ਰਣਜੀਤ ਬਾਵੇ ਦੀ ਇਹ ਆਡੀਉ ਹੋ ਰਹੀ ਵਾਇਰਲ

371

ਸਟੇਜਾਂ ਤੇ ਬੋਲਣਾ ਬੰਦੇ ਦੀ ਹਸਤੀ ਤੈਅ ਨਹੀਂ ਕਰਦਾ ਇਹਨਾਂ ਸਟੇਜਾਂ ਦਾ ਮੋਹ ਵੀ ਬੰਦੇ ਨੂੰ ਪੰਥ ਦੋਖੀ ਬਣਾ ਦਿੰਦਾ ਹੈ .. ਜਦੋਂ ਦੀਪ ਦਿੱਲੀ ਗਿਆ ਤਾਂ ਕਿਸਾਨ ਆਗੂਆਂ ਨੇਂ ਸਟੇਜਾਂ ਮੱਲ ਲਈਆਂ ਤੇ ਸੋਚਿਆ ਕਿ ਹੁਣ ਦੀਪ ਖਤਮ ਹੋ ਜਾਵੇਗਾ ਕਿਉਕੀ ਸਟੇਜ ਉਹਨਾਂ ਕੋਲ ਹੈ .. ਪਰ ਦੀਪ ਜਿੱਥੇ ਗਿਆ ਓਥੇ ਸਟੇਜ ਲੱਗ ਗਈ, ਓਥੇ ਇਕੱਠ ਹੋਏ .. ਤੇ ਸਟੇਜਾਂ ਦੇ ਮਾਲਕ ਬਣੇ ਕਿਸਾਨ ਆਗੂਆਂ ਦੀ ਹਸਤੀ ਅੱਜ ਕੀ ਹੈ ਤੁਸੀ ਸਭ ਜਾਣਦੇ ਹੋ, ਦੀਪ ਦੀ ਯਾਦ ਹੋਣ ਵਾਲੇ ਇਕੱਠ ਤੇ ਸਟੇਜ ਦਾ ਮੋਹ ਰੱਖਣ ਵਾਲੇ ਲੋਕਾਂ ਨੂੰ ਦੀਪ ਕੋਲੋੰ ਇਹ ਗੱਲ ਸਿੱਖਣੀ ਚਾਹੀਦੀ ਹੈ .. ਉਹ ਅਕਸਰ ਕਹਿੰਦਾ ਸੀ ਕਿ ਕੋਈ ਥੱਲੇ ਵੀ ਹੋਣਾ ਚਾਹੀਦਾ ਹੈ ਜੋ ਇਹਨਾਂ ਤੇ ਪਹਿਰਾ ਦੇ ਸਕੇ .. ਸਟੇਜ ਦਾ ਪ੍ਰਬੰਧ ਭਾਈ ਸੁੱਖਪ੍ਰੀਤ ਸਿੰਘ ਉੱਧੋਕੇ ਵੇਖ ਰਹੇ ਹਨ ਸਭ ਨੂੰ ਇਹੋ ਚਾਹੀਦਾ ਕਿ ਕਿਸੇ ਤਰਾਂ ਦਾ ਵਿਘਨ ਨਾਂ ਪਵੇ .. ਬੜੇ ਮੌਕੇ ਆਉਣਗੇ ਜੇ ਤੁਸੀ ਸੱਚੇ ਜੋ ਤਾਂ ਤੁਹਾਡੇ ਬੋਲ ਕਿਸੇ ਸਟੇਜ ਤੇ ਮੁਹਤਾਜ ਨਹੀਂ.. ਓਸ ਸੂਰਮੇਂ ਤੋਂ ਸਿੱਖੋ ਕਿ ਕਿਵੇਂ ਖੁਦ ਨੂੰ ਸਟੇਜ ਵਰਗਾ ਬਣਾ ਲਈਦਾ ਹੈ .. ਦੀਪ ਦੇ ਨਕਸ਼ੇ ਕਦਮਾਂ ਤੇ ਤੁਰਨਾਂ ਮਘਦੇ ਅੰਗਾਰਿਆਂ ਤੇ ਤੁਰਨ ਬਰਾਬਰ ਹੈ ਏਥੇ ਸਟੇਜਾਂ ਦਾ ਮੋਹ ਰੱਖਣ ਵਾਲੇ ਚਾਰ ਕਦਮ ਨਹੀਂ ਪੁੱਟ ਸਕਦੇ।

ਦੀਪ ਜਦੋਂ ਜਗਦਾ ਹੈ ਤਾਂ ਰੌਸ਼ਨੀ ਚੁਫੇਰੇ ਹੁੰਦੀ ਹੈ ਉਸ ਰੌਸ਼ਨੀ ਤੇ ਕਿਸੇ ਇੱਕ ਦੀ ਮਲਕੀਅਤ ਨਹੀਂ ਹੋ ਸਕਦੀ .. ਕੋਈ ਇੱਕ ਧਿਰ ਜਾਂ ਮਨੁੱਖ ਉਸ ਰੌਸ਼ਨੀ ਤੇ ਦਾਅਵਾ ਨਹੀਂ ਕਰ ਸਕਦਾ .. ਦੀਪ ਐਸਾ ਸੂਰਜ ਹੈ ਕਿ ਸਾਰੇ ਉਸ ਕੋਲੋੰ ਚਾਨਣ ਉਧਾਰਾ ਲੈ ਸਕਦੇ ਹਨ ਪਰ ਕੀਮਤ ਅਦਾ ਕਰਨੀ ਪੈਂਣੀ ਹੈ .. ਉਸਦੇ ਚਾਨਣ ਦਾ ਹੱਕਦਾਰ ਓਹੀ ਹੈ ਜਿਹੜਾ ਗੁਲਾਮੀ ਖਿਲਾਫ ਸਿਰ ਧੜ ਦੀ ਬਾਜ਼ੀ ਲਾ ਦੇਵੇ, ਜਿਹੜਾ ਦਿੱਲੀ ਦੀਆ ਅੱਖਾਂ ਚ ਅੱਖਾਂ ਪਾ ਕੇ ਕਹੇ ਕਿ ਪੰਜਾਬ ਤੇ ਦਾਆਵਾ ਸਾਡਾ ਹੈ ਕਿਉਕੀ ਸਾਡੇ ਪੁਰਖਿਆਂ ਨੇਂ ਏਥੇ ਲਹੂ ਡੋਲਿਆ ਹੈ .. ਜਿਹੜਾ ਹੱਥ ਚ ਕਿਰਪਾਨ ਫੜਕੇ ਕਹੇ ਹਲੂਣਾ ਦੇਵੇ ਕਿ ਸ਼ਸ਼ਤਰ ਤੋਂ ਬਿਨਾਂ ਰਾਜ ਨਹੀਂ ਮਿਲਦੇ .. ਦੀਪ ਨੇਂ ਗੁਲਾਮੀ ਦੇ ਹਰ ਪੱਖ ਨੂੰ ਉਜਾਗਰ ਕੀਤਾ ਹੈ .. ਉਹ ਕਿਸੇ ਇੱਕ ਧਿਰ ਦੇ ਵਿਰੁੱਧ ਨਹੀਂ ਲੜਿਆ ਸਗੋਂ ਪੂਰੀ ਹਕੂਮਤ ਖਿਲਾਫ ਜੰਗ ਵਿੱਢ ਗਿਆ .. ਉਹ ਕਿਸੇ ਇੱਕ ਧਿਰ ਚ ਨਹੀੰ ਸਮਾਂ ਸਕਦਾ .. ਦੀਪ ਦੇ ਚਾਨਣ ਨੂੰ ਸਮਝਣ ਲਈ ਸਿਰ ਜੋੜ ਕੇ ਬੈਠਣ ਦੀ ਲੋੜ ਹੈ .. ਉਹ ਜੋ ਕੁਝ ਕਰ ਗਿਆ ਹੈ ਇਹ ਸਮਝ ਲੈਣਾ ਵੀ ਵੱਡੀ ਪ੍ਰਾਪਤੀ ਹੈ..।
– ਅਮ੍ਰਿਤਪਾਲ ਸਿੰਘ

ਆਪਣਾ ਰਾਜ, ਜੇ ਕੋਈ ਕੌਮ ਮੰਗੇ ਉਹ ਤਾਂ ਮਾਣ ਵਾਲੀ ਗੱਲ ਹੁੰਦੀ ਹੈ। ਅੱਖ ਨੀਵੀਂ ਪਾਉਣ ਵਾਲੀ ਗੱਲ ਨਹੀਂ। ਇਹ ਤਾਂ ਬੜਾ ਪਾਕ ਤੇ ਪਵਿੱਤਰ ਜਜ਼ਬਾ। ਜੇ ਅਸੀਂ ਕਹਿੰਦੇ ਹਾਂ ਸਾਡਾ ਰਾਜ ਸੀ, ਸਾਡੀ ਕੌਮੀਅਤ ਆ ਇਹ ਤਾਂ ਬਹੁਤ ਪਵਿੱਤਰ ਤੇ ਪਾਕ ਗੱਲ ਆ, ਇਹਦੇ ਲਈ ਤਾਂ ਸਾਨੂੰ ਮਾਣ ਹੋਣਾ ਚਾਹੀਦਾ। ਕੌਮ ਆਪਣੇ ਅੰਦਰ ਆਪਣੀ ਕੌਮੀਅਤ ਹਲੇ ਤੱਕ ਸਾਂਭੀ ਬੈਠੀ ਆ। ਡੇਢ ਸੌ ਸਾਲ ਦੀ ਗੁਲਾਮੀ ਸਿਰਾਂ ਤੇ ਆ ਪਰ ਕੌਮੀਅਤ ਅਸੀਂ ਸਾਂਭੀ ਬੈਠੇ ਹਾਂ। – ਦੀਪ ਸਿੱਧੂ (ਭਾਈ ਸੰਦੀਪ ਸਿੰਘ)