ਮੌਤ ਨੂੰ ਚਕਮਾ ਦੇ ਕੇ ਯੂਕਰੇਨ ਤੋਂ ਮੁੜੀ ਪੰਜਾਬ ਦੀ ਕੁੜੀ ਨੇ ਕੀਤੇ ਵੱਡੇ ਖੁਲਾਸੇ, ਸੁਣੋ ਕੀ ਨੇ ਯੂਕਰੇਨ ਦੇ ਹਾਲਾਤ

397

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਸੈਂਕੜੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਅਜਨਾਲਾ ਖ਼ੇਤਰ ਦੇ ਨੌਜਵਾਨ ਗਗਨਦੀਪ ਸਿੰਘ ਨੇ ਕੀਵ ਤੋਂ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਮੈਂ ਜਿਸ ਬੇਸਮੈਂਟ ਵਿਚ ਰਹਿ ਰਿਹਾ ਹਾਂ, ਉੱਥੇ ਕਰੀਬ 250 ਵਿਦਿਆਰਥੀ ਫਸੇ ਹਨ। ਉਨ੍ਹਾਂ ਦੱਸਿਆ ਕਿ ਕੀਵ ਸ਼ਹਿਰ ਵਿਚ ਅਜੇ ਮਾਹੌਲ ਸ਼ਾਂਤੀਪੂਰਵਕ ਹੈ ਪਰ ਅੱਜ ਸਵੇਰੇ ਤੜਕਸਾਰ ਤੋਂ ਹੀ ਰੂਸ ਦੇ ਹਵਾਈ ਜਹਾਜ਼ਾਂ ਰਾਹੀਂ ਫਾਇਰਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਰਹਿ ਰਹੇ ਵਿਦਿਆਰਥੀਆਂ ‘ਚ ਕਾਫ਼ੀ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ ਪਰ ਹੁਣ ਤੱਕ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਭਾਰਤ ਵਿਚ ਰਹਿ ਰਹੇ ਇੱਥੇ ਫਸੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫ਼ਵਾਹਾਂ ਤੇ ਯਕੀਨ ਨਾ ਕਰਨ।

ਕਾਦੀਆਂ ਸ਼ਹਿਰ ਦੇ ਮੁਹੱਲਾ ਕ੍ਰਿਸ਼ਨਾ ਨਗਰ ਅਤੇ ਮੁਹੱਲਾ ਧਰਮਪੁਰਾ ਤੋਂ ਇਕ ਨੌਜਵਾਨ ਅਤੇ ਨੌਜਵਾਨ ਲੜਕੀ ਦੇ ਯੂਕਰੇਨ ‘ਚ ਫਸੇ ਜਾਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਅੱਜ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਆਪਣੀ ਰਿਹਾਇਸ਼ ਕਾਦੀਆਂ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਕਾਦੀਆਂ ਨਿਵਾਸੀ ਗੁਰਮੀਤ ਸਿੰਘ ਦਾ ਲੜਕਾ ਗੁਰਪ੍ਰਤਾਪ ਸਿੰਘ ਜੋ ਕਿ ਯੂਕਰੇਨ ਦੇ ਖਾੜਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਲਈ ਸਾਲ 2020 ‘ਚ ਉੱਥੇ ਗਿਆ ਸੀ ਅਤੇ ਇਸੇ ਤਰ੍ਹਾਂ ਹੀ ਮੁਹੱਲਾ ਧਰਮਪੁਰਾ ਬੁੱਟਰ ਰੋਡ ਕਾਦੀਆਂ ਨਿਵਾਸੀ ਰਾਜ ਕੁਮਾਰ ਦੀ ਲੜਕੀ ਚਾਹਤ ਜੋ ਕਿ ਸਾਲ 2019 ‘ਚ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮ.ਬੀ.ਬੀ. ਐੱਸ. ਦੀ ਪੜ੍ਹਾਈ ਕਰਨ ਲਈ ਗਈ ਹੋਈ ਸੀ ਅਤੇ ਬੀਤੇ ਦਿਨੀਂ ਰੂਸ ਵਲੋਂ ਯੂਕਰੇਨ ਤੇ ਕੀਤੇ ਗਏ ਹਮਲੇ ਦੌਰਾਨ ਜਿੱਥੇ ਭਾਰਤ ਦੇਸ਼ ਦੇ ਹਜ਼ਾਰਾਂ ਨੌਜਵਾਨ ਲੜਕੇ ਲੜਕੀਆਂ ਯੂਕਰੇਨ ‘ਚ ਫਸੇ ਹੋਏ ਹਨ।

ਰੂਸ ਅਤੇ ਯੂਕਰੇਨ ਵਿਚ ਚੱਲ ਰਹੀ ਜੰਗ ਦੇ ਵਿਚਾਲੇ ਉੱਥੇ ਫਸੇ ਭਾਰਤੀ ਲੋਕਾਂ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਯੂਕਰੇਨ ਦੇ ਇਕ ਸ਼ਹਿਰ ‘ਚ ਜੰਗੀ ਹਾਲਾਤ ਦੌਰਾਨ ਅਜਨਾਲਾ ਨਾਲ ਸੰਬੰਧਿਤ ਇਕ ਵਿਦਿਆਰਥਣ ਵੀ ਉੱਥੇ ਰਹਿ ਰਹੀ ਹੈ 9 ਵਿਦਿਆਰਥਣ ਦਮਨ ਨੇ ‘ਅਜੀਤ’ ਨਾਲ ਵੀਡੀਓ ਕਾਲ ਜ਼ਰੀਏ ਵਿਸ਼ੇਸ਼ ਗੱਲਬਾਤ ਕਰਦਿਆਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ। ਦੂਜੇ ਪਾਸੇ ਉਕਤ ਵਿਦਿਆਰਥਣ ਦੇ ਮਾਤਾ ਪਿਤਾ ਨੇ ਵੀ ਸਰਕਾਰ ਕੋਲੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਧੀ ਜੋ ਕਿ ਪੰਜ ਸਾਲ ਪਹਿਲਾਂ ਉੱਥੇ ਪੜ੍ਹਨ ਵਾਸਤੇ ਗਈ ਸੀ ਨੂੰ ਵਾਪਸ ਲਿਆਉਣ ਵਿਚ ਤੁਰੰਤ ਲੋੜੀਂਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।

ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਯੂਕਰੇਨ ਅਤੇ ਰੂਸ ਦੇ ਮੁੱਦੇ ‘ਤੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਖੜ੍ਹੇ ਹਾਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਗੱਲਾਂ ਸਪੱਸ਼ਟ ਕਰਨੀਆਂ ਪੈਣਗੀਆਂ। ਸਭ ਤੋਂ ਪਹਿਲਾਂ, ਸਾਡੇ ਲੋਕਾਂ ਨੂੰ ਯੂਕਰੇਨ ‘ਚੋਂ ਕੱਢਣ ਦਾ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਦੂਜਾ, ਸਾਡੇ ਆਰਥਿਕ ਹਿੱਤ ਰੂਸ ਅਤੇ ਯੂਕਰੇਨ ਦੋਵਾਂ ਨਾਲ ਨੇੜਿਓਂ ਜੁੜੇ ਹੋਏ ਹਨ। ਅਜਿਹੀ ਸਥਿਤੀ ‘ਚ ਸਾਡੀ ਅਰਥ ਵਿਵਸਥਾ ‘ਤੇ ਪੈਣ ਵਾਲੇ ਪ੍ਰਭਾਵ ਲਈ ਪ੍ਰਧਾਨ ਮੰਤਰੀ ਦਾ ਆਰਥਿਕ ਏਜੰਡਾ ਕੀ ਹੈ?

ਯੂਕਰੇਨ ਅਤੇ ਰੂਸ ਦੀ ਲੜਾਈ ਵਿਚ ਕਈ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰ ਆਪਣੇ ਬੱਚਿਆਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ ਦੋ ਵਿਦਿਆਰਥੀ ਜੋ ਯੂਕਰੇਨ ਦੇ ਵਿਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਹੇ ਹਨ ਉਹ ਵੀ ਉੱਥੇ ਫਸੇ ਹੋਏ ਹਨ। ਅੱਜ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ।

ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੇ ਪਹਿਲੇ ਗਰੁੱਪ ਨੂੰ ਚੇਰਨੀਵਤਸੀ ਤੋਂ ਰੋਮਾਨੀਆਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ 4 ਭਾਰਤੀ ਮੈਡੀਕਲ ਵਿਦਿਆਰਥੀਆਂ ਦਾ ਇਕ ਗਰੁੱਪ ਯੂਕਰੇਨ-ਪੋਲੈਂਡ ਸਰਹੱਦ ਵੱਲ ਤੁਰ ਪਿਆ ਹੈ।ਬੀਤੇ ਦਿਨੀਂ ਰੂਸ ਵਲੋਂ ਯੂਕਰੇਨ ‘ਤੇ ਕੀਤੇ ਹਮਲੇ ਦੌਰਾਨ ਜਿੱਥੇ ਭਾਰਤ ਦੇ ਅਨੇਕਾਂ ਲੜਕੇ ਲੜਕੀਆਂ ਉੱਥੇ ਫਸੇ ਹੋਏ ਹਨ, ਨੂੰ ਲੈ ਕੇ ਸੂਬਾ ਸਰਕਾਰ ਵੀ ਪੂਰੀ ਤਰ੍ਹਾਂ ਗੰਭੀਰ ਹੈ। ਸਰਕਾਰ ਇਸ ਲੜਾਈ ਦੌਰਾਨ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ‘ਚ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਨੇ ਤਪਾ ਵਿਖੇ ਯੂਕਰੇਨ ‘ਚ ਫਸੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਰੂਸ ਵਲੋਂ ਲਗਾਤਾਰ ਯੂਕਰੇਨ ‘ਤੇ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵਲਾਦੀਮੀਰ ਪੁਤਿਨ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ।

ਰਸ਼ੀਆ ਤੋਂ ਵੱਖ ਹੋਏ ਯੂਕਰੇਨ ਜਿੱਥੇ ਕਿ ਇਸ ਵਕਤ ਰੂਸ ਵਲੋਂ ਹਮਲਾ ਕਰਕੇ ਜਾਨੀ ਮਾਲੀ ਨੁਕਸਾਨ ਕੀਤਾ ਜਾ ਰਿਹਾ ਹੈ। ਉੱਥੇ ਐੱਮ.ਬੀ.ਬੀ.ਐੱਸ. ਦੀ ਡਿਗਰੀ ਕਰ ਰਹੇ ਸਥਾਨਕ ਸ਼ਹਿਰ ਦੇ ਤਿੰਨ ਨੌਜਵਾਨ ਜਿਨ੍ਹਾਂ ‘ਚੋਂ ਪਿਛਲੇ ਦਿਨੀਂ ਦੋ ਦੀ ਵਾਪਸੀ ਹੋ ਚੁੱਕੀ ਹੈ ਪਰ ਉਨ੍ਹਾਂ ‘ਚੋਂ ਇਕ ਨੌਜਵਾਨ ਦੀ ਵਾਪਸੀ ਨਾ ਹੋਣ ਕਾਰਨ ਮਾਪਿਆਂ ਅਤੇ ਸ਼ਹਿਰ ਵਾਸੀਆਂ ‘ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਯੂਕਰੇਨ ‘ਚ ਫਸੇ ਸ਼ਹਿਰ ਦੇ ਨੌਜਵਾਨ ਪਿਊਸ਼ ਗੋਇਲ ਦੇ ਮਾਤਾ-ਪਿਤਾ ਭੂਸ਼ਣ ਕੁਮਾਰ ਨੇ ਦੱਸਿਆ ਕਿ ਪਿਊਸ਼ ਦੀ ਹਵਾਈ ਉਡਾਣ ਰਾਹੀਂ ਵਾਪਸੀ 27 ਫਰਵਰੀ ਦੀ ਸੀ ਪਰ ਹੁਣ ਉੱਥੇ ਜੰਗ ਸ਼ੁਰੂ ਹੋਣ ਕਰਕੇ ਹਵਾਈ ਅੱਡੇ ਦਾ ਵਧੇਰੇ ਨੁਕਸਾਨ ਹੋ ਗਿਆ ਹੈ, ਜਿਸ ਦੇ ਚੱਲਦਿਆਂ ਹਵਾਈ ਉਡਾਣਾਂ ਰੱਦ ਹੋ ਚੁੱਕੀਆਂ ਹਨ। ਹੁਣ ਭਾਰਤੀ ਅੰਬੈਸੀ ਵਲੋਂ ਪਿਊਸ਼ ਸਮੇਤ ਹੋਰਨਾਂ ਭਾਰਤੀਆਂ ਨੂੰ ਸੜਕੀ ਰਸਤੇ ਰਾਹੀਂ ਦੇਸ਼ ਪੋਲੈਂਡ ‘ਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਰੂਸ ਵਲੋਂ ਕੀਤੇ ਹਮਲੇ ਦੇ ਬਾਅਦ ਯੂਕਰੇਨ ‘ਚ ਬੱਦਤਰ ਹੋਈ ਸਥਿਤੀ ਦਰਮਿਆਨ ਉਥੇ ਫਸੇ ਹੋਏ ਸੈਂਕੜੇ ਭਾਰਤੀ ਵਿਦਿਆਰਥੀਆਂ ਨੇ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਕਈ ਵੀਡੀਓਜ਼ ‘ਚ ਹੰਝੂ ਕੇਰਦੇ ਹੋਏ ਵਿਦਿਆਰਥੀਆਂ ਨੇ ਭਾਰਤੀ ਅਥਾਰਟੀ ਨੂੰ ਉਨ੍ਹਾਂ ਦੀ ਵਾਪਸੀ ਲਈ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਤੇ ਕਈ ਪ੍ਰਮੁੱਖ ਹਸਤੀਆਂ ਨੇ ਇਨ੍ਹਾਂ ਨੂੰ ਸ਼ੇਅਰ ਕਰ ਕੇ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਅਜਿਹੀ ਹੀ ਇਕ ਵੀਡੀਓ ‘ਚ ਰਾਜਧਾਨੀ ਕੀਵ ਦੇ ਇਕ ਰੇਲਵੇ ਸਟੇਸ਼ਨ ‘ਤੇ ਇਕ ਦਰਜਨ ਦੇ ਕਰੀਬ ਪ੍ਰੇਸ਼ਾਨ ਵਿਦਿਆਰਥੀਆਂ ਨੂੰ ਫਸੇ ਹੋਏ ਦੇਖਿਆ ਗਿਆ। ਇਨ੍ਹਾਂ ‘ਚੋਂ ਇਕ ਵਿਦਿਆਰਥੀ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ। ਉਸ ਨੇ ਕਿਹਾ ਕਿ ਉਹ ਬੀਤੀ ਰਾਤ ਤੋਂ ਰੇਲਵੇ ਸਟੇਸ਼ਨ ‘ਤੇ ਫਸੇ ਹੋਏ ਹਨ। ਉਸ ਨੇ ਕਿਹਾ ਕਿ ਅੰਬੈਸੀ ਕੋਈ ਜਵਾਬ ਨਹੀਂ ਦੇ ਰਹੀ। ਅਸੀਂ ਕਿਤੇ ਨਹੀਂ ਜਾ ਸਕਦੇ। ਇਥੇ ਕੋਈ ਟੈਕਸੀ ਨਹੀਂ ਹੈ। ਅੰਬੈਸੀ ਤੋਂ ਕੋਈ ਸਹਾਇਤਾ ਨਹੀਂ ਮਿਲ ਰਹੀ। ਉਸ ਨੇ ਕਿਹਾ ਕਿ ਉਹ ਕੀ ਕਰਨ।

ਯੂਕਰੇਨ ‘ਚ ਫਸੇ ਜ਼ਿਲ੍ਹੇ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਵਿਖੇ ਇਕ ਹੈਲਪਲਾਈਨ ਨੰਬਰ 0183-2500598 ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਅਜਿਹੇ ਵਿਅਕਤੀਆਂ ਦੀ ਜਾਣਕਾਰੀ ਰਾਜ ਸਰਕਾਰ ਰਾਹੀਂ ਸੰਬੰਧਿਤ ਅਧਿਕਾਰੀਆਂ ਨੂੰ ਭੇਜੀ ਜਾ ਸਕੇ। ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਨਾਲ ਸੰਬੰਧਿਤ ਯੂਕਰੇਨ ‘ਚ ਫਸੇ ਹੋਏ ਵਿਅਕਤੀਆਂ ਦੀ ਸੂਚਨਾ ਇਸ ਲਈ ਇਕੱਤਰ ਕੀਤੀ ਜਾ ਰਹੀ ਹੈ ਤਾਂ ਜੋ ਇਹ ਸੂਚਨਾ ਮੰਗੇ ਜਾਣ ਤੇ ਰਾਜ ਸਰਕਾਰ ਰਾਹੀਂ ਵਿਦੇਸ਼ ਮੰਤਰਾਲੇ ਨੂੰ ਸਮੇਂ ਸਿਰ ਮੁਹੱਈਆ ਕਰਵਾਈ ਜਾ ਸਕੇ।

ਅਬੋਹਰ ਤੋਂ ਯੂਕਰੇਨ ਪੜ੍ਹਨ ਗਏ ਵਿਦਿਆਰਥੀਆਂ ਵਿਚੋਂ ਤਿੰਨ ਵਿਦਿਆਰਥੀ ਵਾਪਸ ਆਪਣੇ ਘਰ ਪਰਤ ਆਏ ਹਨ ਜਦ ਕਿ ਛੇ ਵਿਦਿਆਰਥੀ ਹਾਲੇ ਵੀ ਉਥੇ ਫਸੇ ਹੋਏ ਹਨ । ਇਸ ਤੋਂ ਇਲਾਵਾ ਇਸ ਸ਼ਹਿਰ ਦੇ ਕਈੇ ਹੋਰ ਵਿਦਿਆਰਥੀ ਵੀ ਯੂਕਰੇਨ ਪੜ੍ਹਨ ਗਏ ਦੱਸੇ ਜਾ ਰਹੇ ਹਨ ।

ਰੂਸ ਨੇ ਬ੍ਰਿਟਿਸ਼ ਏਅਰਲਾਈਨਜ਼ ਨੂੰ ਆਪਣੇ ਹਵਾਈ ਅੱਡਿਆਂ ‘ਤੇ ਉਤਰਨ ਜਾਂ ਇਸਦੇ ਹਵਾਈ ਖੇਤਰ ਨੂੰ ਪਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ | ਜ਼ਿਕਰਯੋਗ ਹੈ ਕਿ ਰੂਸ ਨੇ ਕਿਹਾ ਕਿ ਇਹ ਕਦਮ ”ਯੂ.ਕੇ. ਹਵਾਬਾਜ਼ੀ ਅਧਿਕਾਰੀਆਂ ਦੁਆਰਾ ਗੈਰ-ਦੋਸਤਾਨਾ ਫ਼ੈਸਲਿਆਂ” ਦਾ ਜਵਾਬ ਹੈ। ਦੱਸਣਾ ਬਣਦਾ ਹੈ ਕਿ ਵੀਰਵਾਰ ਨੂੰ, ਯੂ.ਕੇ. ਨੇ ਰੂਸ ਦੀ ਰਾਸ਼ਟਰੀ ਏਅਰਲਾਈਨ ਏਰੋਫਲੋਟ ਨੂੰ ਬ੍ਰਿਟੇਨ ਵਿਚ ਉੱਤਰਨ ‘ਤੇ ਪਾਬੰਦੀ ਲਗਾ ਦਿੱਤੀ ਸੀ |

ਯੂਕਰੇਨ ‘ਚ ਫਸੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੰਡਿਆਲੀ ਦੀ ਵਿਦਿਆਰਥਣ ਰਾਜਦੀਪ ਕੌਰ ਦੇ ਪਿਤਾ ਪ੍ਰੇਮ ਸਿੰਘ ਅਤੇ ਮਾਤਾ ਸਰਬਜੀਤ ਕੌਰ ਚਿੰਤਾ ਦੇ ਮਾਹੌਲ ‘ਚ ਹਨ। ਉਨ੍ਹਾਂ ਦੱਸਿਆ ਕਿ ਰਾਜਦੀਪ ਕੌਰ ਚਾਰ ਮਹੀਨੇ ਪਹਿਲਾਂ ਯੂਕਰੇਨ ਦੇ ਸ਼ਹਿਰ ਖਾਰਕੀਵ ਦੀ ਨੈਸ਼ਨਲ ਯੂਨੀਵਰਸਿਟੀ ‘ਚ ਐੱਮ.ਬੀ.ਬੀ.ਐੱਸ ਕਰਨ ਗਈ ਹੋਈ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕਰੇ।

ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਭਾਰਤ ਦੇ ਨਾਗਰਿਕਾਂ ਨੂੰ ਜਲਦੀ ਅਤੇ ਸੁਰੱਖਿਅਤ ਯੂਕਰੇਨ ਤੋਂ ਵਾਪਸ ਭਾਰਤ ਲੈ ਕੇ ਆਉਣ ਲਈ ਕੇਂਦਰੀ ਮੰਤਰੀ ਸ੍ਰੀ ਜੈਸ਼ੰਕਰ ਅਤੇ ਸ੍ਰੀਮਤੀ ਰੀਨਤ ਸੰਧੂ ਸਕੱਤਰ ਮਨਿਸਟਰੀ ਆਫ਼ ਐਕਸਟਰਨਲ ਨਾਲ ਤਾਲਮੇਲ ਕੀਤਾ ਹੈ। ਬੀਬਾ ਬਾਦਲ ਨੇ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਸਭ ਨੂੰ ਸੁਰੱਖਿਅਤ ਭਾਰਤ ਵਾਪਸੀ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਮਲੋਟ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਯੂਕਰੇਨ ਵਿਚ ਫਸੇ ਨਾਗਰਿਕਾਂ ਦੀ ਲਿਸਟ ਵੀ ਈਮੇਲ ਰਾਹੀਂ ਭੇਜੀ ਹੈ।