ਕਦੇ ਸਿੱਖ, ਕਦੇ ਕਿਸਾਨ, ਕਦੇ ਸਿੱਖ…..ਏਨੀਆ ਕਲਾਬਾਜ਼ੀਆਂ?

272

ਹੁਣ ਯੂ.ਪੀ ਦੀ ਚੋਣ-ਭੱਠੀ ਵਿਚ ਵੀ ਬਲ਼ੂ ਸਿੱਖਾਂ ਦੇ ਹੱਡਾਂ ਦਾ ਬਾਲਣ!

ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ। ਪ੍ਰਕਾਸ਼ ਬਾਦਲ ਦੇਸ਼ ਦੀ ਏਕਤਾ-ਅਖੰਡਤਾ ਅਤੇ ਹਿੰਦੂ-ਸਿੱਖ ਭਾਈਚਾਰਾ ਹਰ ਗੱਲ ਨਾਲ ਦੁਹਰਾਉੰਦਾ ਰਿਹਾ। ਪਰ ਪੰਜਾਬ ਦੇ ਹਿੰਦੂ ਨੂੰ ਯਕੀਨ ਦਵਾਉਣ ਲਈ ਕਿ ਉਹ ਭਾਈਚਾਰੇ ਲਈ ਕੁਝ ਵੀ ਕਰ ਸਕਦੇ ਨੇ, ਹਰ ਸਰਕਾਰ ਵਿਚ ਪੁਲਿਸ ਕੋਲੋੰ ਦੋ ਚਾਰ ਸਿੱਖ ਕਤਲ ਕਰਵਾ ਦਿੰਦਾ।
ਕਾਂਗਰਸ ਦੀ ਸਰਕਾਰ ਲਿਆਉਣ ਲਈ ਮੌੜ ਬੰਬ ਧਮਾਕੇ ਵਿਚ ਬੱਚਿਆ ਦੀ ਬਲੀ ਦਿੱਤੀ ਗਈ।

ਭਾਰਤ ਵਿਚ ਸਿੱਖ ਵੋਟ ਭੱਠੀ ਦਾ ਬਾਲਣ ਨੇ। ਕਾਂਗਰਸ ਮੋਦੀ ਕੋਲੋੰ ਰਾਜ ਵਾਪਸ ਚਾਹੁੰਦੀ ਹੈ। ਕਾਮਰੇਡ ਝੋਟਾ ਰੂਪੀ ਕਾਂਗਰਸ ਦੇ ਪਿੰਡੇ ਦੇ ਚਿੱਚੜ ਹਨ। ਜੇ ਮੋਦੀ ਕਿਆਂ ਨੇ ਕਾਂਗਰਸ ਮਾਰ ਦਿੱਤੀ ਤੇ ਚਿੱਚੜ ਵੀ ਮਰ ਜਾਣਗੇ। ਸੋ ਕਾਮਰੇਡਾਂ ਦੀ ਚਿੰਤਾ ਵੀ ਕਾਂਗਰਸ ਜਿੰਨੀ ਹੈ।

ਮੋਦੀ ਨੂੰ ਡੱਕਣ ਲਈ ਸਿਰ ਲੱਗਣੇ ਨੇ। ਮੁਸਲਮਾਨ ਆਪਣੇ ਸਿਰ ਝੁਕਾ ਗਏ ਤੇ ਹੁਣ ਕਾਂਗਰਸ ਨੂੰ ਪੁਰਾਣੇ ਬੱਕਰੇ ਚੇਤੇ ਆ ਗਏ ਜਿੰਨਾ ਦੀ ਬਲੀ ਦੇ ਕੇ ਕਦੇ ਓਹ ਰਾਜ ਭਾਗ ਦੇ ਮਾਲਕ ਬਣੇ ਸਨ।

ਇਸਦੀ ਉਦਾਹਰਣ ਮੌਜੂਦ ਹੈ ਕਿ ‘ਅਜ਼ਾਦੀ’ ਦੀ ਲੜਾਈ ਵਿਚ ਕਾਂਗਰਸ ਦੀਆਂ ਵੱਖ ਵੱਖ ਯੂਨਿਟਾਂ ਭਾਰਤ ਦੇ ਵੱਖ ਵੱਖ ਹਿਸਿਆਂ ‘ਚ ਅਕਾਲੀਆਂ ਨੂੰ ਚਿੱਠੀਆਂ ਪਾ ਕੇ ਸਿੱਖ ਭੇਜਣ ਦੀ ਮੰਗ ਕਰਦੀਆਂ ਸਨ। ਓਹੀ ਇਤਿਹਾਸ ਸੌ ਸਾਲ ਬਾਅਦ ਦੁਬਾਰਾ ਦੁਹਰਾਇਆ ਜਾ ਰਿਹਾ।

ਇਵੇਂ ਹੀ ਹੁਣ ਸਿੱਖਾਂ ਨੂੰ ਫੂਕ ਛਕਾ ਕੇ ਮੈਦਾਨ ‘ਚ ਲਿਆਂਦਾ ਗਿਆ।ਹੁਣ ਤੱਕ 600 ਮਰ ਗਏ, 1000-1500 ਹੋਰ ਵੀ ਮਰ ਗਿਆ ਫੇਰ ?

ਇਹ ਕਾਮਰੇਡ ਕਿਸਾਨ ਅੰਦੋਲਨ, ਜਿਸ ਵਿਚ ਸਿੱਖ ਬਲੀ ਦੇ ਬਕਰੇ ਯੂਪੀ ਤੱਕ ਜਾ ਕੇ ਵੀ ਬਣ ਰਹੇ ਹਨ, ਕਾਂਗਰਸ ਪੱਖੀ ਹੈ। ਜਿਸ ਨੇ ਪ੍ਰਿਯੰਕਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ। 24 ‘ਚ ਨਾ ਸਹੀ, 2029 ‘ਚ ਸਹੀ।

“ਕ੍ਰਿਸ਼ੀ ਮੰਤਰੀ” ਯੋਗਿੰਦਰ ਯਾਦਵ ਬਣ ਜਾਊ, ਰਾਜੇਵਾਲ ਨੂੰ ਰਾਜ ਸਭਾ ‘ਚ ਲੈ ਜਾਣਗੇ। ਸੱਥਰ ‘ਤੇ ਬੈਠੀਆ ਇਹ ਮਾਵਾਂ ਚਾਰ ਦਿਨ ਪੰਜਾਬੀ ਦੀ ਯੂ ਟਿਊਬ ਪੱਤਰਕਾਰੀ ਦੇ ਵਿਊ ਬਣਨਗੀਆਂ। ਤੇ ਫੇਰ ਸਾਰੀ ਉਮਰ ਰੋਣਗੀਆ ਕਿ ਲੋਕ “ਸ਼ਹੀਦਾਂ” ਨੂੰ ਭੁੱਲ ਗਏ, ਜਿੰਨਾ ਨੇ ਯੋਗੀ-ਮੋਦੀ ਸ਼ਾਸਨ ਦਾ ਅੰਤ ਕੀਤਾ ਸੀ।
#ਮਹਿਕਮਾ_ਪੰਜਾਬੀ