ਜੇ ਦੀਪ ਸਿੱਧੂ ਜਿਉਂਦਾ ਹੁੰਦਾ ਤਾਂ ਪੰਜਾਬ ਦੀ ਦਸ਼ਾ ਹੋਰ ਹੁੰਦੀ

269

ਪੰਜਾਬ ਮੇਰਾ ਦੇਸ ਆ,ਮੈਨੂੰ ਪੰਜਾਬ ਨਿਕਾਲਾ ਦੇ ਦਿਉ ..ਜੇ ਗ਼ਦਾਰੀ ਕਰ ਗਿਆ ਤਾਂ ..- ਦੀਪ ਸਿੱਧੂ (ਸ਼ਹੀਦ ਭਾਈ ਸੰਦੀਪ ਸਿੰਘ)

ਦੀਪ ਸਿੱਧੂ ਦੀਆਂ ਦਲੀਲਾਂ, ਉਸਦੀ ਹਾਜ਼ਰ-ਜਵਾਬੀ, ਬੇਬਾਕੀ ਸਭ ਕਮਾਲ ਸਨ। ਕਈ ਕਲਾਕਾਰ ਤਾਂ ਸਿਰਫ ਇਸੇ ਗੱਲ ਤੋਂ ਈਰਖਾ ਕਰਦੇ ਸਨ ਕਿ ਇੱਕ ਬੰਦੇ ‘ਚ ਇੰਨੇ ਗੁਣ ਕਿਵੇਂ ਹੋ ਸਕਦੇ ਹਨ। ਸਤੰਬਰ 2020 ‘ਚ ਜਦੋਂ ਚੰਡੀਗੜ੍ਹ ਵਾਲੀ ਪ੍ਰੈਸ ਕਾਨਫਰੰਸ ਹੋਈ, ਜਿਸ ‘ਚ ਸਾਰੇ ਕਲਾਕਾਰ ਸ਼ਾਮਲ ਸਨ, ਤਾਂ ਇਸ ਮਗਰੋਂ ਬਹੁਤੇ ਕਲਾਕਾਰ ਸਿਰਫ ਇਸੇ ਕਰਕੇ ਪੈਰ ਪਿੱਛੇ ਖਿੱਚ ਗਏ ਕਿਉਂਕਿ ਉਹਨਾਂ ਨੂੰ ਆਪਣਾ ਆਪ ਦੀਪ ਸਾਹਮਣੇ ਬੌਣਾ ਲੱਗਣ ਲੱਗ ਗਿਆ। ਦੂਜਾ ਦੀਪ ਦੇ ਮੂੰਹੋਂ ਭਾਰੇ-ਭਾਰੇ ਸ਼ਬਦ “ਹੋਂਦ ਦੀ ਲੜਾਈ”, “ਸਟਰੋਂਗ ਫੈਡਰਲ ਸਟਰਕਚਰ”, ਪੁਲਿਟਿਕਲ ਸਟਰਕਚਰ”, “ਸਿਵਿਲ ਸਟਰਕਚਰ” ਆਦਿ ਇਹਨਾਂ ਦੇ ਸਿਰ ਉਪਰੋਂ ਹੀ ਲੰਘ ਜਾਂਦੇ।

15 ਫ਼ਰਵਰੀ ਦੀ ਸ਼ਾਮ ਪੰਜਾਬ ਅਤੇ ਸਿੱਖਾਂ ਦੀ ਆਜ਼ਾਦੀ ਦੀ ਤਾਂਘ ਰੱਖਣ ਵਾਲੇ ਲੋਕਾਂ ਲਈ ਬੇਹੱਦ ਮਾੜੀ ਖ਼ਬਰ ਲੈ ਕੇ ਆਈ। ਅਮਰਗੜ੍ਹ ਹਲਕੇ ‘ਚ ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਧੂੰਆਂਧਾਰ ਪ੍ਰਚਾਰ ਕਰਕੇ ਗਏ ਦੀਪ ਸਿੱਧੂ ਦੀ ਮੌਤ ਹੋ ਗਈ। ਅਸਲੀ ਕਾਰਨਾਂ ਦਾ ਹੁਣ ਕਦੇ ਪਤਾ ਹੀ ਨਹੀਂ ਲੱਗ ਸਕੇਗਾ।