ਮੁੰਡੇ ਤੋਂ ਕੁੜੀ ਬਣੀ ‘ਰੀਆ ਜੱਟੀ’ ਨੇ ਥਾਣੇ ਅੱਗੇ ਹੀ ਲਾ ਲਿਆ ਧਰਨਾ ! ਭੁੱਬਾਂ ਮਾਰ-ਮਾਰ ਪ੍ਰਸਾਸ਼ਨ ਅੱਗੇ ਕੱਢ ਰਹੀ ਇਨਸਾਫ ਲਈ ਹਾੜੇ ! ਉੱਧਰ ਮੁੰਡੇ ਨੇ ਵੀ ਸਾਹਮਣੇ ਆ ਕਰ ‘ਤੇ ਨਵੇਂ ਹੀ ਖੁਲਾਸੇ !
ਮਾਮਲਾ ਅੰਮ੍ਰਿਤਸਰ ਦੇ ਥਾਣਾ ਕੰਟੌਨਮੈਂਟ ਵਿਚ ਪਹੁੰਚੇ ਇਕ ਅਨੋਖੇ ਪ੍ਰੇਮ ਕਹਾਣੀ ਦਾ ਹੈ, ਜਿੱਥੇ ਇਕ ਰਵੀ ਨਾਮ ਦੇ ਨੌਜਵਾਨ ਨੂੰ ਆਪਣੇ ਦੋਸਤ ਜਾਂ ਕਹਿ ਲਵੋ ਪ੍ਰੇਮੀ ਅਰਜੁਣ ਦੇ ਨਾਲ ਪਿਆਰ ਹੋ ਗਿਆ।ਇੰਨ੍ਹਾਂ ਦੋਵਾਂ ਨੌਜਵਾਨਾਂ ਦਾ ਪਿਆਰ ਇੰਨ੍ਹਾਂ ਜ਼ਿਆਦਾ ਅੱਗੇ ਤੱਕ ਵੱਧ ਗਿਆ ਕਿ ਰਵੀ ਨਾਮ ਦੇ ਲੜਕੇ ਨੇ ਇਸ ਪ੍ਰੇਮ ਕਹਾਣੀ ਦੇ ਚਲਦਿਆਂ ਹਸਪਤਾਲ ਜਾ ਕੇ ਆਪਣਾ ਜੈਂਡਰ ਤੱਕ ਬਦਲਵਾ ਲਿਆ, ਪਰ ਤਿੰਨ ਸਾਲ ਸ਼ਾਰੀਰਿਕ ਸੰਬੰਧ ਅਤੇ 9 ਮਹੀਨੇ ਵਿਵਾਹਿਕ ਜੀਵਨ ਬਿਤਾਉਣ ਤੋਂ ਬਾਅਦ ਜਦੋਂ ਉਸ ਦੇ ਪ੍ਰੇਮੀ ਅਰਜੁਣ ਨੂੰ ਕੋਈ ਲੜਕੀ ਵੱਲੋਂ ਭੜਕਾਉਣ ਅਤੇ ਮੈਨੂੰ ਕਿਸੇ ਖੁਸਰਿਆਂ ਦੇ ਅੱਡੇ ਤੇ ਪੈਸੇ ਮੰਗਣ ਦੀ ਸਲਾਹ ਦਿੱਤੀ ਗਈ ਤਾਂ ਉਸ ਨੇ ਮੇਰੇ ਨਾਲ ਸੰਬੰਧ ਤੋੜ ਲਏ।
ਉਸ ਨੇ ਕਿਹਾ ਕਿ ਉਸ ਲੜਕੀ ਵੱਲੋਂ ਮੇਰੇ ਤੇ ਇਲਜ਼ਾਮ ਤੱਕ ਲਗਾਏ ਕਿ ਮੈ ਕਦੇ ਬੱਚੇ ਪੈਦਾ ਕਰ ਅਰਜੁਣ ਦਾ ਵੰਸ ਅੱਗੇ ਨਹੀਂ ਵਧਾ ਸਕਦਾ, ਜਿਸਦੇ ਚੱਲਦੇ ਜਿਹੜਾ ਅਰਜੁਣ ਅਤੇ ਉਸਦਾ ਪਰਿਵਾਰ ਮੈਨੂੰ ਅਪਣਾ ਚੁੱਕਾ ਸੀ, ਉਹ ਮੈਨੂੰ ਛੱਡ ਕੇ ਚਲਾ ਗਿਆ।
ਉਸ ਨੇ ਕਿਹਾ ਕੀ ਮੈ ਅਰਜੁਣ ਦੇ ਕਹਿਣ ਤੇ ਆਪਣੀ ਜਿੰਦਗੀ ਬਰਬਾਦ ਕੀਤੀ ਹੈ, ਇਸ ਲਈ ਅੱਜ ਇਨਸਾਫ਼ ਦੀ ਗੁਹਾਰ ਲਗਾ ਕੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੰਟੌਨਮੈਂਟ ਦੇ SHO ਜਸਬੀਰ ਸਿੰਘ ਨੇ ਦੱਸਿਆ ਕਿ ਅਸੀ ਪੀੜਤ ਰਿਆ ਜੱਟੀ ਉਰਫ ਰਵੀ ਦੀ ਸ਼ਿਕਾਇਤ ਲੈ ਲਈ ਹੈ, ਫਿਲਹਾਲ ਹਸਪਤਾਲ ਦੇ ਕਾਗਜ਼ਾਤ ਅਤੇ ਫਾਇਲ ਚੈੱਕ ਕੀਤੀ ਜਾਵੇਗੀ, ਤਾਂ ਜੋ ਪਤਾ ਚੱਲ ਸਕੇ ਕਿ ਆਖਿਰ ਹੋਇਆ ਕੀ ਹੈ ਪੂਰੀ ਪੁੱਛ ਪੜਤਾਲ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।