ਦੀਪ ਸਿੱਧੂ ਦਾ ਜਨਮ ਪੰਜਾਬ ਦੇ ਮੁਕਤਸਰ ਵਿੱਚ ਹੋਇਆ ਸੀ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਉਨ੍ਹਾਂ ਮਾਡਲਿੰਗ ਵਿੱਚ ਕਈ ਖ਼ਿਤਾਬ ਜਿੱਤੇ ਸਨ..ਦੀਪ ਮਾਡਲਿੰਗ ਵਿੱਚ, ਕਿੰਗਫਿਸ਼ਰ ਮਾਲ ਹੰਟ, ਗ੍ਰਾਸੀਮ ਮਿਸਟਰ ਪਰਸਨੈਲਿਟੀ ਅਤੇ ਗ੍ਰਾਸੀਮ ਮਿਸਟਰ ਟੇਲੇਂਟੇਡ ਦੇ ਜੇਤੂ ਸਨ। ਦੀਪ ਨੇ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਕਾਨੂੰਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਸਮੇਂ ਦੌਰਾਨ ਉਸਨੇ ਇੱਕ ਮੀਡੀਆ ਹਾਊਸ ਲਈ ਕਾਨੂੰਨੀ ਸਲਾਹਕਾਰ ਵਜੋਂ ਵੀ ਕੰਮ ਕੀਤਾ ਅਤੇ ਬਾਅਦ ਵਿੱਚ ਉਸਨੇ ਇੱਕ ਬ੍ਰਿਟਿਸ਼ ਲਾਅ ਫਰਮ ਹੈਮੰਡਜ਼ ਲਈ ਕੰਮ ਕੀਤਾ।ਬ੍ਰਿਟਿਸ਼ ਲਾਅ ਫਰਮ ਹੈਮੰਡਸ ਵਿੱਚ ਕੰਮ ਕਰਨ ਤੋਂ ਬਾਅਦ, ਦੀਪ ਨੇ ਸਿੱਧੂ ਬਾਲਾਜੀ ਟੈਲੀਫਿਲਮਜ਼ ਲਈ ਵੀ ਕੰਮ ਕੀਤਾ, ਜਿੱਥੇ ਉਹ ਕੰਪਨੀ ਦੇ ਲੀਗਲ ਹੈਡ ਬਣੇ ਅਤੇ ਇੱਥੋਂ ਹੀ ਦੀਪ ਦੀ ਅਦਾਕਾਰੀ ਦੀ ਸ਼ੁਰੂਆਤ ਹੋਈ।ਇਸ ਦੌਰਾਨ ਏਕਤਾ ਕਪੂਰ ਨੇ ਐਕਟਿੰਗ ਦੀ ਸਲਾਹ ਦਿੱਤੀ ਸੀ, ਜਿਸ ਤੋਂ ਬਾਅਦ ਸਾਲ 2015 ‘ਚ ਦੀਪ ਸਿੱਧੂ ਨੇ ਪੰਜਾਬੀ ਫਿਲਮ ‘ਰਮਤਾ ਜੋਗੀ’ ਨਾਲ ਡੈਬਿਊ ਕੀਤਾ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ
ਦੱਸ ਦਈਏ ਕਿ ਅੱਜ ਤੋਂ ਗਿਆਰ੍ਹਾਂ ਸਾਲਾਂ ਪਹਿਲਾਂ ਦੀਪ ਸਿੱਧੂ ਦਾ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਨਮਰਤਾ ਤੇ 11 ਸਾਲ ਦੀ ਬੇਟੀ ਨੂੰ ਛੱਡ ਗਏ ਹਨ..ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਦਰਦਨਾਕ ਮੌਤ ਤੋਂ ਬਾਅਦ ਹਰ ਕੋਈ ਸਦਮੇ ਹੈ। ਉਨ੍ਹਾਂ ਦੀ ਮੌਤ ਖ਼ਾਸ ਕਰਕੇ ਪੰਜਾਬ ਲਈ ਵੱਡਾ ਝਟਕਾ ਹੈ। ਬੀਤੀ ਸ਼ਾਮ ਯਾਨਿ ਮੰਗਲਵਾਰ 15 ਫ਼ਰਵਰੀ ਨੂੰ ਜਦੋਂ ਦੀਪ ਸਿੱਧੂ ਦੀ ਮੌਤ ਦੀ ਖ਼ਬਰ ਆਈ, ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਦੀਪ ਸਿੱਧੂ ਇਸ ਤਰ੍ਹਾਂ ਅਚਾਨਕ ਸਭ ਨੂੰ ਅਲਵਿਦਾ ਆਖ ਜਾਵੇਗਾ।
ਦੀਪ ਸਿੱਧੂ ਦੀ ਮੌਤ ਦੀ ਖ਼ਬਰ ਤੋਂ ਬਾਅਦ ਤੋਂ ਹੀ ਪਾਲੀਵੁੱਡ ਹਸਤੀਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ `ਤੇ ਸ਼ਰਧਾਂਜਲੀਆਂ ਦਿਤੀਆਂ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।ਉਨ੍ਹਾਂ ਨੇ ਕਿਹਾ, “ਉਹ ਦਿਨ ਕੱਲ ਵਰਗਾ ਲੱਗਦਾ ਹੈ, ਜਦੋਂ ਮੈਂ ਦੀਪ ਸਿੱਧੂ ਦੇ ਵਿਆਹ (Deep Sidhu wedding marriage funtion) `ਤੇ ਗਿਆ ਸੀ।ਹਾਲੇ ਵੀ ਦੀਪ ਦਾ ਉਹੀ ਹੱਸਮੁੱਖ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਬਾਰ ਬਾਰ ਆ ਰਿਹਾ ਹੈ। ਇਸ ਦੁੱਖਦਾਈ ਹਾਦਸੇ ਨੇ ਮੈਨੂੰ ਨਿਸ਼ਬਦ ਕਰ ਦਿਤਾ। ਪਰਮਾਤਮਾ ਉਸ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ ਤੇ ਨਾਲ ਹੀ ਉਸ ਦੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਸਹਿਣ ਦਾ ਬਲ ਦੇਵੇ।”
Oh din Kal varga lagda hai jado mein Deep Sidhu de viah teh Gaya si, Tej ajvi ohda ohi Hasmukh chera meri akhan samney aa reha hai. Eh dukhdai hadsey ne meinu nishabd karta. Pramatma ohdi Rooh nu shanti bakshey, teh usdey parivaar nu es Gehrey dukh nu sehan da bal bakshey.
— Gurdas Maan (@gurdasmaan) February 15, 2022