ਵੀਡੀਓ ਸਾਂਝੀ ਕਰਕੇ ਸ਼ੈਰੀ ਮਾਨ ਨੇ ਮੁੜ ਪਰਮੀਸ਼ ਵਰਮਾ ਨਾਲ ਵਿਵਾਦ ਕੀਤਾ ਤਾਜ਼ਾ

1983

ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਪਰਮੀਸ਼ ਵਰਮਾ ਦੇ ਵਿਆਹ ’ਤੇ ਸ਼ੈਰੀ ਮਾਨ ਦਾ ਫੋਨ ਰੱਖਣ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ।

ਉਦੋਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਲਾਈਵ ਵੀਡੀਓ ’ਚ ਕਿਹਾ ਸੀ ਕਿ ਕੀ ਉਹ ਡਰੇਕ ਹੈ। ਇਸ ਤੋਂ ਬਾਅਦ ਇਸ ਡਾਇਲਾਗ ਨੂੰ ਮੀਮ ਬਣਾ ਕੇ ਕਈ ਲੋਕਾਂ ਨੇ ਸਾਂਝਾ ਕੀਤਾ।

ਹੁਣ ਸ਼ੈਰੀ ਮਾਨ ਦੇ ਇਕ ਲਾਈਵ ਸ਼ੋਅ ਦੀ ਵੀਡੀਓ ਸਾਹਮਣੇ ਆਈ ਹੈ। ਹਾਲ ਹੀ ’ਚ ਹੋਏ ਇਸ ਲਾਈਵ ਸ਼ੋਅ ਦੀ ਵੀਡੀਓ ਨੂੰ ਸ਼ੈਰੀ ਮਾਨ ਨੇ ਖ਼ੁਦ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ।

ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬੋਰਡ ਲੈ ਕੇ ਖੜ੍ਹਾ ਹੈ, ਜਿਸ ’ਤੇ ਲਿਖਿਆ ਹੈ ਕਿ ‘ਤੂੰ ਸਾਲਿਆ ਡਰੇਕ ਹੈ’। ਇਸ ਵੀਡੀਓ ਦੇ ਪਿੱਛੇ ਸ਼ੈਰੀ ਮਾਨ ਦਾ ਗੀਤ ‘ਸ਼ਕਤੀ ਵਾਟਰ’ ਸੁਣਾਈ ਦੇ ਰਿਹਾ ਹੈ।

ਦੱਸ ਦੇਈਏ ਕਿ ਇਸ ਵੀਡੀਓ ’ਚ ਬੋਲੇ ਆਪਣੇ ਡਾਇਲਾਗ ਨੂੰ ਸਾਂਝਾ ਕਰਕੇ ਸ਼ੈਰੀ ਮਾਨ ਨੇ ਮੁੜ ਪਰਮੀਸ਼ ਵਰਮਾ ਨਾਲ ਆਪਣੇ ਵਿਵਾਦ ਨੂੰ ਤਾਜ਼ਾ ਕਰ ਦਿੱਤਾ ਹੈ। ਉਥੇ ਕੁਮੈਂਟ ਸੈਕਸ਼ਨ ’ਚ ਵੀ ਲੋਕ ਪਰਮੀਸ਼ ਵਰਮਾ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ।