ਕੈਰਿੰਗਟਨ,ਨਾਰਥ ਡਕੋਟਾ : ਅਮਰੀਕਾ ਦੇ ਸੂਬੇ ਨਾਰਥ ਡਕੋਟਾ ਦੇ ਸ਼ਹਿਰ ਕੈਰਿੰਗਟਨ ਵਿਖੇ ਲੰਘੇ ਸ਼ੁਕਰਵਾਰ 18 ਫਰਵਰੀ ਵਾਲੇ ਦਿਨ ਟਰੱਕ ਡਰਾਈਵਰ ਨਰਵੀਰ ਸੂਰੀ (38) ਦੇ ਟਰੱਕ ਟਰੈਲਰ ਚੋਂ 290 ਪਾਉਂਡ ਸ਼ਕੀ ਕੋਕੀਨ ਬਰਾਮਦ ਹੋਈ ਹੈ। ਨਰਵੀਰ ਸੂਰੀ ਕੈਨੇਡਾ ਦੇ ਐਡਮਿੰਟਨ ਨਾਲ ਸਬੰਧਤ ਹੈ। ਫੜੀ ਗਈ ਸ਼ਕੀ ਕੋਕੀਨ ਦਾ ਬਾਜਾਰ ਮੁੱਲ ਪੰਜ ਮਿਲੀਅਨ ਡਾਲਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਚ
ਕੈਰਿੰਗਟਨ ਪੁਲਿਸ ਵਿਭਾਗ, ਨਾਰਥ ਡਕੋਟਾ ਹਾਈਵੇ ਪੈਟਰੋਲ, ਸਟਟਸਮੈਨ ਕਾਉਂਟੀ ਟਾਸਕ ਫੋਰਸ ਅਤੇ ਫੈਡਰਲ ਡਰੱਗ ਇਨਫੋਰਸਮੈਂਟ ਐਡਮਿਨਸਟ੍ਰੇਸ਼ਨ ਸ਼ਾਮਲ ਹਨ।
ਅਮਰੀਕਾ ਨੇ ਵਾਸ਼ਿੰਗਟਨ ਸਥਿਤ ਦੂਤਘਰ ‘ਚ ਰੂਸ ਦੇ ਨੰਬਰ ਦੋ ਡਿਪਲੋਮੈਟ ਨੂੰ ਕੱਢਿਆ
ਵਾਸ਼ਿੰਗਟਨ-ਅਮਰੀਕਾ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਮਾਸਕੋ ਤੋਂ ਅਮਰੀਕਾ ਦੇ ਦੂਜੇ ਨੰਬਰ ਦੇ ਡਿਪਲੋਮੈਟ ਨੂੰ ਕੱਢਣ ਦੇ ਜਵਾਬ ‘ਚ ਵਾਸ਼ਿੰਗਟਨ ਤੋਂ ਰੂਸ ਦੇ ਦੂਜੇ ਦਰਜੇ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਇਕ ਸੀਨੀਅਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦਾ ਰੂਸ-ਯੂਕ੍ਰੇਨ ਸੰਕਟ ਨਾਲ ਸਬੰਧ ਨਹੀਂ ਹੈ ਅਤੇ ਇਹ ਦੂਤਘਰ ਕਰਮਚਾਰੀਆਂ ਨੂੰ ਲੈ ਕੇ ਅਮਰੀਕਾ ਅਤੇ ਰੂਸ ਦਰਮਿਆਨ ਲੰਬੇ ਸਮੇਂ ਤੋਂ ਜਾਰੀ ਵਿਵਾਦ ਦਾ ਹਿੱਸਾ ਹੈ।
ਹਾਲਾਂਕਿ, ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਗਿਆ ਹੈ ਜਦ ਯੂਕ੍ਰੇਨ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਵਿਵਾਦ ਵਧ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਰੂਸੀ ਦੂਤਘਰ ਨੂੰ ਸੂਚਿਤ ਕਰ ਦਿੱਤਾ ਕਿ ਉਹ ਕਾਊਂਸਲਰ ਸਰਗੇਈ ਟ੍ਰੇਪੇਲਕੋਵ ਨੂੰ ਕੱਢ ਰਹੇ ਹਨ ਜੋ ਇਸ ਸਮੇਂ ਰਾਜਦੂਤ ਅਨਾਤੋਲੀ ਐਂਤੋਨੋਵ ਦੇ ਅਧੀਨ ਦੂਤਘਰ ‘ਚ ਨੰਬਰ ਦੋ ‘ਤੇ ਹਨ। ਰੂਸ ਨੇ ਫਰਵਰੀ ਦੇ ਮੱਧ ‘ਚ ਮਾਸਕੋ ਸਥਿਤ ਅਮਰੀਕੀ ਮਿਸ਼ਨ ਦੇ ਉਪ ਮੁਖੀ ਬਾਰਟ ਗੋਮਰਨ ਨੂੰ ਕੱਢ ਦਿੱਤਾ ਸੀ।