‘ਮੁਸਲਿਮ ਹੋ ਜਾਂ ਹਿੰਦੂ’ ਮਾਂਗ ‘ਚ ਸਿੰਦੂਰ ਲਗਾਉਣ ‘ਤੇ ਬੁਰੀ ਤਰ੍ਹਾਂ ਟਰੋਲ ਹੋਈ ਅਫਸਾਨਾ ਖਾਨ

300

ਮੁੰਬਈ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ‘ਬਿਗ ਬੌਸ 15’ ਫੇਮ ਅਫਸਾਨਾ ਖਾਨ ਨੇ ਬੀਤੇ ਮਹੀਨੇ 19 ਫਰਵਰੀ 2022 ਨੂੰ ਪ੍ਰੇਮੀ ਸਾਜ਼ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਦੇ ਬਾਅਦ ਤੋਂ ਹੀ ਜੋੜਾ ਚਰਚਾ ‘ਚ ਹੈ। ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਧਰ ਅਫਸਾਨਾ ਖਾਨ ਇਕ ਵਾਰ ਫਿਰ ਚਰਚਾ ‘ਚ ਆ ਗਈ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਅਫਸਾਨਾ ਖਾਨ ਅਤੇ ਸਾਜ਼ ਦੀ ਇਕ ਵੀਡੀਓ ਸਾਹਮਣੇ ਆਈ ਹੈ।

ਵੀਡੀਓ ‘ਚ ਅਫਸਾਨਾ ਨਾਰੰਗੀ ਰੰਗ ਦੇ ਲਹਿੰਗੇ ‘ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਗਾਇਕਾ ਨੇ ਇਸ ਨੂੰ ਇਕ ਮਾਂਗ ਟਿੱਕੇ, ਚੋਕਰ ਨੈੱਕਪੀਸ ਅਤੇ ਝੂਮਕਿਆਂ ਨਾਲ ਪੂਰਾ ਕੀਤਾ ਸੀ। ਉਸ ਦੇ ਪਤੀ ਸਾਜ਼ ਨੂੰ ਕ੍ਰੀਮ ਰੰਗ ਦੀ ਸ਼ੇਰਵਾਨੀ ਦੇ ਨਾਲ ਸੁਨਿਹਰੇ ਰੰਗ ਦਾ ਦੋਸ਼ਾਲਾ ਲਏ ਹੋਏ ਦੇਖਿਆ ਜਾ ਸਕਦਾ ਹੈ।

ਵਿਆਹ ਦੇ ਦਿਨ ਇਹ ਜੋੜਾ ਬਹੁਤ ਖੂਬਸੂਰਤ ਲੱਗ ਰਿਹਾ ਸੀ। ਵੀਡੀਓ ‘ਚ ਅਫਸਾਨਾ ਆਪਣੀ ਮਾਂਗ ‘ਚ ਸਿੰਦੂਰ ਲਗਾਏ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਲੋਕ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਲੋਕ ਉਨ੍ਹਾਂ ਦੇ ਧਰਮ ਨੂੰ ਨਿਸ਼ਾਨਾ ਬਣਾ ਰਹੇ ਹਨ। ਇਕ ਯੂਜ਼ਰ ਨੇ ਕਿਹਾ-‘ਤੁਸੀਂ ਤਾਂ ਮੁਸਲਿਮ ਹੋ ਤੁਸੀਂ ਸਿੰਦੂਰ ਕਿਉਂ ਲਗਾਇਆ ਹੈ’।

ਇਕ ਯੂਜ਼ਰ ਨੇ ਲਿਖਿਆ-‘ਮੁਸਲਿਮ ਹੋ ਕੇ ਇਹ ਸਭ ਸ਼ਰਮ ਆਉਣੀ ਚਾਹੀਦੀ’। ਇਕ ਨੇ ਲਿਖਿਆ ਹੈ-‘ਤੁਸੀਂ ਮੁਸਲਿਮ ਹੋ ਜਾਂ ਹਿੰਦੂ…ਨਾਮ ਮੁਸਲਿਮ ਦਾ ਕੰਮ ਸਾਰੇ ਹਿੰਦੂ…ਅੱਲਾਹ ਕਿਸ ਤਰ੍ਹਾਂ ਦੇ ਲੋਕ ਹਨ ਦੁਨੀਆ ‘ਚ’। ਉਧਰ ਕੁਝ ਨੇ ਉਨ੍ਹਾਂ ਦੇ ਪਤੀ ਨੂੰ ‘ਸੈਕਿੰਡ ਹੈਂਡ ਆਈਟਮਸ’ ਵੀ ਕਿਹਾ।

ਤੁਹਾਨੂੰ ਦੱਸ ਦੇਈਏ ਕਿ ਅਫਸਾਨਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਉਨ੍ਹਾਂ ਨੇ ਹੁਣ ਤੱਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਅਫਸਾਨਾ ਵਿਵਾਦਿਤ ਰਿਐਲਿਟੀ ਸ਼ੋਅ ‘ਬਿਗ ਬੌਸ 15’ ‘ਚ ਨਜ਼ਰ ਆਈ ਸੀ। ਉਧਰ ਸਾਜ਼ ਵੀ ਅਫਸਾਨਾ ਦੀ ਤਰ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਸਾਲ 2015 ਤੋਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।