ਕੀ ਤੁਹਾਨੂੰ ਇਹ ਵੀਡੀਉ ਦੇਖ ਕੇ ਲੱਗਦਾ ਹੈ ਕਿ ਜਾਣਬੁੱਝ ਕੇ ਅਜਿਹਾ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਵਿਚ ਸਿੱਖ ਹੀ ਫਸੇ ਹਨ?

269

ਕੀ ਤੁਹਾਨੂੰ ਇਹ ਵੀਡੀਉ ਦੇਖ ਕੇ ਲੱਗਦਾ ਹੈ ਕਿ ਜਾਣਬੁੱਝ ਕੇ ਅਜਿਹਾ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਵਿਚ ਸਿੱਖ ਹੀ ਫਸੇ ਹਨ? ਕੀ ਅਜਿਹਾ ਸਿੱਖ ਸੰਸਥਾਵਾਂ ਵਲੋਂ ਮਦੱਦ ਦਾ ਬੀੜਾ ਚੱਕਣ ਕਰਕੇ ਹੋ ਰਿਹਾ ਹੈ? ਕੀ ਯੂਕਰੇਨ ਵਿਚ ਸਿਰਫ ਸਿੱਖ ਹੀ ਫਸੇ ਹੋਏ ਹਨ?

ਯੂਕਰੇਨ ‘ਚ ਰੂਸੀ ਫ਼ੌਜਾਂ ਵਲੋਂ ਮਚਾਈ ਤਬਾਹੀ ਨੇ ਦੁਨੀਆ ਭਰ ‘ਚ ਲੋਕਾਂ ਦੇ ਦਿਲ ਦਹਿਲਾ ਦਿੱਤੇ ਹਨ। ਉਥੇ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀਆਂ ਦੇ ਜੰਗ ‘ਚ ਫਸਣ ਕਾਰਨ ਪਿੱਛੇ ਪਰਿਵਾਰ ਚਿੰਤਾ ‘ਚ ਡੁੱਬੇ ਹੋਏ ਹਨ। ਇੱਥੋਂ ਦੀ ਵੀ.ਆਈ.ਪੀ. ਸੜਕ ‘ਤੇ ਪੈਂਦੀ ਜੈਪੁਰੀਆ ਸਨਰਾਇਜ਼ ਗਰੀਨ ਸੁਸਾਇਟੀ ਦਾ ਵਾਸੀ ਆਸ਼ੂਤੋਸ਼ ਸੰਜੈ ਲਾਲ (20) ਵੀ ਦੋ ਸਾਲ ਪਹਿਲਾਂ ਯੂਕਰੇਨ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਗਿਆ, ਪਰ ਰੂਸ ਵਲੋਂ ਯੂਕਰੇਨ ‘ਤੇ ਕਿਤੇ ਜੰਗੀ ਹਮਲੇ ‘ਚ ਆਸ਼ੂਤੋਸ਼ ਵੀ ਫਸ ਗਿਆ। ਆਸ਼ੂਤੋਸ਼ ਦੇ ਪਿਤਾ ਸੰਜੈ ਲਾਲ ਨੇ ਆਖਿਆ ਕਿ ਉਨ੍ਹਾਂ ਦਾ ਪੁੱਤਰ ਯੂਕਰੇਨ ਦੇ ਦਾਨੀਪਰੋ ਰਾਜ ਵਿਖੇ ਡਾਕਟਰੀ ਪੜ੍ਹਾਈ ਦੇ ਦੂਜੇ ਸਮੈਸਟਰ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਲੰਘੇ ਕੱਲ੍ਹ ਆਸ਼ੂਤੋਸ਼ ਦੀ ਫਲਾਈਟ ਸੀ, ਪਰ ਮੌਕੇ ‘ਤੇ ਆ ਕੇ ਫਲਾਈਟ ਕੈਂਸਲ ਹੋ ਗਈ, ਜਿਸ ਕਾਰਨ ਉਹ ਚਿੰਤਾ ‘ਚ ਹਨ। ਉਕਤ ਯੂਨੀਵਰਸਿਟੀ ‘ਚ 490 ਦੇ ਕਰੀਬ ਭਾਰਤੀ ਵਿਦਿਆਰਥੀ ਹਨ, ਜਿਨ੍ਹਾਂ ਨੂੰ ਜੰਗ ਦਾ ਸਾਇਰਨ ਵੱਜਣ ‘ਤੇ ਅਧਿਆਪਕ ਬੰਕਰ ‘ਚ ਵਾੜ ਦਿੰਦੇ ਹਨ।

ਸਥਾਨਕ ਸ਼ਹਿਰ ਦੇ ਕੱਪੜੇ ਦਾ ਕੰਮ ਕਰਦੇ ਨਾਹਰ ਚੰਦ ਵਾਸੀ ਚਹਿਲਾਂ ਪੱਤੀ ਦਾ ਪੁੱਤਰ ਸੁਮਿਤ ਕੁਮਾਰ ਵੀ ਯੂਕਰੇਨ ਦੇ ਸ਼ਹਿਰ ਪੁਲਟਾਵਾ ਵਿਚ ਫਸਿਆ ਹੋਇਆ ਹੈ, ਜਿਸ ਨੂੰ ਲੈ ਕੇ ਪਰਿਵਾਰ ਪੂਰੀ ਤਰ੍ਹਾਂ ਚਿੰਤਾ ਵਿਚ ਡੁੱਬਿਆ ਹੋਇਆ ਹੈ। ਇਸ ਸੰਬੰਧੀ ਸੁਮਿਤ ਕੁਮਾਰ ਦੇ ਪਿਤਾ ਨਾਹਰ ਚੰਦ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਯੂਕਰੇਨ ਦੇ ਪੁਲਟਾਵਾ ਸ਼ਹਿਰ ਵਿਖੇ 6 ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਲਈ ਭੇਜਿਆ ਸੀ, ਜਿਸ ਨੇ ਪੁਲਟਾਵਾ ਯੂਨੀਵਰਸਿਟੀ ਆਫ਼ ਇਕਨੋਮਿਕਸ ਐਂਡ ਟਰੇਡ ਵਿਚ ਦਾਖ਼ਲਾ ਲਿਆ ਹੋਇਆ ਹੈ, ਜੋ ਅਜੇ ਯੂਕਰੇਨ ਦੀ ਬੋਲੀ ਦੀ ਪੜ੍ਹਾਈ ਕਰ ਗਿਆ ਹੈ, ਜੋ ਇਕ ਸਾਲ ਦੀ ਪੜ੍ਹਾਈ ਤੋਂ ਬਾਅਦ ਉਸ ਨੇ ਉੱਚ ਵਿਦਿਆ ਲਈ ਦਾਖ਼ਲਾ ਲੈਣਾ ਸੀ।