ਉੱਤਰਾਖੰਡ ‘ਚ ਪੁਲਿਸ ਨੇ ਸਿੱਖ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਉਤਾਰੀ ਪੱਗ

290

ਉੱਤਰਾਖੰਡ – ਉੱਤਰਾਖੰਡ ਪੁਲਿਸ ਵੱਲੋਂ ਅੱਜ ਇਕ ਸਿੱਖ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਉੱਤਰਾਖੰਡ ਦੇ ਹਰਿਦੁਆਰ ਦੀ ਹੈ ਜਿੱਥੇ ਕਿ ਇੱਕ ਸਿੱਖ ਦੀ ਉੱਤਪਖੰਡ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਹੈ। ਦਰਅਸਲ ਹਰਿਦੁਆਰ ਵਿਚ ਲਸਕਰ ‘ਚ ਇਕ ਫਲਾਈਓਵਰ ‘ਤੇ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਵਿਚ ਇਕ 10 ਸਾਲਾਂ ਬੱਚੇ ਦੀ ਟਰਾਲੇ ਹੇਠਾਂ ਆਉਣ ਕਰ ਕੇ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਕ ਮੋਟਰਸਾਈਕਲ ਤੇ ਪਤੀ-ਪਤਨੀ ਤੇ ਉਹਨਾਂ ਨਾਲ ਇਕ 10 ਸਾਲ ਦਾ ਬੱਚਾ ਸੀ। ਸਾਹਮਣੇ ਤੋਂ ਇਕ ਟਰਾਲਾ ਆ ਰਿਹਾ ਸੀ

ਜੋ ਅਚਾਨਕ ਬਾਈਕ ਵਿਚ ਵੱਜਿਆ ਤੇ ਬੱਚਾ ਹੇਟਾਂ ਡਿੱਗ ਪੈਂਦਾ ਹੈ ਤੇ ਟਰਾਲੇ ਉਸ ਉੱਪਰ ਦੀ ਲੰਘ ਜਾਂਦਾ ਹੈ ਤੇ ਮੌਕੇ ‘ਤੇ ਹੀ ਬੱਚੇ ਦੀ ਮੌਤ ਹੋ ਜਾਂਦੀ ਹੈ। ਮੌਕੇ ‘ਤੇ ਸਥਾਨਕ ਲੋਕ ਵੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੰਦੇ ਹਨ। ਜਿਸ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਉਹ ਵੀ ਧਰਨੇ ਪ੍ਰਦਰਸ਼ਨ ਵਿਚ ਸ਼ਾਮਲ ਸੀ ਤੇ ਉਙਨਾਂ ਸਾਰਿਆਂ ਵੱਲੋਂ ਪਹਿਲਾਂ ਵੀ ਇਹ ਸਿਕਾਇਤ ਕੀਤੀ ਗਈ ਹੈ ਕਿ ਜਿੰਨੇ ਵੀ ਟਰਾਲੇ ਉਸ ਫਲਾਈਓਵਰ ਤੋਂ ਲੰਘਦੇ ਹਨ

ਉਹ ਉਵਰਲੋਡ ਹੁੰਮਦੇ ਹਨ ਜਿਸ ਕਰ ਕੇ ਪਹਿਲਾਂ ਵੀ ਕਈ ਹਾਦਸੇ ਵਾਪਰੇ ਹਨ ਤੇ ਅੱਜ ਫਿਰ ਟਰਾਲੇ ਕਰ ਕੇ ਹੀ ਬੱਚੇ ਦੀ ਮੌਤ ਹੋਈ ਹੈ। ਪ੍ਰਦਰਸ਼ਨ ਵਿਚ ਸ਼ਾਮਲ ਇਸ ਸਿੱਖ ਨੌਜਵਾਨ ਵੱਲੋਂ ਪੁਲਿਸ ਖਿਲਾਫ਼ ਕੋਈ ਕਾਰਵਾਈ ਨਾ ਕਰਨ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਪੱਦਰਸ਼ਨ ਵਿਚੋਂ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਤੇ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਕੁੱਟਮਾਰ ਦੇ ਨਾਲ ਸਿੱਖ ਨੌਜਵਾਨ ਦੀ ਪੱਗ ਵੀ ਉਤਾਰੀ ਗਈ ਹੈ ਜਿਸ ਨਾਲ ਸਿੱਖਾਂ ਵਿਚ ਰੋਸ ਹੈ।