ਅਮਰੀਕਨ ਕੁੜੀ ਵਲੋਂ ਛੱਡੇ ਜਾਣ ਤੇ ਸਲਫਾਸ ਖਾਣ ਵਾਲੇ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਦਾ ਹੋਇਆ ਵਿਆਹ, ਬਾਂਊਂਸਰ ਬਣੇ ਚਰਚਾ ਦਾ ਵਿਸ਼ਾ

857

ਅਮਰੀਕਨ ਕੁੜੀ ਵਲੋਂ ਛੱਡੇ ਜਾਣ ਤੇ ਸਲਫਾਸ ਖਾਣ ਵਾਲੇ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਦਾ ਹੋਇਆ ਵਿਆਹ, ਵੀਡੀਓ ਆਇਆ ਸਾਹਮਣੇ.. ਬਾਂਊਂਸਰ ਬਣੇ ਚਰਚਾ ਦਾ ਵਿਸ਼ਾ

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ (Deep Matharu) ਨੇ ਵਿਆਹ (Wedding) ਕਰਵਾ ਲਿਆ ਹੈ ।ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਦੀਪ ਮਠਾਰੂ ਨੇ ਆਪਣੇ ਵਿਆਹ ਦੀਆਂ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੀਪ ਮਠਾਰੂ ਆਪਣੀ ਲਾੜੀ ਦੇ ਨਾਲ ਨਜ਼ਰ ਆ ਰਹੇ ਹਨ ।

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੀਪ ਮਠਾਰੂ ਨੂੰ ਹਰ ਕੋਈ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦੇ ਰਿਹਾ ਹੈ । ਦੀਪ ਮਠਾਰੂ ਇੱਕ ਸੋਸ਼ਲ ਮੀਡੀਆ ਸਟਾਰ ਹੈ ਅਤੇ ਉਸ ਨੇ ਕੁਝ ਮਹੀਨੇ ਪਹਿਲਾਂ ਹੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ । ਉਸ ਸਮੇਂ ਦੀਪ ਮਠਾਰੂ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ । ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ

ਦੀਪ ਮਠਾਰੂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।ਜਿੱਥੇ ਕਈ ਘੰਟੇ ਬਾਅਦ ਉਸ ਨੂੰ ਹੋਸ਼ ਆਇਆ ਸੀ । ਇਸ ਦਾ ਵੀਡੀਓ ਦੀਪ ਮਠਾਰੂ ਨੇ ਖੁਦ ਬਣਾਇਆ ਸੀ । ਦੀਪ ਮਠਾਰੂ ਦਾ ਵਿਦੇਸ਼ ‘ਚ ਰਹਿਣ ਵਾਲੀ ਇੱਕ ਕੁੜੀ ‘ਤੇ ਇਲਜ਼ਾਮ ਸੀ ਕਿ ਉਸ ਕੁੜੀ ਨੇ ਉਸ ਦੇ ਨਾਲ ਧੋਖਾ ਕੀਤਾ ਹੈ । ਜਿਸ ਦੇ ਕਾਰਨ ਉਹ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ । ਜਿਸ ਤੋਂ ਬਾਅਦ ਡਾਕਟਰਾਂ ਨੇ ਕਈ ਘੰਟਿਆਂ ਦੇ ਇਲਾਜ ਤੋਂ ਬਾਅਦ ਉਸ ਨੂੰ ਹੋਸ਼ ‘ਚ ਲਿਆਂਦਾ ਸੀ।