਠ ਖੜੇ ਹੋਵੋਗੇ। ਉਸ ਦਾ ਸਵਾਗਤ ਕਰੋਗੇ ਉਸ ਦੀ ਤਾਰੀਫ ਕਰੋਗੇ।ਕਹਿਣ ਦਾ ਮਤਲਬ ਉਸ ਨੂੰ ਰਿਸਪੈਕਟ ਦਿਓਗੇ। ਇਹ ਸੋਚਣਾ ਜਾਂ ਸਮਝਣਾ ਇੰਨਾ ਜ਼ਿਆਦਾ ਔਖਾ ਨਹੀਂ ਪਰ ਅਖਿਰ ਅਜਿਹਾ ਕੀ ਹੋਇਆ ਕਿ ਮਸ਼ਹੂਰ ਰੈਪਰ ਬਾਦਸ਼ਾਹ ਅਤੇ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਸਾਹਮਣੇ ਜਦੋਂ ਹਾਲ ਹੀ ਵਿੱਚ ਮਿਸ ਯੂਨੀਵਰਸ ਬਣੀ ਹਰਨਾਜ਼ ਕੌਰ ਸੰਧੂ ਆ ਖੜੀ ਹੋਈ ਤਾਂ ਇਹਨਾਂ ਦੇ ਰਿਐਕਸ਼ਨ ਕੁੱਝ ਹੋਰ ਹੀ ਦੇਖਣ ਨੂੰ ਮਿਲੇ। ਖੈਰ ਹੁਣ ਇਹ ਵੀਡਿਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਹਰਨਾਜ਼ ਦੇ ਫੈਨਜ਼ ਦਾ ਕਹਿਣਾ ਹੈ ਕਿ ਬਾਦਸ਼ਾਹ ਅਤੇ ਸ਼ਿਲਪਾ ਸ਼ੈਟੀ ਨੇ ਹਰਨਾਜ਼ ਨੂੰ ਬਣਦੀ ਰਿਸਪੈਕਟ ਨਹੀਂ ਦਿੱਤੀ।

ਹਰਨਾਜ਼ ਕੌਰ ਸੰਧੂ ਨੇ ਕੁਝ ਦਿਨ ਪਹਿਲਾਂ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਉਹ ਜਿਥੇ ਵੀ ਜਾਂਦੀ ਹੈ, ਲੋਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਹਨ। ਹਾਲ ਹੀ ’ਚ ਹਰਨਾਜ਼ ‘ਇੰਡੀਆਜ਼ ਗੌਟ ਟੈਲੇਂਟ’ ਸ਼ੋਅ ’ਚ ਸ਼ਾਮਲ ਹੋਈ ਸੀ। ਇਸ ਦੌਰਾਨ ਸ਼ੋਅ ਦੇ ਜੱਜ ਬਾਦਸ਼ਾਹ ਤੇ ਸ਼ਿਲਪਾ ਸ਼ੈੱਟੀ ਨੇ ਉਸ ਨਾਲ ਕੁਝ ਅਜਿਹਾ ਵਿਵਹਾਰ ਕੀਤਾ, ਜੋ ਹਰਨਾਜ਼ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਤੇ ਉਨ੍ਹਾਂ ਦੋਵਾਂ ਨੂੰ ਰੱਜ ਕੇ ਖਰੀਆਂ ਖਰੀਆਂ ਸੁਣਾ ਦਿੱਤੀਆਂ

ਹਰਨਾਜ਼ ਮਿਸ ਯੂਨੀਵਰਸ ਬਣਨ ਤੋਂ ਬਾਅਦ ਵੱਖ-ਵੱਖ ਸ਼ੋਅ ਤੇ ਇਵੈਂਟਸ ’ਚ ਜਾਂਦੀ ਰਹਿੰਦੀ ਹੈ। ਅਕਸਰ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਹਾਲ ਹੀ ’ਚ ਹਰਨਾਜ਼ ਬਤੌਰ ਮਹਿਮਾਨ ‘ਇੰਡੀਆਜ਼ ਗੌਟ ਟੈਲੇਂਟ’ ’ਚ ਪਹੁੰਚੀ। ਇਸ ਦੌਰਾਨ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਹਰਨਾਜ਼, ਬਾਦਸ਼ਾਹ ਨੂੰ ਮਿਲਣ ਲਈ ਉਸ ਕੋਲ ਜਾਂਦੀ ਹੈ ਤਾਂ ਉਹ ਆਪਣੀ ਸੀਟ ’ਤੇ ਬੈਠੇ ਕਹਿੰਦੇ ਹਨ, ‘ਇਹ ਕੋਈ ਤੀਜਾ ਬੰਦਾ ਆਇਆ ਹੈ ਚੰਡੀਗੜ੍ਹ ਤੋਂ।’ ਇਸ ਤੋਂ ਬਾਅਦ ਉਹ ਹਰਨਾਜ਼ ਨੂੰ ਵਧਾਈ ਦਿੰਦੇ ਹਨ।

ਵੀਡੀਓ ’ਚ ਸ਼ਿਲਪਾ ਸ਼ੈੱਟੀ ਬਾਦਸ਼ਾਹ ਦੇ ਨਾਲ ਖੜ੍ਹੀ ਨਜ਼ਰ ਆਉਂਦੀ ਹੈ। ਉਹ ਕਹਿੰਦੀ ਹੈ ਕਿ ਕੋਈ ਇੰਨੇ ਸਾਲਾਂ ਬਾਅਦ ਇਹ ਖਿਤਾਬ ਜਿੱਤਿਆ ਹੈ। ਉਹ ਵੀ ਹਰਨਾਜ਼ ਨੂੰ ਵਧਾਈ ਦਿੰਦੀ ਹੈ ਤੇ ਉਸ ਨੂੰ ਗਲੇ ਲਗਾਉਂਦੀ ਹੈ ਪਰ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਹਰਨਾਜ਼ ਦੇ ਪ੍ਰਸ਼ੰਸਕ ਭੜਕ ਗਏ ਕਿ ਬਾਦਸ਼ਾਹ ਤੇ ਸ਼ਿਲਪਾ ਨੇ ਉਸ ਨਾਲ ਬੁਰਾ ਵਿਵਹਾਰ ਕੀਤਾ ਹੈ।

ਹਰਨਾਜ਼ ਲਈ ਬਾਦਸ਼ਾਹ ਤੇ ਸ਼ਿਲਪਾ ਦਾ ਕੈਜ਼ੂਅਲ ਵਿਵਹਾਰ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਰੱਜ ਕੇ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਯੂਜ਼ਰ ਨੇ ਲਿਖਿਆ, ‘ਕੀ ਹਰਨਾਜ਼ ਹੋਰ ਇੱਜ਼ਤ ਦੇ ਲਾਇਕ ਨਹੀਂ? ਸ਼ਰਮ ਦੀ ਗੱਲ ਹੈ।’ ਦੂਜੇ ਯੂਜ਼ਰ ਨੇ ਲਿਖਿਆ, ‘ਇਨ੍ਹਾਂ ਜੱਜਾਂ ’ਚ ਅਕਲ ਦੀ ਘਾਟ ਹੈ। ਇੰਨੀ ਚੰਗੀ ਲੜਕੀ ਹੈ ਹਰਨਾਜ਼। ਦੇਸ਼ ਦਾ ਨਾਂ ਕੀਤਾ ਹੈ ਪਰ ਕੋਈ ਇੱਜ਼ਤ ਨਹੀਂ, ਸ਼ਰਮਨਾਕ।’ ਤੀਜੇ ਯੂਜ਼ਰ ਨੇ ਲਿਖਿਆ, ‘ਇਨ੍ਹਾਂ ਦੇ ਚਿਹਰਿਆਂ ਨੂੰ ਕੀ ਹੋ ਗਿਆ ਹੈ? ਝੂਠੇ ਹਾਵ-ਭਾਵ।’

ਖੈਰ ਇਹ ਤਾਂ ਇਹ ਇਹਨਾਂ ਸਟਾਰਜ਼ ਦੀ ਗੱਲ ਹੁਣ ਤੁਹਾਨੂੰ ਦਸਦੇ ਹਾਂ ਕਿ ਹਰਨਾਜ਼ ਕੌਰ ਸੰਧੂ ਨੂੰ ਤੁਸੀਂ ਬਹੁਤ ਜਲਦੀ ਪੰਜਾਬੀ ਫਿਲਮ ਵਿੱਚ ਦੇਖਣ ਵਾਲੇ ਹੋ ਜਿਸਦਾ ਨਾਮ ਹੈ ਬਾਈ ਜੀ ਕੁਟੱਣਗੇ3. ਇਸ ਫਿਲਮ ਵਿੱਚ ਮੁੱਖ ਕਿਰਦਾਰਾਂ ਵਿੱਚ ਦੇਵ ਖਰੌੜ, ਗੁਰਪ੍ਰੀਤ ਘੁਗੀ, ਉਪਾਸਨਾ ਸਿੰਘ ਦਿਖਾਈ ਦੇਣਵਾਲੇ ਹਨ ਖਾਸ ਗੱਲ ਇਹ ਹੈ ਕਿ ਇਸੇ ਫਿਲਮ ਵਿੱਚ ਉਪਾਸਨਾ ਸਿੰਘ ਦਾ ਬੇਟਾ ਨਾਨਕ ਵੀ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਅਤੇ ਹਰਨਾਜ਼ ਕੌਰ ਸੰਧੂ ਨਾਨਕ ਦੇ ਆਪਾਜ਼ਿਟ ਦਿਖਾਈ ਦੇਣ ਵਾਲੀ ਹੈ3 ਇਸ ਫਿਲਮ ਦਾ ਸ਼ੁਟ ਹਰਨਾਜ਼ ਦੇ ਮਿਸ ਯੂਨੀਵਰਸ ਬਨਣ ਤੋਂ ਪਹਿਲਾਂ ਪੂਰਾ ਕਰ ਲਿਆ ਗਿਆ ਸੀ ਅਤੇ ਇਹ ਫਿਲਮ 27 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ3. ਇਸ ਫਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਇਹ ਇੱਕ ਕਾਮੇਡੀ ਐਕਸ਼ਨ ਡਰਾਮਾ ਫਿਲਮ ਹੈ।