ਜ਼ਮੀਨ ਗਹਿਣੇ ਧਰ ਇੰਗਲੈਂਡ ਭੇਜੀ ਪਤਨੀ ਨੇ ਗੱਲਬਾਤ ਕੀਤੀ ਬੰਦ, ਲੜਕੇ ਨਾਲ ਵਾਪਰਿਆ ਇਹ ਭਾਣਾ

1556

ਲੁਟੇਰਣ ਪੰਜਾਬਣ ਇੰਗਲੈਂਡ ਜਾ ਕੇ ਭੁੱਲ ਗਈ ਆਪਣੇ ਪਤੀ ਨੂੰ, ਧੋਖੇ ਦੇ ਮਾਨਸਿਕ ਤਨਾਅ ‘ਚ ਪਤੀ ਨੇ ਕਰ ਦਿੱਤਾ……ਲੜਕੀ ਵੱਲੋਂ ਇਨਕਾਰ ਕਰ ਦੇਣ ਤੋਂ ਬਾਅਦ ਪੁਲਸ ਕੋਲ ਪਹੁੰਚ ਕੀਤੀ ਗਈ ਪਰ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਟਾਲ-ਮਟੋਲ ਕਰਦੇ ਰਹਿਣ ਕਾਰਨ ਕੰਵਲ ਸਿੰਘ ਡਿਪ੍ਰੈਸ਼ਨ ‘ਚ ਚਲਾ ਗਿਆ ਤੇ ਹਸਪਤਾਲ ‘ਚ ਉੁਸ ਦੀ ਮੌਤ ਹੋ ਗਈ

ਕਸਬਾ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਸਾਂਧਰਾ ਵਿਖੇ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਜੀਜਾ ਪੰਥਪ੍ਰੀਤ ਸਿੰਘ ਬਾਸਰਕੇ ਨੇ ਦੱਸਿਆ ਕਿ ਕੰਵਲ ਸਿੰਘ ਦਾ ਵਿਆਹ ਸਾਲ 2019 ਦੇ ਅਪ੍ਰੈਲ ਮਹੀਨੇ ‘ਚ ਲਵਪ੍ਰੀਤ ਕੌਰ ਵਾਸੀ ਸਭਰਾ ਨਾਲ ਹੋਇਆ ਸੀ। ਕੰਵਲ ਸਿੰਘ ਨੇ ਆਪਣੀ ਪਤਨੀ ਨੂੰ ਪੜ੍ਹਨ ਵਾਸਤੇ 4 ਏਕੜ ਜ਼ਮੀਨ ਗਹਿਣੇ ਧਰ ਕੇ ਇੰਗਲੈਂਡ ਭੇਜਿਆ ਸੀ। ਉੱਥੇ ਜਾ ਕੇ ਵੀ ਉੁਸ ਦੀ ਪਤਨੀ ਨੇ 6 ਲੱਖ ਰੁਪਏ ਇੰਗਲੈਂਡ ਮੰਗਵਾਏ ਪਰ ਕੰਵਲ ਦੀ ਪਤਨੀ ਨੇ ਇੰਗਲੈਂਡ ਜਾਣ ਤੋਂ ਬਾਅਦ ਉਸ ਨਾਲ ਫੋਨ ‘ਤੇ ਗੱਲਬਾਤ ਕਰਨੀ ਕੁਝ ਦੇਰ ਬਾਅਦ ਹੀ ਛੱਡ ਦਿੱਤੀ।

ਵਾਰ-ਵਾਰ ਰਿਸ਼ਤੇਦਾਰਾਂ ਵੱਲੋਂ ਵਿਚ ਪੈ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਵੱਲੋਂ ਇਨਕਾਰ ਕਰ ਦੇਣ ਤੋਂ ਬਾਅਦ ਪੁਲਸ ਕੋਲ ਪਹੁੰਚ ਕੀਤੀ ਗਈ ਪਰ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਟਾਲ-ਮਟੋਲ ਕਰਦੇ ਰਹਿਣ ਕਾਰਨ ਕੰਵਲ ਸਿੰਘ ਡਿਪ੍ਰੈਸ਼ਨ ‘ਚ ਚਲਾ ਗਿਆ ਤੇ ਹਸਪਤਾਲ ‘ਚ ਉੁਸ ਦੀ ਮੌਤ ਹੋ ਗਈ। ਕੰਵਲ ਸਿੰਘ ਦੇ ਛੋਟੇ ਹੁੰਦਿਆਂ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ ਤੇ ਉੁਹ ਇਕਲੌਤਾ ਲੜਕਾ ਸੀ। ਕੰਵਲ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਲਵਪ੍ਰੀਤ ਕੌਰ ਨੇ ਦੂਜਾ ਵਿਆਹ ਕਰਵਾ ਲਿਆ ਸੀ। ਮ੍ਰਿਤਕ ਦੀ ਮਾਤਾ ਤੇ ਉਸ ਦੀ ਭੈਣ ਕੁਲਬੀਰ ਕੌਰ ਅਤੇ ਉਸ ਦੇ ਜੀਜਾ ਪੰਥਪ੍ਰੀਤ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ।