ਅੰਬਾਨੀ ਦਾ ਬੇਟਾ ਅਨਮੋਲ ਵਿਆਹ ਦੇ ਬੰਧਨ ‘ਚ ਬੱਝਿਆ, ਅੰਬਾਨੀ ਪਰਿਵਾਰ ਦੀ ਨੂੰਹ ਬਣੀ ਕ੍ਰਿਸ਼ਾ ਸਾਹ

190

ਮੁੰਬਈ — ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ ਯਾਨੀ ਅੰਬਾਨੀ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਸ਼ਲੋਕਾ ਮਹਿਤਾ ਤੋਂ ਬਾਅਦ ਹੁਣ ਅੰਬਾਨੀ ਪਰਿਵਾਰ ਨੇ ਨਵੀਂ ਨੂੰਹ ਦਾ ਸੁਆਗਤ ਕੀਤਾ ਹੈ। ਦਰਅਸਲ, ਅਨਿਲ ਅੰਬਾਨੀ ਅਤੇ ਟੀਨਾ ਅੰਬਾਨੀ ਦੇ ਵੱਡੇ ਬੇਟੇ ਜੈ ਅਨਮੋਲ ਅੰਬਾਨੀ ਨੇ 20 ਫਰਵਰੀ ਨੂੰ ਗਰਲਫ੍ਰੈਂਡ ਕ੍ਰਿਸ਼ਾ ਸ਼ਾਹ ਨਾਲ ਸੱਤ ਫੇਰੇ ਲਏ ਸਨ। ਜੈ ਅਨਮੋਲ ਅਤੇ ਕ੍ਰਿਸ਼ਾ ਸ਼ਾਹ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

ਅੰਬਾਨੀ ਪਰਿਵਾਰ ਦੀ ਨਵੀਂ ਨੂੰਹ ਕ੍ਰਿਸ਼ਾ ਡਿਜ਼ਾਈਨਰ ਅਨਾਮਿਕਾ ਖੰਨਾ ਦੁਆਰਾ ਡਿਜ਼ਾਈਨ ਕੀਤੇ ਲਾਲ ਰੰਗ ਦੇ ਜੋੜੇ ਵਿੱਚ ਦੁਲਹਨ ਬਣੀ। ਹੀਰੇ ਅਤੇ ਪੰਨੇ ਦੇ ਭਾਰੀ ਗਹਿਣੇ, ਮਾਂਗ ਟਿੱਕਾ, ਹੱਥਾਂ ਵਿੱਚ ਲਾਲ ਚੂੜੀਆਂ ਅਤੇ ਚਾਂਦੀ ਦੀਆਂ ਕਾਲੀਆਂ ਕ੍ਰਿਸ਼ਾ ਦੀ ਦੁਲਹਨ ਦੀ ਦਿੱਖ ਨੂੰ ਪੂਰਾ ਕਰਦੀਆਂ ਹਨ।

ਬੇਟੇ ਦੇ ਵਿਆਹ ‘ਚ ਮਾਂ ਟੀਨਾ ਅੰਬਾਨੀ ਵੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਮੌਕੇ ਟੀਨਾ ਨੇ ਲਾਲ ਅਤੇ ਹਰੇ ਰੰਗ ਦਾ ਲਹਿੰਗਾ ਪਾਇਆ ਸੀ।ਭਤੀਜੇ ਦੇ ਵਿਆਹ ‘ਚ ਪਹੁੰਚੀ ਨੀਤਾ ਅੰਬਾਨੀ ਡਿਜ਼ਾਈਨਰ ਅਬੂ ਜਾਨੀ ਸੰਦੀਪ ਖੋਂਸਲਾ ਦੇ ਗੁਲਾਬੀ ਲਹਿੰਗਾ ‘ਚ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਈਸ਼ਾ ਅੰਬਾਨੀ ਨੇ ਬੇਬੀ ਪਿੰਕ ਲਹਿੰਗਾ ਪਾਇਆ ਹੋਇਆ ਸੀ।

ਇਸ ਤੋਂ ਪਹਿਲਾਂ ਕ੍ਰਿਸ਼ਸ਼ਾ ਸ਼ਾਹ ਦੀ ਹਲਦੀ ਅਤੇ ਚੂੜੇ ਦੀ ਰਸਮ ਕੀਤੀ ਗਈ। ਇਸ ਦੌਰਾਨ ਕ੍ਰਿਸ਼ਸ਼ਾ ਸ਼ਾਹ ਗੁਲਾਬੀ ਰੰਗ ਦੇ ਪਹਿਰਾਵੇ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕ੍ਰਿਸ਼ਾ ਨੇ ਫੁੱਲਦਾਰ ਗਹਿਣਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ।