ਕਨੇਡਾ- ਟਰੱਕ-ਵੈਨ ਹਾਦਸੇ ਚ ਪੰਜ ਪੰਜਾਬੀ ਨੌਜਵਾਨਾਂ ਦੀ ਮੌਤ

274

ਬੇਲੇਵਲ (Belleville) ਉਨਟਾਰੀਓ ਲਾਗੇ ਵਾਪਰੇ ਟਰੱਕ-ਵੈਨ ਹਾਦਸੇ ਚ ਪੰਜ ਭਾਰਤੀ ਮੂਲ ਦੇ ਨੌਜਵਾਨਾ ਦੀ ਮੌਤ
ਬੇਲੇਵਲ ਉਨਟਾਰੀਓ: ਉਨਟਾਰੀਓ ਦੇ ਹਾਈਵੇ 401 ਉਤੇ ਬੇਲੇਵਲ ਲਾਗੇ ਹੋਏ ਭਿਆਨਕ ਟਰੱਕ ਅਤੇ ਪੈਸੰਜਰ ਵੈਨ ਹਾਦਸੇ ਚ ਪੰਜ ਭਾਰਤੀ ਮੂਲ ਦੇ ਨੌਜਵਾਨਾ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਿਆ ਦੀ ਪਛਾਣ ਜਸਪਿੰਦਰ ਸਿੰਘ(21), ਕਰਨਪਾਲ ਸਿੰਘ (22), ਮੋਹਿਤ ਚੌਹਾਨ (23),ਪਵਨ ਕੁਮਾਰ (23) ਅਤੇ ਹਰਪ੍ਰੀਤ ਸਿੰਘ (24) ਵਜੋ ਹੋਈ ਹੈ। ਇਹ ਹਾਦਸਾ ਸ਼ਨਿਚਰਵਾਰ ਸਵੇਰ 3:45 ਵਜੇ ਹੋਇਆ ਹੈ ਜਦੋ ਇੱਕ ਪੈਸੰਜਰ ਵੈਨ ਦੀ ਟੱਕਰ ਕਮਰਸ਼ੀਅਲ ਟਰੱਕ ਟਰੇਲਰ ਨਾਲ ਹੋ ਗਈ ਸੀ। ਇਸ ਹਾਦਸੇ ਚ ਟਰੱਕ ਡਰਾਈਵਰ ਦਾ ਬਚਾਅ ਹੋ ਗਿਆ ਸੀ। ਮਰਨ ਵਾਲੇ ਨੌਜਵਾਨ ਭਾਰਤ ਤੋ ਆਏ ਹੋਏ ਅੰਤਰ-ਰਾਸ਼ਟਰੀ ਵਿਦਿਆਰਥੀ ਦੱਸੇ ਜਾ ਰਹੇ ਹਨ। ਖਰਾਬ ਮੋਸਮ ਵੀ ਹਾਦਸੇ ਦਾ ਇੱਕ ਕਾਰਨ ਹੋ ਸਕਦਾ ਪਰ ਫਿਲਹਾਲ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ । ਪਿਛਲੇ ਕੁੱਝ ਕਿ ਹਫਤਿਆ ਚ ਕੱਲੇ ਉਨਟਾਰੀਓ ਵਿਖੇ ਹੀ ਹੋਏ ਵੱਖ-ਵੱਖ ਹਾਦਸਿਆ ਚ 11 ਦੇ ਕਰੀਬ ਭਾਰਤੀ ਮੂਲ ਦੇ ਨੌਜਵਾਨ ਲੜਕੇ -ਲੜਕੀਆ ਦੀ ਮੌਤ ਹੋਣ ਦੀਆਂ ਖਬਰਾ ਸਾਹਮਣੇ ਆਈਆਂ ਹਨ।
ਕੁਲਤਰਨ ਸਿੰਘ ਪਧਿਆਣਾ

ਸਾਉਦੀ ਅਰਬ ਵੱਲੋ ਅੱਜ ਸ਼ਨਿਚਰਵਾਰ ਵਾਲੇ ਦਿਨ ਵੱਖ-ਵੱਖ ਦੋਸ਼ਾ ਦਾ ਸਾਹਮਣਾ ਕਰ ਰਹੇ 81 ਜਣਿਆ ਜਿੰਨਾ ਚ 7 ਯਮਨ ਅਤੇ ਇੱਕ ਸੀਰੀਆ ਨਾਲ ਸਬੰਧਤ ਨਾਗਰਿਕ ਹਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ,ਇੱਕੋ ਦਿਨ ਚ ਇੰਨੀ ਵੱਡੀ ਪੱਧਰ ਤੇ ਮੌਤ ਦੀ ਸਜਾ ਪਿਛਲੇ ਕਈ ਦਹਾਕਿਆ ਚ ਨਹੀ ਦਿੱਤੀ ਗਈ ਸੀ। ਇਸਤੋਂ ਪਹਿਲਾ ਜਨਵਰੀ 1980 ਚ 63 ਜਣਿਆ ਨੰ ਇੱਕੋ ਹੀ ਦਿਨ ਚ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇੰਨਾ ਮਰਨ ਵਾਲਿਆ ਚ ਵੱਡੀ ਗਿਣਤੀ ਸਾਉਦੀ ਅਰਬ ਦੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੀ ਵੀ ਹੈ।
ਕੁਲਤਰਨ ਸਿੰਘ ਪਧਿਆਣਾ