ਖਹਿਰਾ ਤੇ ਵੜਿੰਗ ਨੂੰ ਆਪ ਦੇ MLA ਦਾ ਠੋਕਵਾਂ ਜਵਾਬ

548

ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਤਿਹਾਸਕ ਜਿੱਤ ਤੋਂ ਬਾਅਦ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਹੋਏ ਹਨ ਤੇ ਭਗਵੰਤ ਮਾਨ ਵੀ ਅੰਮ੍ਰਿਤਸਰ ਪਹੁੰਚੇ ਹੋਏ ਹਨ ਇਸੇ ਦੇ ਚੱਲਦਿਆਂ ਘਨੌਰ ਹਲਕੇ ਤੋਂ ਐਮਐਲਏ ਗੁਰਲਾਲ ਸਿੰਘ ਘਨੌਰ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੀ ਇਤਿਹਾਸਕ ਧਰਤੀ ਦੇ ਉੱਤੇ ਅੱਜ ਰੋਡ ਸ਼ੋਅ ਕੱਢਿਆ ਕੱਢਿਆ ਜਾ ਰਿਹਾ ਹੈ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਦੇ ਲਈ ਅੱਜ ਬਹੁਤ ਵੱਡਾ ਇਕੱਠ ਹੈ

ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ ਉਸਦੇ ਸੰਬੰਧ ਦੇ ਵਿਚ ਅੱਜ ਹਰਿਮੰਦਰ ਸਾਹਿਬ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਨਤਮਸਤਕ ਹੋਣ ਲਈ ਆਏ ਹਨ ਮੁੱਖ ਮੰਤਰੀ ਸਾਹਬ ਨੇ ਵੀ ਮੱਥਾ ਟੇਕਿਆ ਹੈ ਅਰਵਿੰਦ ਕੇਜਰੀਵਾਲ ਸਾਹਬ ਨੇ ਵੀ ਮੱਥਾ ਟੇਕਿਆ ਹੈ ਰਾਘਵ ਜੀ ਨੇ ਵੀ ਅੱਜ ਮੱਥਾ ਟੇਕਿਆ ਹੈ ਨਾਲ ਦੀ ਨਾਲ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਬੇਹੱਦ ਮਿਹਨਤ ਕਰਨੀ ਪਵੇਗੀ ਜਿਨ੍ਹਾਂ ਲੋਕਾਂ ਨੇ ਪਿਆਰ ਵੱਧ ਦਿੱਤਾ ਹੈ ਉਸ ਤੋਂ ਜ਼ਿਆਦਾ ਹੀ ਮਿਹਨਤ ਸਾਨੂੰ ਕਰਨੀ ਪੈਣੀ ਹੈ

ਦੂਜੇ ਪਾਸੇ ਸੁਖਪਾਲ ਖਹਿਰੇ ਵਲੋਂ ਤੇ ਰਾਜਾ ਵੜਿੰਗ ਵੱਲੋਂ ਟਵੀਟ ਕੀਤਾ ਗਿਆ ਹੈ ਉਹ ਕਹਿੰਦੇ ਹਨ ਕਿ ਰੋਡ ਸ਼ੋਅ ਦੇ ਵਿਚ ਸਰਕਾਰੀ ਪੈਸਾ ਲੱਗ ਰਿਹਾ ਹੈ ਇਸ ਬਾਰੇ ਬੋਲਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੇ ਕੋਲ ਕੁਝ ਵੀ ਬੋਲਣ ਦੇ ਲਈ ਨਹੀਂ ਹੈ ਤਾਂ ਕਰਕੇ ਅਜਿਹਾ ਬੋਲ ਰਹੇ ਹਨ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਉਹ ਕੀ ਹਨ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ