ਇਸ ਵੇਲੇ ਦੀ ਵੱਡੀ ਖ਼ਬਰ ਨਕੋਦਰ ਤੋਂ ਸਾਹਮਣੇ ਆ ਰਹੀ ਹੈ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਅੱਜ ਇਕ ਪਿੰਡ ਦੇ ਵਿਚ ਰਾਸ਼ਨ ਵੰਡ ਰਹੇ ਡਿਪੂ ਹੋਲਡਰ ਤੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਦਰਅਸਲ ਉਹ ਚੈਕਿੰਗ ਦੌਰਾਨ ਇੱਕ ਪਿੰਡ ਵਿੱਚ ਪਹੁੰਚੇ ਜਿੱਥੇ ਕਿ ਇਕ ਡੀਪੂ ਵਾਲਾ
ਰਾਸ਼ਨ ਵੰਡ ਰਿਹਾ ਸੀ ਲੋਕਾਂ ਨੂੰ ਤਾਂ ਜਦੋਂ ਉੱਥੋਂ ਜਾ ਕੇ ਲੋਕਾਂ ਦੀਆਂ ਪਰਚੀਆਂ ਚੈੱਕ ਕੀਤੀਆਂ ਗਈਆਂ ਤਾਂ ਉਨ੍ਹਾਂ ਦੇ ਰਾਸ਼ਨ ਕਾਰਡ ਚੈੱਕ ਕੀਤੇ ਗਏ ਤਾਂ ਵੱਡੀ ਘਪਲੇਬਾਜ਼ੀ ਨਜ਼ਰ ਆਈ ਦਰਅਸਲ ਜਿਨ੍ਹਾਂ ਦੇ ਰਾਸ਼ਨ ਕਾਰਡ ਦੇ ਉਪਰ ਸੱਤ ਜਾਂ ਫਿਰ ਪੰਜ ਮੈਂਬਰ ਨੇ ਉਨ੍ਹਾਂ ਨੂੰ ਚਾਰ ਮੈਂਬਰਾਂ ਦੀ ਹੀ ਕਣਕ ਦਿੱਤੀ ਜਾ ਰਹੀ ਹੈ ਅਤੇ ਜਿਨ੍ਹਾਂ ਦੇ ਰਾਸ਼ਨ ਕਾਰਡ ਦੇ ਉੱਪਰ ਚਾਰ ਮੈਂਬਰਾਂ ਨੂੰ ਤਿੰਨ ਜਾਂ ਦੋ ਮੈਂਬਰਾਂ ਦੀ ਕਣਕ ਦਿੱਤੀ ਜਾ ਰਹੀ ਹੈ
ਜਿਸ ਵਿਚ ਉਨ੍ਹਾਂ ਨੇ ਦੋਸ਼ ਲਾਇਆ ਕਿ ਸਾਨੂੰ ਹਰ ਵਾਰ ਹੀ ਇਸ ਤਰ੍ਹਾਂ ਹੀ ਕਣਕ ਘੱਟ ਦਿੱਤੀ ਜਾਂਦੀ ਹੈ ਜਿਸ ਤੋਂ ਵੱਧ ਡਿਪੂ ਹੋਲਡਰ ਦਾ ਕਹਿਣਾ ਸੀ ਕਿ ਜੋ ਮੇਰੇ ਕੋਲ ਮਸ਼ੀਨ ਹੈ ਉਸਦੇ ਵਿੱਚੋਂ ਹੀ ਇਸ ਤਰ੍ਹਾਂ ਪਰਚੀ ਨਿਕਲਦੀ ਹੈ ਤਾਂ ਇੰਦਰਜੀਤ ਕੌਰ ਮਾਨ ਦਾ ਕਹਿਣਾ ਹੈ ਕਿ ਜੋ ਤੁਹਾਡੇ ਕੋਲ ਮਸ਼ੀਨ ਹੈ ਉਸਦਾ ਜੋ ਪ੍ਰੋਸੈਸ ਕਿਸ ਨੇ ਸੈੱਟ ਕੀਤਾ ਇਹ ਦੱਸਿਆ ਜਾਵੇ ਇਹ ਵੀ ਤੁਸੀਂ ਖੁਦ ਹੀ
ਸੈੱਟ ਕੀਤਾ ਹੋਇਆ ਹੈ ਇਸ ਤੋਂ ਬਾਅਦ ਵਿਧਾਇਕਾਂ ਨੇ ਫੂਡ ਇੰਸਪੈਕਟਰ ਨੂੰ ਬੁਲਾਉਣ ਦੀ ਮੰਗ ਕੀਤੀ ਅਤੇ ਸਖ਼ਤ ਕਾਰਵਾਈ ਦੇ ਹੁਕਮ ਦਿੰਦੇ ਹੋਏ ਕਿਹਾ ਕਿ ਇਸ ਡਿਪੂ ਹੋਲਡਰ ਨੂੰ ਸਸਪੈਂਡ ਕੀਤਾ ਜਾਵੇ ਅਤੇ ਇਸ ਦੇ ਉੱਪਰ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਬਾਕੀ ਦੀ ਹੋਰ ਜਾਣਕਾਰੀ ਲਈ ਅਤੇ ਇਸ ਵੀਡੀਓ ਨੂੰ ਦੇਖਣ ਲਈ ਪੋਸਟ ਵਿੱਚ ਦਿੱਤੇ ਗਏ ਲਿੰਕ ਤੇ ਜਾਓ