ਕੈਨੇਡਾ ‘ਚ ਲੁੱਟ ਦੀ ਸ਼ਿਕਾਰ ਹੋਈ 22 ਸਾਲਾ ਪੰਜਾਬੀ ਵਿਦਿਆਰਥਣ ਨੇ ਜਿੱਤਿਆ ਕੇਸ

304

ਬਰੈਂਪਟਨ ਨਾਲ ਸਬੰਧਤ ਚਾਟ ਹੱਟ ਰੈਸਟੋਰੈਂਟ ਵੱਲੋ ਆਪਣੀ ਇੱਕ ਅੰਤਰ-ਰਾਸ਼ਟਰੀ ਸਟੂਡੈਂਟ ਵਰਕਰ ਸਤਿੰਦਰ ਕੌਰ ਗਰੇਵਾਲ ਨੂੰ ਕਥਿਤ ਤੌਰ ਤੇ ਘੱਟ ਮਿਹਨਤਾਨੇ ਉਤੇ ਕੰਮ ਕਰਵਾਉਣ ਨਾਲ ਜੁੜਿਆ ਹੋਇਆ ਮਾਮਲਾ ਸੁਲਝ ਗਿਆ ਹੈ । ਜਾਣਕਾਰੀ ਮੁਤਾਬਕ ਇਸ ਮਾਮਲੇ ਚ ਚਾਟ ਹੱਟ ਰੈਸਟੋਰੈਂਟ ਉਤੇ ਦੋਸ਼ ਲਗਾਏ ਗਏ ਸਨ ਕਿ ਰੈਸਟੋਰੈਂਟ ਵੱਲੋ ਇਸ ਵਰਕਰ ਨੂੰ ਘੱਟ ਮਿਹਨਤਾਨਾ ਦਿੱਤਾ ਗਿਆ ਸੀ ਪਰ ਹੁਣ ਰੈਸਟੋਰੈਂਟ ਦੇ ਮਾਲਕ ਅਜੇ ਕਾਲੜਾ ਵੱਲੋ ਸਤਿੰਦਰ ਕੌਰ ਨੂੰ $16495.29 ਦਾ ਬਕਾਇਆ ਦੇਣ ਦੀ ਗੱਲ ਮੰਨ ਲਈ ਗਈ ਹੈ।

ਇਹ ਮਾਮਲਾ ਨੌਜਵਾਨ ਸਪੋਰਟ ਨੈਟਵਰਕ ਵੱਲੋ ਪਿਛਲੇ ਸਮੇਂ ਦੌਰਾਨ ਸਾਹਮਣੇ ਲਿਆਂਦਾ ਗਿਆ ਸੀ ਜਿਸ ਬਾਬਤ ਮੁਜਾਹਰਾ ਵੀ ਕੀਤਾ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਮਿਹਨਤਾਨਾ ਮਾਰਨ,ਘੱਟ ਤਨਖਾਹ ਉਤੇ ਕੰਮ ਕਰਵਾਉਣ ਅਤੇ ਵਰਕਰਾ ਦੇ ਸੋਸ਼ਣ ਨਾਲ ਸਬੰਧਤ ਕਈ ਮਾਮਲੇ ਪਿਛਲੇ ਸਮੇਂ ਦੌਰਾਨ ਸਾਹਮਣੇ ਆਏ ਹਨ ਜਿਸ ਦੇ ਵਿਰੋਧ ਚ ਜੀਟੀਏ ਚ ਮੁਜਾਹਰੇ ਵੀ ਉਲੀਕੇ ਗਏ ਸਨ।
ਕੁਲਤਰਨ ਸਿੰਘ ਪਧਿਆਣਾ

ਕੈਨੇਡਾ ‘ਚ 22 ਸਾਲ ਦੀ ਪੰਜਾਬੀ ਵਿਦਿਆਰਥਣ ਸਤਿੰਦਰ ਕੌਰ ਗਰੇਵਾਲ ਨੂੰ ਪੀਲ ਰੀਜਨ ਦੇ ਇਕ ਰੈਸਟੋਰੈਂਟ ‘ਚ 60 ਡਾਲਰ ਦੀ ਦਿਹਾੜੀ ‘ਤੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਸੀ, ਪਰ ਹੁਣ ਉਹ ਕੇਸ ਜਿੱਤ ਗਈ ਹੈ, ਜਿਸ ਦੇ ਸਮਝੌਤੇ ਤਹਿਤ ਰੈਸਟੋਰੈਂਟ ਮਾਲਕ ਨੇ ਉਸ ਨੂੰ 16 ਹਜ਼ਾਰ ਡਾਲਰ ਦਾ ਭੁਗਤਾਨ ਕਰ ਦਿੱਤਾ ਹੈ।

ਸਤਿੰਦਰ ਕੌਰ ਗਰੇਵਾਲ ਸਟੱਡੀ ਵੀਜ਼ਾ ‘ਤੇ ਕੈਨੇਡਾ ਆਈ ਸੀ ਅਤੇ ਵੈਬ ਡਿਜ਼ਾਈਨਿੰਗ ਦਾ ਕੋਰਸ ਪੁਰਾ ਕੀਤਾ। ਇਸ ਤੋਂ ਬਾਅਦ ਉਸ ਨੇ ਵੱਡੇ ਸਟੋਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਮਹਾਂਮਾਰੀ ਦੌਰਾਨ ਉਸਨੂੰ ਨੌਕਰੀ ਗਵਾਉਣੀ ਪਈ। ਫਿਰ ਸਤਿੰਦਰ ਨੂੰ ਪੀਲ ਰੀਜਨ ਦੇ ਰੈਸਟੋਰੈਂਟ ‘ਚ ਨੌਕਰੀ ਮਿਲ ਗਈ ਅਤੇ ਇਸ ਤੋਂ ਇਲਾਵਾ ਉਸ ਨੂੰ ਪੀ.ਆਰ ਲਈ ਚਿੱਠੀ ਵੀ ਮੁਹੱਈਆ ਕਰਵਾਈ ਗਈ। ਇਸੇ ਕਰ ਕੇ ਸਤਿੰਦਰ ਨੇ ਸਿਰਫ਼ 60 ਡਾਲਰ ਦੀ ਦਿਹਾੜੀ ‘ਤੇ ਕੰਮ ਕਰਨਾ ਮਨਜ਼ੂਰ ਕਰ ਲਿਆ।

ਸਤਿੰਦਰ ਕੌਰ ਨੇ ਰੈਸਟੋਰੈਂਟ ‘ਚ ਸਰਵਰ, ਕੁੱਕ, ਕਲੀਨਰ ਅਤੇ ਕੈਸ਼ੀਅਰ ਹਰ ਤਰ੍ਹਾਂ ਦਾ ਕੰਮ ਕੀਤਾ। ਨੌਕਰੀ ਸ਼ੁਰੂ ਹੋਣ ਤੋਂ ਛੇ ਹਫ਼ਤੇ ਬਾਅਦ ਸਤਿੰਦਰ ਕੌਰ ਦੀ ਦਿਹਾੜੀ 100 ਡਾਲਰ ਰੋਜ਼ਾਨਾ ਕਰ ਦਿੱਤੀ ਗਈ, ਪਰ ਕੰਮ ਦਾ ਸਮਾਂ 12 ਘੰਟੇ ਹੋ ਗਿਆ। ਓਨਟਾਰੀਓ ਵਿਚ 14 ਡਾਲਰ ਪ੍ਰਤੀ ਘੰਟਾ ਦੀ ਘੱਟੋ-ਘੱਟ ਉਜਰਤ ਦਰ ਹੋਣ ਦੇ ਬਾਵਜੂਦ ਉਹ 8 ਡਾਲਰ ਪ੍ਰਤੀ ਘੰਟਾ ‘ਤੇ ਕੰਮ ਕਰ ਰਹੀ ਸੀ।

ਨੌਜਵਾਨ ਸਪੋਰਟ ਨੈਟਵਰਕ ਨੇ ਸਤਿੰਦਰ ਕੌਰ ਦੀ ਮਦਦ ਕੀਤੀ ਅਤੇ ਓਨਟਾਰੀਓ ਦੇ ਕਿਰਤ ਮੰਤਰਾਲੇ ਕੋਲ ਨਵੰਬਰ 2021 ਵਿੱਚ ਕੇਸ ਦਰਜ ਕਰਵਾਇਆ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਨੇ 2020 ’ਚ ਜੂਨ ਤੋਂ ਦਸੰਬਰ ਮਹੀਨੇ ਤੱਕ ਟੋਰਾਂਟੋ ਸਥਿਤ ਰੈਸਟੋਰੈਂਟ ‘ਚੈਟ ਹੱਟ’ ਵਿੱਚ ਇੱਕ ਕੁੱਕ, ਕਲੀਨਰ ਅਤੇ ਕੈਸ਼ੀਅਰ ਵਜੋਂ ਕੰਮ ਕੀਤਾ।