ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਸ਼ਹੀਦ ਕਿਉਂ
ਪਹਿਲਾਂ ਨਹੀਂ ਸੀ ਮਨ ਮੰਨਿਆ ਸ਼ਹੀਦ ਕਹਿਣ ਨੂੰ ਕਿਉਂਕਿ ਦੀਪ ਵੀਰਾ ਕਹਿੰਦਾ ਹੁੰਦਾ ਸੀ ਦੁਰਘਟਨਾ ਚ ਮਰਨ ਵਾਲੇ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ।ਦੀਪ ਵੀਰੇ ਦੀ ਸੋਚ ਨੂੰ ਭੁੱਲ ਜਾਣਾ ਕਿਹਾ ਜਾ ਸਕਦਾ ਸੀ ਪਰ ਮੈ ੧੦੦ ਪ੍ਰਤਿਸ਼ਤ ਦਾਅਵੇ ਨਾ ਕਹਿੰਦਾ ਹਾਂ ਦੀਪ ਵੀਰੇ ਨੂੰ ਮਾਰਿਆ ਗਿਆ।ਉਹ ਦੁਰਘਟਨਾ ਨਹੀਂ ਸੀ।ਕਿਉਂਕਿ ਪੁਲਿਸ ਨੇ ਜੋ ਬਿਆਨ ਜਾਰੀ ਕੀਤੇ ਤੇ ਇੱਕ ਵੀਰ ਜੋ ਕਹਿ ਰਿਹਾ ਮੈ ਡਰਾਇਵਰ ਦੇ ਮੁਬਾਇਲ ਤੋਂ ਫ਼ੋਨ ਫੜਕੇ ਪ੍ਰਸ਼ਾਸਨ ਨੂੰ ਫੋਨ ਕੀਤਾ ਤੇ ਜੋ ਐਂਬੂਲੈਂਸ ਵਾਲੇ ਵੀਰ ਕਿਹ ਰਹੇ ਨੇ ਕਿਸੇ ਦੇਵੀ ਆਪਸੀ ਬਿਆਨ ਮੇਲ ਨਹੀਂ ਖਾ ਰਹੇ ਪੁਲਿਸ ਕਿਹ ਰਹੀ ਏ ਸ਼ ਰਾ ਬ ਮਿਲੀ ਐਂਬੂਲੈਂਸ ਵਾਲੇ ਵੀਰ ਕਿਹ ਰਹੇ ਨੇ ਸ਼ਰਾਬ ਤਾਂ ਦੂਰ ਦੀ ਗੱਲ ਸ਼ ਰਾ ਬ ਦੀ ਬਦਲੂ ਤੱਕ ਨਹੀਂ ਆਉਂਦੀ ਸੀ ਪੁਲਿਸ ਕਿਹ ਰਹੀ ਆ ਟਰੱਕ ਖੜਾ ਸੀ ਡਰਾਇਵਰ ਦੇ ਮੁਬਾਇਲ ਤੋਂ ਫ਼ੋਨ ਕਰਨ ਵਾਲਾ ਕਿਹ ਰਿਹਾ ਟਰੱਕ ਚੱਲ ਰਿਹਾ ਸੀ।ਸਿੰਘ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਫ਼ਤਿਹਨਾਮਾ ਖੂਨ ਨਾਲ ਕੱਥ-ਪੱਥ ਹੋਇਆ ਮਿਲਦਾ ਕੁੱਲ ਮਿਲਾਂਕੇ ਵੀਰ ਦਾ ਕ ਤ ਲ ਕੀਤਾ ਗਿਆ
ਵੀਰ ਸੰਦੀਪ ਸਿੰਘ ਦੀਪ ਨੂੰ ਸ਼ਹੀਦ ਕਿਸ ਤਰ੍ਹਾਂ ਕਹਿ ਰਹੇ ਹਾਂ ਕੌਮ ਪ੍ਰਤੀ ਦਰਦ ਰੱਖਣ ਵਾਲੇ,ਸਾਡੀ ਹੋਂਦ ਦੀ ਲੜਾਈ ਲੜਨ ਵਾਲੇ,ਕੌਮ ਚ ਜਾਗਰਤਾ ਲਿਆਉਣ ਵਾਲੇ ਕਿਸੇ ਨੂੰ ਮਰਾਉਣਾ ਲਈ ਦੁਰਘਟਨਾ ਦਾ ਸਹਾਰਾ ਲੈ ਕੇ ਮਾਰਿਆ ਜਾਵੇ ਤੇ ਮਾਰਨ ਵਿੱਚ ਹੱਥ ਸਰਕਾਰਾਂ ਦਾ ਹੋਵੇ,ਪੂਰੀ ਯੋਜਨਾ ਤਿਆਰ ਕਰਕੇ ਮੌਤ ਦੇ ਘਾਟ ਉਤਾਰਿਆ ਜਾਵੇ। ਉਹ ਸਾਡੀ ਕੌਮ ਦਾ ਸ਼ਹੀਦ ਹੋਵੇਗਾ।
ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਜੇ ਥੋੜਾ ਸਾਡੇ ਪਿਛੋਕੜ ਵੱਲ ਧਿਆਨ ਮਾਰ ਲਿਆ ਜਾਵੇ ਸ਼ਹੀਦ ਭਾਈ ਸੁਰਿੰਦਰ ਸਿੰਘ ‘ਸੋਢੀ’, ਸ਼ਹੀਦ ਜਥੇਦਾਰ ਜਗਜੀਤ ਸਿੰਘ ‘ਰੋਡੇ’, ਸ਼ਹੀਦ ਜਥੇਦਾਰ ਜਗਦੇਵ ਸਿੰਘ ‘ਖੁੱਡੀਆਂ, ਸ਼ਹੀਦ ਭਾਈ ਹਰਮਿੰਦਰ ਸਿੰਘ ‘ ਸੰਧੂ’, ਕੋਈ ਨਾ ਕੋਈ ਦੁਰਘਟਨਾ ਵਿੱਚ ਹੀ ਸ਼ਹੀਦ ਕੀਤਾ ਗਿਆ।ਸਾਰੇ ਵੀਰਾਂ,ਭੈਣਾਂ ਤੇ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਨੂੰ ਚਹਾਉਣ ਵਾਲਿਆਂ ਦੇ ਚਰਨਾਂ ਚ ਬੇਨਤੀ ੨-੪ ਦਿਨ ਦਿਨ,ਮਹਿਨਿਆਂ,ਸਾਲਾ ਵਿੱਚ ਵੀਰ ਦੀ ਸੋਚ ਨੂੰ ਨਾ ਭੁੱਲ ਜਾਇਓ ਘਰ-ਘਰ ਵਿੱਚੋ ਦੀਪ ਦੀ ਅਵਾਜ਼ ਬਣੋ। ਸਗੋਂ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾ ਦੇਵੋ ਕਿ ਇੱਕ ਦੀਪ ਨੂੰ ਤਾਂ ਮਰਾਵਾਂ ਦਿੱਤਾ ਘਰ-ਘਰ ਵਿੱਚੋ ਉੱਠੇ ਦੀਪਾਂ ਨੂੰ ਕਿਵੇਂ ਬੁਝਾ ਦੇਵੋਗੇ। ਜਿਹੜੇ ਵੀਰ ਕੋਈ ਵੀ ਨ ਸ਼ਾ ਕਰਦੇ ਨੇ ਹੋਰ ਨਹੀਂ ਤਾਂ ਘੱਟੋ-ਘੱਟ ਅੱਜ ਤੋਂ ਨ ਸ਼ਾ ਛੱਡਣ ਦਾ ਪ੍ਰਣ ਕਰਕੇ ਹੀ ਸ਼ਹੀਦ ਸੰਦੀਪ ਸਿੰਘ ਨੂੰ ਸ਼ਰਧਾਂਜਲੀ ਦੇਵੋ।
ਭੁੱਲ ਚੁੱਕ ਖਿਮਾ ਕਰਿਓ-ਜਸਕਰਨ ਸਿੰਘ ਰੋਡੇ